ਪੰਨਾ:Alochana Magazine October, November, December 1967.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਪਰ ਹੋਰਨਾਂ ਬੋਲੀਆਂ ਦੋ ਪਏ ਪ੍ਰਭਾਵਾਂ ਬਾਰੇ ਵੀ ਚਰਚਾ ਹੋਈ ਮਿਲਦੀ ਹੈ । ਇਨ੍ਹਾਂ ਸਾਰੀਆਂ ਕੀਤੀਆਂ ਗਈਆਂ ਬਹਿਸਾਂ ਵਿਚ ਇੱਕ ਗੱਲ ਸਾਂਝੀ ਹੈ ਕਿ ਅਰਬੀ ਫ਼ਾਰਸੀ ਤੁਰਕੀ ਹਿੰਦੀ ਤੇ ਸੰਸਕ੍ਰਿਤ ਅੰਗ੍ਰੇਜ਼ੀ ਆਦਿ ਦੇ ਨਾਲ ਰਲਦੇ ਸ਼ਬਦਾਂ ਨੂੰ ਲੈ ਕੇ ਅਧਿਐਨ ਪੇਸ਼ ਕੀਤੇ ਗਏ ਹਨ ਬਜਾਏ ਇਸ ਦੇ ਕਿ ਪਏ ਪ੍ਰਭਾਵਾਂ ਨੂੰ ਪੁਨਰ-ਨਿਰਮਾਣ ਦੇ ਢੰਗਾਂ ਸਿਰ ਜਾਂਚਿਆ ਜਾਂਦਾ। 2.2 ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਸ਼ਬਦ-ਜੋੜਾਂ ਸੰਬੰਧੀ ਕਾਫ਼ੀ ਚਰਚਾ ਪਿਛਲੇ ਕੁੱਝ ਸਾਲਾਂ ਤੋਂ ਹੈ ਅਤੇ ਇਸ ਸੰਬੰਧੀ ਦੋ ਪੁਸਤਕਾਂ ਅਤੇ ਕੁਝ ਲੇਖ ਵੇਖਣ ਵਿਚ ਆਉਂਦੇ ਹਨ । 1. ਪੰਜਾਬੀ ਕਿਵੇਂ ਲਿਖੀਏ - ਪ੍ਰਿੰਸੀਪਲ ਤੇਜਾ ਸਿੰਘ 2. ਸ਼ੁੱਧ ਪੰਜਾਬੀ ਕਿਵੇਂ ਲਿਖੀਏ - : ਕਰਤਾਰ ਸਿੰਘ 3. ਪੰਜਾਬੀ ਸ਼ਬਦ ਜੋੜ - ਡਾਇਰੈਕਟਰ, ਮਹਿਕਮਾ ਪੰਜਾਬੀ, ਪਟਿਆਲਾ। ਧਿਆਨ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਆ ਐਨੀ ਗੰਭੀਰ ਨਹੀਂ ਜਿੰਨਾ ਬਣਾਈ ਗਈ ਹੈ । ਪਤਾ ਨਹੀਂ ਕੁੱਝ ਵਿਦਵਾਨਾਂ ਨੂੰ ਸ਼ਬਦ ਜੋੜਾਂ ਦੀ ਸਮੱਸਿਆ ਕਿਵੇਂ ਇੰਨੀ ਮਹਤ-ਪ੍ਰਣ ਭਾਸ਼ੀ ? ਸਗੋਂ ਅਸੀਂ ਮੁੱਢ ਵਿਚ ਹੀ ਇਹ ਪ੍ਰਚਾਰ ਕਰਦੇ ਰਹੇ ਹਾਂ ਕਿ ਪੰਜਾਬੀ ਉਸੇ ਤਰ੍ਹਾਂ ਲਿਖੀ ਜਾਣੀ ਚਾਹੀਦੀ ਹੈ ਜਿਵੇਂ ਆਮ ਬੋਲੀ ਜਾਂਦੀ ਹੈ ਅਤੇ ਇਹ ਵਧੇਰੇ ਵਿਗਿਆਨਿਕ ਢੰਗ ਸੀ, ਫੇਰ ਸ਼ਬਦ-ਜੋੜਾਂ ਦੀ ਸਮੱਸਿਆ ਕਿਥੋਂ ? ਜਦੋਂ ਕਿ ਹੋਰ ਅਨੇਕਾਂ ਮਹੱਤ-ਪੂਰਨ ਵਿਸ਼ੇ ਪੰਜਾਬੀ ਭਾਸ਼ਾ ਸੰਬੰਧੀ ਹੱਲ ਕਰਨੇ ਬਾਕੀ ਰਹਿੰਦੇ ਸਨ । ਵਧੇਰੇ ਚੰਗਾ ਹੁੰਦਾ ਜੇ ਅਸੀਂ ਪੰਜਾਬੀ ਦਾ ਹਰ ਪੱਧਰ ਉੱਤੇ, ਭਾਵ ਧੁਨੀਗ੍ਰਾਮਿਕ (Phonological ਅਤੇ ਵਿਆਕਰਣਕ ਪੱਧਰ ਉੱਤੇ ਅਧਿਐਨ ਕੀਤਾ ਹੁੰਦਾ ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਂਦੀਆਂ । ਇਹ ਨਿਰਣੇ ਬੜੀ ਆਸਾਨੀ ਨਾਲ ਪੰਜਾਬੀ ਦੇ ਧੁਨੀਆਤਮਕ ਗੁਣਾਂ ਦੇ ਆਧਾਰ ਉਤੇ ਕੀਤੇ ਜਾ ਸਕਦੇ ਸਨ । ਜਿਸ ਤਰ੍ਹਾਂ ਧੁਨੀਆਤਮਕ ਪੱਧਰ ਉਤੇ ਕੀਤਾ ਗਿਆ ਅਧਿਐਨ ਸਪਸ਼ਟ ਦੱਸ ਦਿੰਦਾ ਹੈ ਕਿ ਪੰਜਾਬੀ ਵਿਚ 'ਬ' ਤੇ 'ਝ' ਦੀ ਅਸਲ ਵਰਤੋਂ (actual vealisation) ਹੁੰਦੀ ਹੀ ਨਹੀਂ ਅਤੇ ਮੱਧ-ਸਥਿਤੀ ਵਿਚ ਆਇਆ ਹ} ਵੱਖ ਵੱਖ ਸੁਰਾਂ (tones) ਵਿਚ ਬਦਲ ਜਾਂਦਾ ਹੈ । ਉਧਾਰਣ ਲਈ ‘ਸ਼ਹਿਰ' ਅਤੇ 'ਬਲਿਹਾਰ’ ਦਾ ਉਚਾਰਣ ਕਰਕੇ ਵੇਖੋ । ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਲਿਖੀਆਂ ਪੁਸਤਕਾਂ ਅਤੇ ਪੂ. ਪ੍ਰੇਮ ਪ੍ਰਕਾਸ਼ ਸਿੰਘ ਪਜਾਬੀ ਸ਼ਬਦ ਜੋੜਾਂ ਦਾ ਪ੍ਰਮਾਣੀ-ਕਰਨ) ਅਤੇ ਪ੍ਰੋ. ਪਿਆਰ ਸਿੰਘ (ਪੰਜਾਬੀ ਸ਼ਬਦ ੩੭