ਪੰਨਾ:Alochana Magazine October, November, December 1967.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਰਦੇਸ਼ਕਾਂ ਤੇ ਮੰਚ-ਕਲਾਕਾਰਾਂ ਨਾਲ ਮਿਲ ਕੇ ਇਹ ਨਾਟਕ-ਪੋਮ ਆਰੰਭਿਆ ਸੀ । | ਉਹ ਸਾਡੇ ਕਲਾਕਾਰਾਂ ਤੋਂ ਅਭਿਨੇਤਾਵਾਂ ਨੂੰ ਅਮਲੀ ਢੰਗ ਨਾਲ ਦੱਸ ਗਿਆ ਹੈ ਕਿ ਨਾਟਕ ਦੀ ਅਸਲ ਲਿਖਤ ਰੱਬੀ ਬਾਣੀ ਹੁੰਦੀ ਹੈ । ਉਸ ਨੂੰ ਕਦੀ ਵੀ ਲਿਖਾਰੀ ਦੀ ਆਗਿਆ ਬਿਨਾਂ ਬਦਲਨਾ ਨਹੀਂ ਚਾਹੀਦਾ। ਨਾਟਕਕਾਰ ਤੋਂ ਬਿਨਾਂ ਕਿਸੇ ਨੂੰ ਨਾਟਕਸੋਧਕ ਨਹੀਂ ਬਣਨਾ ਚਾਹੀਦਾ । ਅਭਿਨੈ ਦੀ ਪੇਰਣਾ ਅਭਿਨੇਤਾ ਦੇ ਅਧੀਨ ਹੋ ਸਕਦੀ ਹੈ ਤੇ ਹੋਣੀ ਚਾਹੀਦੀ ਹੈ । ਇਸ ਲਈ ਸ਼ਰਾਬ ਪੀ ਕੇ ਅਭਿਨੈ ਦੀ ਪੇਰਣਾਂ ਨੂੰ ਉਡੀਕਣਾ ਇਕ ਤਰ੍ਹਾਂ ਦੀ ਮਾਨਸਿਕ ਕਮਜ਼ੋਰੀ ਹੈ । ਨਸ਼ਾ ਪੀ ਕੇ ਅਭਿਨੈ ਕਰਨ ਵਾਲਿਆਂ ਨੂੰ ਇਹ ਵੀ ਸਿੱਧ ਕਰਕੇ ਦੱਸਿਆ ਕਿ ਜੇ ਅਭਿਨੈ ਦੀ ਤਿਆਰੀ ਵਿਗਿਆਨਿਕ ਢੰਗ ਨਾਲ ਕੀਤੀ ਹੋਵੇ ਤਾਂ ਕਿਸੇ ਨਸ਼ੇ ਆਦਿ ਦੀ ਲੋੜ ਨਹੀਂ ਹੁੰਦੀ । ਬਲਰਾਜ ਨੇ ਮੰਚੀ ਅਭਿਨੇ. ਮੁਕ ਅਭਨੈ, ਮਨਬਚਨੀ ਅਭਿਨੈ ਤੇ ਇਕ-ਬਚਨੀ ਅਭਿਨੈ ਦਾ ਅੰਤਰ ਸਪਸ਼ਟ ਕਰਨ ਦਾ ਯਤਨ ਕੀਤਾ। ਬਲਰਾਜ ਦੇ ਅਭਿਨੈ ਨੇ ਚੰਗੀ ਤਰਾਂ ਸਪਸ਼ਟ ਕੀਤਾ ਕਿ ਅਭਿਨੇਤਾ ਆਪਣੀ ਹਸਤੀ ੧, ਨਾਟਕੀ ਪਾਤਰ ਦਾ ਰੂਪ ਧਾਰ ਕੇ, ਮੰਚ ਉੱਤੇ ਖੇਡਦਾ ਵੀ ਹੈ ਤੇ ਆਪ ਆਪਣੀ ਵਖਦਾ ਵੀ ਹੈ। ਉਸ ਅਨੁਸਾਰ ਕਲਾਕਾਰ ਜਮਾਂਦਰੂ ਨਹੀਂ ਹੁੰਦਾ, ਆਪਣੇ ਸਾਧਨਾਂ ਤਪਸਿਆ ਨਾਲ ਬਣਦਾ ਹੈ । ਮੰਚ ਉਤੇ ਨਿਰਾ ਸੁਭਾਵਿਕ ਹੋਣਾ ਤੇ ਵਾਰਤਾਲਾਪ ਬਲਣਾ ਹੀ ਅਭਿਨੇਤਾ ਦਾ ਕੰਮ ਨਹੀਂ, ਉਸ ਦਾ ਕੰਮ ਹੈ ਲੇਖਕੇ ਦੇ ਗੁੱਝੇ ਅਰਥਾਂ, ਨੂੰ ਬਾਹਰ ਕੱਢ ਲਿਆਉਣਾ | ਅਸਲ ਕਹਿਣ ਵਾਲੀ ਗੱਲ ਨਾਟਕ ਵਿਚ ਉਹ ਨਹੀਂ ਹੁੰਦੀ, ਜਹੜ ਵਾਰਤਾਲਾਪ ਵਿਚ ਕਹੀ ਜਾਂਦੀ ਹੈ; ਸਗੋਂ ਓਹ ਹੁੰਦੀ ਹੈ ਜਿਹੜੀ ਕਦੀ ਨਹੀਂ ਜਾਂਚੀ, ਤੇ ਅਭਿਨੇਤਾ ਦੇ ਆਪਣੇ ਚਲਨ ਵਿੱਚੋਂ ਪ੍ਰਗਟ ਕੀਤੀ ਜਾਂਦੀ ਹੈ । ਚੰਗੇ ਨਾਟਕ ਦਾ ਪਾਤਰ ਪਲ ਪਲ ਮੰਚ ਉੱਤੇ ਬਦਲਦਾ ਰਹਿੰਦਾ ਹੈ । ਜਿਵੇਂ ਇਕ ਪੌਦਾ ਪਲ ਪਲ ਵਧਦਾ ਰਹਿੰਦਾ ਹੈ ਤੇ ਜਿਹੜਾ ਅਭਿਨੇਤਾ ਇਉਂ ਨਹੀਂ ਕਰ ਸਕਦਾ ਉਹ ਬਹੁਤ ਅਸਫਲ ਹੈ ਤੇ ਉਸ ਦਾ ਖੇਡਿਆ ਨਾਟਕ ਇਕ ਤਮਾਸ਼ਾ ਹੋ ਨਿਬੜਦਾ ਹੈ । ਬਲਰਾਜ ਨੇ ਮੰਚ ਜੜਤ, ਪਹਿਰਾਵੇ, ਸ਼ਿੰਗਾਰ ਤੇ ਨਿਰਦੇਸ਼ਨ ਸਬੰਧੀ ਵੀ ਨਵੇ ਭਾਉ ਦਿੱਤੇ ਤੇ ਇਹ ਵੀ ਅਮਲੀ ਢੰਗ ਨਾਲ ਦੱਸਿਆ ਕਿ ਪਰਦੇ ਦੇ ਪਿੱਛੇ ਆਪਣਾ ਨੇ ਸ਼ਿਗਾਰ ਕਰ ਕੇ ਕਿਵੇਂ ਅਭਿਨੈ ਲਈ ਮੰਚ ਉੱਤੇ ਜਾਣ ਤੋਂ ਪਹਿਲਾਂ, ਅੱਧਾ ਘੰਟਾ, ਇਕਾਂਤ ਵਿਚ ਆਪਣੇ ਆਪੇ ਨਲ ਤੇ ਖੇਡਣ ਵਾਲੇ ਨਾਟਕੀ ਜੀਵ ਦੇ ਆਪੇ ਨਾਲ ਕ ਰ ਹੋਣ ਦੀ ਤਪੱਸਿਆ ਕਰਨੀ ਚਾਹੀਦੀ ਹੈ । ੧੧੩