ਪੰਨਾ:Alochana Magazine October, November, December 1967.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸ਼ਬਦਾਂ ਦੀਆਂ ਲੰਮੀਆਂ ਲੰਮੀਆਂ ਸੂਚੀਆਂ ਦਿੰਦੇ ਰਹੇ। ਅੱਜ ਦਾ ਇਤਿਹਾਸਿਕ ਭਾਸ਼ਾ-ਵਿਗਿਆਨ ਜਿਹੜਾ ਭਾਸ਼ਾ ਸ਼ਾਸਤਰ ਤੋਂ ਕੁਝ ਵੱਖਰਾ ਹੈ ਅਤੇ ਜਿਸ ਦੇ ਆਧਾਰ ਵ ਵਰਣਾਤਮਕ ਭਾਸ਼ਾ-ਵਿਗਿਆਨ ਦੇ ਨੇਮ ਹਨ ਉਸ ਅਨੁਸਾਰ ਆਮ ਬੋਲ ਚਾਲ ਦੀ ਬੋਲੀ ਵਿਚ ਮਸਾਲਾ ਇਕੱਠਾ ਕਰਕੇ, ਧੁਨੀ ਰੂਪਾਂ, ਸ਼ਬਦ-ਰੂਪਾਂ ਅਤੇ ਹੋਰ ਵਿਆਕਰਣਕ ਤੱਥਾਂ ਨੂੰ ਪੁਨਰ-ਨਿਰਮਾਣ ਦੇ ਢੰਗ ਅਨੁਸਾਰ ਕਿਸੇ ਸਿੱਟੇ ਤੇ ਪੁੱਜਣ ਦਾ ਜਤਨ ਕਿਸੇ ਨੇ ਨਹੀਂ ਕੀਤਾ। ਇਸੇ ਲਈ ਡਾ: ਸਿੱਧੇਸ਼ੁਰ ਵਰਮਾ ਵੀ ਇਸ ਖੋਜ ਸੰਬੰਧੀ ਆਪਣੀ ਅਸੰਤੁਸ਼ਟਤਾ ਵਿਅੜ੍ਹ ਕਰਦੇ ਹੋਏ ਇੱਕ ਲੇਖ ਵਿਚ ਪ੍ਰਸ਼ਨ ਕਰਦੇ ਹਨ ਕਿ “ਕੀ ਕਦੀ ਪੰਜਾਬੀ ਭਾਸ਼ਾ ਦਾ ਇਤਿਹਾਸ ਵੀ ਤਿਆਰ ਹੋ ਜਾਏਗਾ ?' (ਆਲੋਚਨਾ) ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ਼ ਸਬੰਧੀ ਹੁਣ ਤੀਕ ਲਿਖੀਆਂ ਗਈਆਂ ਪੁਸਤਕਾਂ ਦੇ ਨਾਂ ਇਹ ਹਨ : 1, ਪੰਜਾਬੀ ਸ਼ਬਦ ਚਮਤਕਾਰ--. ਰਾਮ ਸਿੰਘ 2. ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ-ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ 3. ਪੰਜਾਬੀ ਬੋਲੀ ਦਾ ਇਤਿਹਾਸ-ਪ੍ਰੋ. ਪਿਆਰਾ ਸਿੰਘ ਪਦਮ 4. ਪੰਜਾਬੀ ਭਾਸ਼ਾ ਦਾ ਇਤਿਹਾਸ-ਡਾ. ਵਿਦਿਆ ਭਾਸਕਰ ਅਰੁਨ 5. ਪੰਜਾਬੀ ਬੋਲੀ ਦਾ ਇਤਿਹਾਸ-- ਪ੍ਰਿੰ. ਸੰਤ ਸਿੰਘ ਸੇਖੋਂ 6. ਪੰਜਾਬੀ ਭਾਸ਼ਾ ਦਾ ਵਿਕਾਸ-ਪ੍ਰੋ. ਦੁਨੀ ਚੰਦ 7. ਪੰਜਾਬੀ ਭਾਸ਼ਾ ਵਿਗਿਆਨ-ਡਾ. ਕਰਤਾਰ ਸਿੰਘ ਸੂਰੀ 8. ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਈਆਂ-ਸ. ਹਰਕੀਰਤ ਸਿੰਘ ਇਸ ਤੋਂ ਇਲਾਵਾ ਪੰਜਾਬੀ ਦੁਨੀਆਂ (ਪਟਿਆਲਾ), ਆਲੋਚਨਾ (ਲੁਧਿਆਣਾ), ਸਾਹਿੱਤ ਸਮਾਚਾਰ (ਲੁਧਿਆਣਾ) ਅਤੇ ਪੰਜਾਬੀ ਦੇ ਹੋਰ ਕਈ ਮਾਸਿਕ ਪੱਤਰਾਂ ਵਿਚ ਪੰਜਾਬੀ ਭਾਸ਼ਾ ਅਤੇ ਲਿਪੀ ਸੰਬੰਧੀ ਵੱਖ ਵੱਖ ਵਿਦਵਾਨਾਂ ਦੇ ਲੇਖ ਛਪਦੇ ਰਹੇ ਹਨ । ਇਨਾਂ ਸਾਰੀਆਂ ਕਿਰਤਾਂ ਵਿਚਲੀਆਂ ਸਿਫ਼ਤਾਂ ਨੂੰ ਲੈਂਦੇ ਹੋਏ ਵੀ, ਅਸੀਂ ਅੱਜ ਤੀਕ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਪੰਜਾਬੀ ਦਾ ਮੂਲ ਸਰੋਤ ਕੀ ਹੈ ? ਇਹ ਸਾਰੇ ਵਿਦਵਾਨ ਮ, ਗਰਾਸਮੈਨ ਤੇ ਵਰਨਰ ਦੇ ਧੁਨੀ ਪਰਿਵਰਤਨ ਦੇ ਸਿੱਧਾਂਤ ਅਤੇ ਪੀ. ਡੀ. ਗੁਣੇ ਦੇ ਤੁਲਨਾਤਮਕ ਭਾਸ਼ਾ-ਸ਼ਾਸਤਰ ਤੋਂ ਅੱਗੇ ਨਹੀਂ ਲੰਘੇ। ਕਿਸੇ ਵੀ ਲੇਖਕ ਨੇ ਆਧਾਰ ਰੂਪੀ ਨੇਮ ਦਾ ਨਿਰਣਾ ਨਹੀਂ ਕੀਤਾ ਕਿ ਧੁਨੀ-ਪਰਿਵਰਤਨ ਨਿਰੰਤਰ ਹੈ ਜਾਂ ਨਹੀਂ ? ਇਨ੍ਹਾਂ ਦਾ ਆਧਾਰ ਕੇਵਲ ਇਹ ਤੱਥ ਸੀ ਕਿ ਭਾਸ਼ਾ ਵਿਚ ਪਰਿਵਰਤਨ ਹੁੰਦਾ ਹੈ ਪਰ 1 ਪਾਲੀ ਅਤੇ ਪੰਜਾਬੀ-ਡਾ: ਰੋਸ਼ਨ ਲਾਲ ਅਹੂਜਾ ਖੋਜ ਪੱਤਰ ਪੰਜਾਬੀ ਵਿਭਾਗ ਪਟਿਆਲਾ, ਮਾਰਚ 1983 ।