ਪੰਨਾ:Alochana Magazine October, November, December 1967.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੂਜਦੇ ਹਨ, ਅਤੇ ਦਿਨ, ਰਾਤ ਸਿੱਖ ਸੰਗਤਾਂ ਇਹ ਨਿਸਚਾ ਦ੍ਰਿੜ ਕਰਦੀਆਂ ਤੇ ਸਮਰਣ ਕਰਦੀਆਂ ਹਨ : “ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ ਜਾਂ ਕੋ ਹਿਰਦਾ ਸੁਧ ਹੈ ਖੋਜ ਸ਼ਬਦ ਮੈਂ ਲੋਹੁ ।" ਇਨ੍ਹਾਂ ਅਰਥਾਂ ਵਿਚ ਅਤੇ ਸਿੱਖ ਸਿੱਧਾਂਤ ਅਨੁਸਾਰ ਦਸਮ ਗ੍ਰੰਥ ਨਾ ਤਾਂ 'ਪਰਮੇਸ਼ਰ ਦਾ ਥਾਨ' ਹੈ, ਅਤੇ ਨ ਹੀ “ਪ੍ਰਗਟ ਗੁਰਾਂ ਕੀ ਦੇਹ' ਹੈ । ਦਸਮ ਗ੍ਰੰਥ, ਸਿੱਖ ਧਰਮ ਦਾ ਵੇਦ-ਸਥਾਨੀ ਪੁਜ ਰੀਥ ਨਹੀਂ ਹੈ ਅਤੇ ‘ਦਸਮ ਗੰਥ ਸਿੱਖਾਂ ਦੀਆਂ ਧਾਰਮਿਕ ਰਹੁਰੀਤਾਂ ਵਿਚ, ਲਿੰਗ ਰੂਪ ਵਿਚ, ਪਵਿੱਤਰ ਨਹੀਂ ਹੈ, ਜਿਵੇਂ ਕਿ ਆਦਿ ਗੁਰੂ ਗ੍ਰੰਥ ਦੀ ਸਿੱਖ ਧਰਮ ਵਿਚ ਪਦ-ਪਦਵੀ, ਨਿਯੁਕਤੀ ਅਤੇ ਸਥਾਨ-ਸਥਾਪਨਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਜੀ ਆਪ ਹੀ ਸਪਸ਼ਟ ਕਰ ਗਏ ਹਨ । ਕੇਸਰ ਸਿੰਘ ਛਿੱਬਰ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਲਗ ਭਗ ਸਮਕਾਲੀ ਹੀ ਸੀ, ਆਪਣੇ ਰੀਥ “ਬੰਸਾਵਲੀ ਨਾਮਾ' ਵਿਚ ਦੱਸਦਾ ਹੈ ਕਿ ਗੁਰੂ ਸਾਹਿਬ ਨੂੰ ਸੁਝਾਉ ਦਿੱਤਾ ਗਿਆ ਸੀ ਕਿ ਦਸਮ ਗ੍ਰੰਥ ਵਾਲੀਆਂ ਰਚਨਾਵਾ ਪਹਿਲੇ ਗੁਰੂਆਂ ਦੀ ਬਾਣੀ ਨਾਲ ਇਕੱਲੀਆਂ ਮਿਲਾ ਦਿੱਤੀਆਂ ਜਾਣ :-- ਸਿੱਖਾਂ ਤੇ ਅਰਦਾਸ ਜੀ, ਨਾਲੇ ਚਾਹੀਏ ਮਿਲਾਇਆ। ਬਚਨ ਕੀਤਾ; ਗੰਥ ਹੈ ਉਹ, ਇਹ ਅਸਾਡੀ ਖੇਡ। ਨਾਲ ਨਾ ਮਿਲਾਇਆ ਆਹਾ ਪਿਆਰਾ, ਕੌਣ ਜਾਣੇ ਭੇਦ ।' ਪਰ ਸਿੱਖ ਧਰਮ ਵਿਚ ਜੇ ਦਸਮ ਗ੍ਰੰਥ ਦਾ ਸਥਾਨ ਆਦਿ ਗੁਰੂ ਗ੍ਰੰਥ ਵਾਲਾ ਨਹੀਂ ਤਾਂ ਦਸਮ ਗ੍ਰੰਥ ਦਾ ਗੌਰਵ ਸਿੱਖ ਧਰਮ ਦੇ ਸੰਸਕਾਰਾਂ ਅਤੇ ਸਿੱਧਾਂਤ-ਨਿਰੀਖਣ ਵਿਚ ਮਹਾਨ ਹੈ । 'ਸੁਧਾ ਸਵਈਏ, ‘ਜਪੁ’, ‘ਬੇਨਤੀ ਚੌਪਈ’ ਆਦਿ ਬਾਣੀਆਂ ਅਮ੍ਰਿਤ ਤਿਆਰ ਕਰਨ ਸਮੇਂ ਮੰਤ੍ਰ ਰੂਪ ਵਿਚ ਪੜ੍ਹੀਆਂ ਜਾਂਦੀਆਂ ਹਨ, ਜਿਸ ਕਾਰਣ ਦਸਮ ਗ੍ਰੰਥ ਦੀਆਂ ਇਨ੍ਹਾਂ ਰਚਨਾਵਾਂ ਦਾ ਖ਼ਾਲਸਾ ਪੰਥ ਦੇ ਮੂਲਿਕ ਸੰਸਕਾਰਾਂ ਵਿਚ ਬੜਾ ਗੌਰਵ-ਮਈ ਅਸਥਾਨ ਹੈ । ਨਿੱਤਨੇਮ ਦੀਆਂ ਬਾਣੀਆਂ ਵਿਚ ਭੀ ਇਹ ਤੇ ਹੋਰ ਦਸਮ ਗ੍ਰੰਥ ਦੀਆਂ ਬਾਣੀਆਂ ਸ਼ਾਮਿਲ ਹਨ ਤੇ ਇਉਂ ਨਿਤਾਪ੍ਰਤਿ ਦੇ ਸਿੱਖੀ ਜੀਵਨ ਵਿਚ, ਦਸਮ ਗ੍ਰੰਥ ਦੀਆਂ ਇਹਨਾਂ ਰਚਨਾਵਾਂ ਦਾ ਬੜਾ ਮਹਵ ਹੈ । ਤੀਜੇ, ਦਸਮ ਗ੍ਰੰਥ ਦੀਆਂ ਪ੍ਰਮਾਣਿਤ, ਸ੍ਰੀ ਮੁਖ ਵਾਕ` ,ਰਚਨਾਵਾਂ, ਦਸਮ ਪਾਤਸ਼ਾਹ ਤੇ ਖ਼ਾਲਸਾ-ਸਿੱਧਾਂਤ ਦੇ ਸਹੀ ਵਿਸ਼ਲੇਸ਼ਣ ਅਤੇ ਸ਼ੁੱਧ ਬੋਧ ਲਈ, ਅਦੁੱਤੀ ਕਸਵੱਟੀ ਹਨ ਅਤੇ ਨਾਲ ਹੀ ਇਸ ਸਿੱਧਾਂਤ ਦਾ ਪਰਭਾਸ਼ੇ ਭੀ । ਚੌਥੇ, ਦਸਮ ਗੰਥ ਦੀਆਂ ਰਚਨਾਵਾਂ ਦੀ ਸਾਹਿੱਤਕ ਪ੍ਰਣਾਲੀ ਤੇ ਪੱਧਤੀ, ਸਿੱਖ ਧਾਰਮਿਕ ਅਤੇ ਪੰਜਾਬੀ, ਸੈਕੂਲਰ, ਧਰਮ-ਨਿਰਪੇਖ ਸਾਹਿੱਤ ਦੀਆਂ ਲੀਹਾਂ ਨਿਰਮਤ ਕਰਦੀ ਰਹੀ ਹੈ, ਅਤੇ ਕਰ ਰਹੀ ਹੈ । ਇਨ੍ਹਾਂ ਚਹੁੰ ਕਾਰਣਾਂ ਕਰ ਕੇ ਦਸਮ ਗ੍ਰੰਥ ਦਾ ਸਥਾਨ, ਸਿੱਖ ਧਰਮ ਵਿਚ ਬੜਾ ਮਹਤੁ•ਣ ਹੈ । (ਸੰਨ ੧੯੬੬ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਸਮੇਂ ਆਕਾਸ਼-ਬਾਣੀ ਤੋਂ ਪ੍ਰਸਾਰਿਆ ਗਿਆ )