ਪੰਨਾ:Alochana Magazine October, November, December 1967.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀਤਾ ਰਾਮ ਬਾਹਰੀ ਭਾਸ਼ਈ ਵਿਕਾਸ-ਉਪਰਾਲਿਆਂ ਦਾ ਮੰਤਵ ਭਾਸ਼ਾ ਜੀਵਨ ਦੀ ਅਭਿਵਿਅਕਤੀ ਹੁੰਦੀ ਹੈ । ਜਿੱਥੇ ਜੀਵਨ ਦੀ ਰੁਮ ਹੁਮਕ ਹੈ ਉੱਥੇ ਭਾਸ਼ਾ ਦੇ ਕਿਸੇ ਨਾ ਕਿਸੇ ਰੂਪ ਦਾ ਕੋਈ ਨਾ ਕੋਈ ਪ੍ਰਯੁੱਗ ਅਵੱਸ਼ ਹੁੰਦਾ ਹੈ । ਇਸ ਆਧਾਰ ਉੱਤੇ ਅਸੀਂ ਸਮਝ ਸਕਦੇ ਹਾਂ ਕਿ ਜਿੱਥੇ ਭਾਸ਼ਾ ਦਾ ਸੁੰਦਰ ਤੇ ਵਿਸ਼ਾਲ ਵਿਕਾਸ ਹੁੰਦਾ ਹੈ ਉੱਥੇ ਉਸ ਭਾਸ਼ਾ ਦੇ ਬੋਲਣ ਵਾਲਿਆਂ ਦਾ ਜੀਵਨ ਵੀ ਵਿਕਾਸਵਾਨ ਹੋ ਚੁੱਕਾ ਹੁੰਦਾ ਹੈ । ਇਸ ਲਈ ਜੇ ਕਰ ਅਸੀਂ ਆਪਣੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਆਪਣਾ ਜੀਵਨ ਸੱਚਾ ਤੇ ਸੁੱਚਾ ਬਣਾਉਣਾ ਪਏਗਾ। | ਅਰਬੀ ਵਿੱਚ ਸ਼ਾਇਰ ਨੂੰ ਆਪਣੇ ਕਬੀਲੇ ਦਾ ਸਰਦਾਰ ਮੰਨਿਆਂ ਜਾਂਦਾ ਸੀ, ਸੰਸਕ੍ਰਿਤ ਵਿੱਚ ਕਵਿ ਦਾ ਅਰਥ ਹੈ, 'ਸਿਰਜਨਹਾਰ’ । ਜੀਵਨ-ਉਸਾਰੀ ਵਿਚ ਚਿੰਤਕ ਤੇ ਲੇਖਕ ਦਾ ਬੜਾ ਭਾਰੀ ਯੋਗ ਹੁੰਦਾ ਹੈ । ਚੰਗਾ ਨਿਰਮਾਤਾ ਨੀਂਹ ਦੀਆਂ ਕਮਜ਼ੋਰੀਆਂ ਵੀ. ਦੂਰ ਕਰਦਾ ਹੈ ਅਤੇ ਭਵਿੱਖ ਦਾ ਬੋਝ ਸਹਿਣ ਦੀ ਸ਼ਕਤੀ ਵੀ ਉਤਪੰਨ ਕਰਦਾ ਹੈ । ਚੰਗਾ ਲੋਕ-ਨੇਤਾ ਸਾਡੇ ਮਨ ਵੀ ਸਾਫ਼ ਕਰਦਾ ਹੈ ਅਤੇ ਸਾਨੂੰ ਉਚੇਰੇ ਕੰਮਾਂ ਦੀ ਪ੍ਰੇਰਣਾ ਵੀ ਦੇਂਦਾ ਹੈ । ਮਧਾਣੀ ਦਾ ਨੇਤਰਾ ਸੱਜੇ ਖੱਬ ਦੇ ਉਲਾਰ ਨੂੰ ਸੰਤੁਲਨ ਅਤੇ ਸੁਮੇਲ ਵਿੱਚ ਰੱਖ ਦਾ ਹੈ; ਚੰਗੇ ਨੇਤਰ ਚੰਗ-ਰੂਪ ਦੇ ਸੁੰਦਰ ਅਰਥ ਸ੍ਰਣ ਕਰਦੇ ਹਨ । ਇਸੇ ਪ੍ਰਕਾਰ ਲੋਕ-ਨੇਤਾ ਰੂਪ ਤੇ ਕਮਜ਼ੋਰ ਜਾਂ ਸੁੰਦਰ ਤੇ ਬਲਵਾਨ ਬਣਾਉਂਦਾ ਹੈ । ਰੋਗ, ਦੁੱਖ ਜਾਂ ਅਗਿਆਨ ਨਿਵਾਰਨ ਲਈ ਗਿਆਨ-ਵਿਗਿਆਨ ਦੇ ਸਾਹਿੱਤ ਦੀ ਲੋੜ ਹੁੰਦੀ ਹੈ । ਅਰਜਿਤ ਸੱਚ ਤਪੱਸਿਆ ਦੀ ਅਗਨ-ਪਰੀਖਿਆ ਵਿੱਚੋਂ ਲੰਘ ਕੇ ਸੁਰ ਦੜਾ ਵਿੱਚ ਢਲ ਜਾਂਦਾ ਹੈ । ਸੱਚੀ ਸੁੰਦਰਤਾ ਬਰਫ਼ ਦਾ ਗੋਰਾ ਰੰਗ ਨਹੀਂ, ਇਹ ਤਾਂ ਗੋਰ-ਸ਼ੰਕਰ ਦੀ ਗੋਰੀ ਸ਼ਕਤੀ ਦਾ ਰੂਪ ਹੈ । ਸ਼ਕਤੀ ਮਾਤਾ ਦੀ ਪੂਜਾ ਲਈ ਜਗਰਾਤਾ ਕਰਨਾ ਪੈਂਦਾ ਹੈ । ਸ਼ਕਤੀ-ਸਾਹਿੱਤ ਦੇ ਵਿਕਾਸ ਲਈ ਵੀ ਸਾਵਧਾਨੀ ਵਰਤਣੀ ਪੈਂਦੀ ਹੈ । ਸਾਵਧਾਨੀ ਕਿਸੇ ਦੀ ਨਕਲ ਨਾਲ ਉਤਪੰਨ ਨਹੀਂ ਹੋ ਸਕਦੀ । ਚੋਰ ਦੀ ਸਾਵਧਾਨੀ ਹੋਰ ਤਰਾਂ ਦੀ ਹੈ ਸਾਧ ਦੀ ਹੋਰ ਤਰ੍ਹਾਂ ਦੀ । २१