ਪੰਨਾ:Alochana Magazine October, November, December 1967.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ ਹੈ । ਨਰਲ ਅਨੁਭਵ ਪਹਿਲਾਂ ਤਾਂ ਭਾਸ਼ਾ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ, ਫਿਰ ਉਹ ਭਾਵ ਤੇ ਅਨੁਭਾਵ ਦੇ ਪਰਦੱਖਣੇ ਵਿੱਚ ਪੈ ਕੇ ਕੀਰਨ-ਰੂਪੀ ਭਾਸ਼ਾ ਦੀਆਂ ਸੁਰਾਂ ਵਿਚ ਪ੍ਰਗਟ ਹੁੰਦਾ ਹੈ । ਨੇਤਾ ਦਾ ਕੰਮ ਸੰਤੁਲਨ ਅਤੇ ਸੁਮੇਲ ਦੀ ਰੱਖਿਆ ਹੈ । ਇਸ ਲਈ ਲੋਕ-ਨੇਤਾ ਸਾਹਿੱਤਕਾਰ ਨੂੰ ਵੀ ਬੌਧਿਕਤਾ ਅਤੇ ਹਾਰਦਿਕਤਾ ਵਿਚ ਸੁਮੇਲ ਕਾਇਮ ਕਰਨਾ ਚਾਹੀਦਾ ਹੈ । ਰੀਤੀਕਾਲ ਵਿਚ ਬੋਧਕਤਾ ਦਾ ਉਲਾਰ ਅਸ਼ਲੀਲਤਾ ਦੀ ਹੱਦ ਤਕ ਪੁਚ ਗਿਆ ਸੀ । ਭਗਤੀ-ਕਾਲ ਵਿਚ ਹਾਰਦਿਕਤਾਂ ਦਾ ਉਲਾਰ ਜੀਵਨ ਤੋਂ ਵਿਮੁਖਤਾ ਅਤੇ ਭਾਜ ਦਾ ਰੂਪ ਧਾਰਨ ਕਰ ਗਿਆ ਸੀ । ਅੱਜ ਦਾ ਜੁਗ ਵਿਗਿਆਨ ਦੀ ਉਸ ਪੂਜਾ ਵਿਚ ਰੁੱਝਿਆ ਹੋਇਆ ਹੈ ਜੋ ਕੇਵਲ ਰਾਜਨੀਤੀ ਦੇ ਕੰਮ ਸਾਰ ਸਕਦੀ ਹੈ, ਮਾਨਵਤਾ ਦਾ ਕਲਿਆਣ ਨਹੀਂ ਕਰ ਸਕਦੀ । ਰਾਜਨੀਤੀ ਮੱਛੀ ਲਈ ਆਪਣੇ ਕਾਂਟੇ ਵਿਚ ਮਾਲ ਰੱਖਦੀ ਹੈ-ਇਸ ਲਈ ਨਹੀਂ ਕਿ ਮੱਛੀ ਦੀ ਬਦਬੂ ਦੂਰ ਹੋ ਜਾਏ ਅਤੇ ਉਹ ਖ਼ਬਬ ਵਰਤਾਏ ; ਇਸ ਲਈ ਨਹੀਂ ਕਿ ਉਹ ਮਾਸ ਦਾ ਟੋਟਾ ਖਾ ਕੇ ਅਜੇਹੀ ਪ੍ਰੇਰਣਾ ਪਾਏ ਕਿ ਸਮੁੰਦਰ ਦੇ ਗਰਭ ਵਿੱਚੋਂ ਅਮੱਲਕੇ ਮੋਤੀ ਚੁਣ ਲਿਆਵੇ ਜਾਂ ਅਜੇਹੀ ਪੁਸ਼ਟੀ ਪਾਏ ਕਿ ਮੱਛ ਅਵਤਾਰ ਬਣ ਜਾਏ, ਸਗੋਂ ਰਾਜਨੀਤੀ ਦਾ ਕਾਟਾ ਉਹਦੀ ਜਾਨ ਲੈਂਦਾ ਹੈ, ਉਸ ਦੇ ਮਾਸ ਨੂੰ ਅੱਗ ਉੱਤੇ ਚਾੜ੍ਹ ਦਿੰਦਾ ਹੈ । ਉੱਥੇ ਨਾ ਬਦਖੋਂ ਹੁੰਦੀ ਨਾ ਖ਼ੁਸ਼ਬੋ । ਰਾਜਨੀਤੀ ਨੂੰ ਵੀ ਸੇਵਾ ਪੰਥ ਬਣਾਉਣ ਦੀ ਲੋੜ ਹੈ । ਸੇਵਾ ਜਾਂ ਭਗਤੀ ਠੰਢੇ ਦਿਮਾਗ ਤੇ ਨਰਮ ਦਿਲ ਦਾ ਕੰਮ ਹੈ । ਜੇ ਦਿਮਾਗ਼ ਵਿਚ ਕਰੋਧ ਦਾ ਭਾਂਬੜ ਮੱਚ ਜਾਏ ਤਾਂ ਕਲਿਆਣ ਦੀ ਥਾਂ ਅਨਿਆਂ ਤੇ ਅੱਤਿਆਚਾਰ, ਦੁੱਖ ਤੇ ਅਸ਼ਾਂਤੀ ਦਾ ਵਾਤਾਵਰਨ ਉਸਰ ਪਏਗਾ | ਦਿਲ ਪੱਥਰ ਹੋ ਕੇ ਕਹੇ-'ਸਾਨੂੰ ਕੀ ?”. ਤਾਂ ਸੇਵਾ ਦੇ ਸਾਰੇ ਮਾਰਗ ਰੁਕ ਜਾਂਦੇ ਹਨ । ਦਿਲ ਦੀ ਵਣਸ਼ੀਲਤਾ ਨਾਲ, ਪੱਕੀ ਸ਼ਰਧਾ ਨਾਲ, ਜਦੋਂ ਕਿਸੇ ਕਾਫ਼ਰ ਉੱਤੇ ਵੀ ਹੱਥ ਫੇਰਿਆ ਜਾਵੇ ਤਾਂ ਉਹ ਮੋਮਨ ਬਣ ਜਾਂਦਾ ਹੈ । ਹੁੱਸੜੇ ਤੇ ਤੇਗ ਦਿਲ ਨਾਲ ਜਦੋਂ ਕਿਸੇ ਸ਼ਰਧਾਲੂ ਵੱਲ ਤੱਕਿਆ ਜਾਏ ਤਾਂ ਉਹ ਕਾਫ਼ਰ, ਨਾਬਰ ਅਤੇ ਆਕੀ ਹੈ ਜਦਾ ਹੈ । ਭਾਸ਼ਾ ਦੇ ਖੇਤਰ ਵਿਚ ਕੰਮ ਕਰਨ ਵਾਲਾ ਇਕ ਪ੍ਰਕਾਰ ਦਾ ਸਰਵਦੇ ਯੁੱਗ ਕਰਦਾ ਹੈ । ਉਸ ਦਾ ਮੰਤਰ ਹੁੰਦਾ ਹੈ ਜੋ ਕੁਛ ਕਹੂੰ ਸੇ ਪੂਜਾ ਅੱਜ ਕਲਾਸਕੀ ਸ਼ਬਦਾਵਲੀ ਤੇ ਲੋਕ-ਪ੍ਰਚਲਤ ਸ਼ਬਦਾਵਲੀ ਵਿਚ ਸਾਂਝ ਪਾਉਣ ਦੀ ਲੋੜ ਹੈ । ਨਵੇਂ ਘੜੇ ਸ਼ਬਦਾਂ ਨੂੰ ਪ੍ਰਚਲਿਤ ਕਰਨ ਤੋਂ ਪਹਿਲਾਂ ਆਪਣੀ ਲੋਕ-ਭਾਸ਼ਾ ੨੩