ਪੰਨਾ:Alochana Magazine October, November, December 1967.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਦਵਾਨ ਲੋਕ ਸ਼ਬਦ ਬਣਾਉਂਦੇ ਹਨ ਉਵੇਂ ਸਾਧਾਰਣ ਜਨਤਾ ਵੀ ਆਪਣੀ ਲੋੜ ਅਨੁਸਾਰ ਨਵੇਂ ਨਵੇਂ ਸ਼ਬਦ ਬਣਾਉਂਦੀ ਆਈ ਹੈ । ਉਧਾਰ ਲਏ ਸ਼ਬਦ ਨੂੰ ਦੇਸੀ ਰੂਪ ਦਿੱਤੇ ਬਗ਼ੈਰ ਜਨੜਾ ਨਹੀਂ ਛੱਡਦੀ ਤੇ ਜਨਤਾ ਦੀ ਸਰਬ ਪ੍ਰਥਮ ਨਿਸ਼ਚਾ ਆਪਣੀ ਭਾਸ਼ਾ ਦੀ ਪ੍ਰਕਿਰਤੀ ਤਿ ਹੁੰਦੀ ਹੈ । ਅਸੀਂ ਸ਼ਬਦ ਬਣਾਈਏ ਤੇ ਉਨ੍ਹਾਂ ਨੂੰ ਕੋਈ ਸ਼ੀਕਾਰ ਨ ਕਰੇ ਜਾਂ ਉਨ੍ਹਾਂ ਦੀ ਵਰਤੋਂ ਬੜੇ ਹੀ ਦਿਨਾਂ ਵਿਚ ਮੁੱਕ ਜਾਏ, ਕੋਈ ਪਸੰਦ ਨਹੀਂ ਕਰੇਗਾ । ਕੱਈ ਵੀ ਪਿਤਾ ਆਪਣੇ ਬਾਲ ਬੱਚਿਆਂ ਲਈ ਬੜੀ ਉਮਰ ਤਕ ਜੀਉਣਾ ਪਸੰਦ ਨਹੀਂ ਕਰੇਗਾ। ਹਿੰਦੀ ਸ਼ਬਦ ਰਚਨਾ: ਮਾਈ ਦਯਾਲ ਜੈਨ; ਪ੍ਰਾਕਥਨ, ਪੰਨਾ 6 (1966) । ਆਪਣੀਆਂ ਪਰਿਸਥਿਤੀਆਂ ਦੇ ਅਨੁਸਾਰ ਪੰਜਾਬੀਆਂ ਨੂੰ ਆਪਣੀ ਭਾਸ਼ਾ ਦੇ ਪ੍ਰਯੋਂ 31 ਵਿਚ ਵਧੇਰੇ ਉੱਦਮ ਨਾਲ ਕੰਮ ਲੈਣਾ ਪਏਗਾ । ਅੰਗ੍ਰੇਜ਼ੀ ਵਿਚ ਸੋਚਣ ਦੀ ਥਾਂ ਪੰਜਾਬੀ ਵਿਚ ਸੋਚਣ ਦੀ ਆਦਤ ਪਾਉਣੀ ਚਾਹੀਦੀ ਹੈ, ਤਾਂ ਹੀ ਠੇਠ ਸ਼ਬਦਾਵਲੀ ਦੀ ਵਰਤੋਂ ਸੁਭਾਵਿਕ ਰੂਪ ਵਿਚ ਹੋ ਸਕੇਗੀ । ਸੰਸਕ੍ਰਿਤੀ, ਸਾਹਿੱਤ ਪ੍ਰਸ਼ਾਸਨ, ਨਿਆਯ, ਰਾਜਨੀਤੀ ਅਤੇ ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਬਣੇਗੀ । ਇਸ ਲਈ ਬੜੀ ਭਾਰੀ ਜ਼ਿੰਮੇਵਾਰੀ ਆ ਪਈ ਹੈ। ਪੁਰਾਣੇ ਸ਼ਬਦਾਂ ਦੀ ਖੋਜ, ਵਰਤਮਾਨ ਸ਼ਬਦਾਂ ਦਾ ਸੰਕਲਨ ਅਤੇ ਨਵੇਂ ਸ਼ਬਦਾਂ ਦਾ ਸੁਚੱਜਾ ਨਿਰਮਾਣ ਜ਼ਰੂਰੀ ਹੈ । ਜੋ ਸ਼ਬਦ ਔਖੇ ਹੋਣ, ਬੋਲਣ ਵਿਚ ਕਠੋਰ ਤੇ ਲਮੇਰੇ ਹੋਣ ਉਨ੍ਹਾਂ ਦੀ ਥਾਂ ਸਰਲ, ਸੁਡੌਲ ਤੇ ਚੁਸਤ ਸ਼ਬਦਾਂ ਦੀ ਵਰਤੋਂ ਹੋਣੀ ਚਾਹੀਦੀ ਹੈ । ਤਤਸਮ ਸ਼ਬਦਾਂ ਦੀ ਥਾਂ ਤਦਭਵ ਸ਼ਬਦ ਵਧੇਰੇ ਸਜੀਵ ਹੁੰਦੇ ਹਨ, ਪਰ ਵਿਚਾਰ-੫ਧਾਨ ਸੰਕਲਪਨਾਵਾਂ ਲਈ ਤਤਸਮ ਸ਼ਬਦਾਵਲੀ ਦੀ ਲੋੜ ਵੀ ਪੈ ਜਾਂਦੀ ਹੈ । | ਸ਼ਬਦਾਂ ਦੀ ਬਣਤਰ, ਸ਼ਬਦਾਂ ਦੇ ਵਿਕਾਸ ਅਤੇ ਪਰਿਵਰਤਨ ਬਾਰੇ ਅਧਿਆਪਕਾਂ ਦਾ ਗਿਆਨ ਵਿਸਚਿਤ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਗਣ ਇਸ ਪਾਸੇ ਜਿਗਿਆਸਾ ਰੱਖ ਸਕਣ । | ਸਾਹਿੱਤ ਸੁਚੱਜਾ, ਸੁੰਦਰ ਤੇ ਬਲੱਭ ਹੋਵੇ; ਭਾਸ਼ਾ ਸਰਲ, ਸਰਸ ਤੇ ਸਜੀਵ ਹੋਵੇ । ਇਹੋ ਵਿਕਾਸ ਉਪਰਾਲੇ ਦਾ ਉੱਤਮ ਮੰਤਵ ਹੈ । ਅੱਜ ਦੀ ਘੜੀ ਦਾ ਇਹੋ ਪ੍ਰਯੋਂ ਗਵਾਦ ਹੈ २५