ਪੰਨਾ:Alochana Magazine October, November, December 1967.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਡੇ ਲੇਖਕ ਕਪੂਰ ਸਿੰਘ ਭਾਰਤ ਦੀ ਪਾਰਲੀਮੈਂਟ ਦੇ ਤੋਂ ਇੰਡੀਅਨ ਸਿਵਲ ਸਰਵਿਸ ਦੇ ਮੈਂਬਰ ਰਹੇ ਹਨ । ਪੰਜਾਬੀ ਦੇ ਪ੍ਰਗਾੜ ਵਿਦਵਾਨ ਹਨ ! ਸੀਤਾ ਰਾਮ ਬਾਹਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿਚ ਰੀਡਰ ਹਨ । ਗੁਰੂ ਨਾਨਕ ਸਾਹਿਬ ਉੱਤੇ ਪੰਜਾਬੀ ਯੂਨੀਵਰਸਿਟੀ ਲਈ ਖੋਜ-ਪੱਤਰ ਤਿਆਰ ਕਰਕੇ ਡਾ. ਆਫ਼ ਫ਼ਲਸਫੀ ਦੀ ਉਪਾਧੀ ਪ੍ਰਾਪਤ ਕੀਤੀ ਹੋਈ ਹੈ । ਕੁਲਬੀਰ ਸਿੰਘ ਕਾਂਗ ਪੰਜਾਬੀ ਯੂਨੀਵਰਸਟੀ ਦੀ ਸੇਵਾ ਸਰਗਰਮੀ ਨਾਲ ਕਰ ਰਹੇ ਹਨ । ਸਿੱਧੇਸ਼ੁਰ ਵਰਮਾ ਅੰਤਰ-ਰਾਸ਼ਟੀ ਪ੍ਰਸਿੱਧੀ ਵਾਲੇ ਧੁਨੀ-ਵਿਗਿਆਨੀ ਅੱਜ ਕਲ' ਚੰਡੀਗੜ ਵਿਚ ਬਿਰਾਜਮਾਨ ਹਨ । ਉੱਚਲ ਸਿੰਘ ਬਾਹਰੀ, ਪਰਮਜੀਤ ਸਿੰਘ ਵਾਲੀਆ , ਭਾਸ਼ਾ-ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦੇ ਨੌਜਵਾਨ, ਉਤਸ਼ਾਹੀ ਮੈਂਬਰ । ਗੁਰਬਖਸ਼ ਸਿੰਘ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਰੀਡਰ । ਕਰਤਾਰ ਸਿੰਘ ਕਾਲੜਾ ਬੜਦੀ, ਜ਼ਿਲਾ ਲੁਧਿਆਣਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਪੰਜਾਬੀ ਦੇ ਲੈਕਚਰਾਰ । ਗੁਰਦਿਆਲ ਸਿੰਘ ਫੁੱਲ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਸੀਨੀਅਰ ਪੰਜਾਬੀ ਅਧਿਆਪਕ, ਲੇਖਕ ਤੇ ਆਲੋਚਕ ॥