ਪੰਨਾ:Alochana Magazine October, November, December 1967.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਯੂਨਾਨੀ ਵਿਚ ਲਿਤ ਰੂੜੀਆਂ ਅਨੁਸਾਰ ਵਿਆਕਰਣੇ ਦੀਆਂ ਭਿੰਨ ਭਿੰਨ ਸ਼੍ਰੇਣੀਆਂ ਨੂੰ ਅੰਗ੍ਰੇਜ਼ੀ ਵਿਚ ਲੈ ਆਂਦਾ | ਸੋ ਸਪਸ਼ਟ ਹੈ ਕਿ ਪੱਛਮੀ ਵਿਦਵਾਨਾਂ ਵਲੋਂ ਜਿਹੜੇ ਜਤਨ ਪੰਜਾਬੀ ਵਿਆਕਰਣ ਲਈ ਹੋਏ ਉਨ੍ਹਾਂ ਅਨੁਸਾਰ ਪੰਜਾਬੀ ਵਿਆਕਰਣ ਲਾਤੀਨੀ ਜਾਂ ਯੂਨਾਨੀ ਵਿਆਕਰਣ ਦੇ ਢਾਂਚੇ ਉਤੇ ਲਿਖੇ ਗਏ, ਜਿਸ ਨਾਲ ਸਾਰੀ ਦੀ ਸਾਰੀ ਗੱਲ ਬੜੀ ਫ਼ਜ਼ਲ ਜਹੀ ਬਣ ਜਾਂਦੀ ਹੈ । | ਦੂਜੇ ਪਾਸੇ ਪੰਜਾਬੀ ਸਿਖਿਆ ਦਾ ਵਿਸ਼ਾ ਜਾਂ ਮਾਧਿਅਮ ਬਣਨ ਪਿਛੋਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੁਝ ਵਿਆਕਰਣ (ਵੀਹਵੀਂ ਸਦੀ ਵਿਚ) ਪੰਜਾਬੀ ਵਿਦਵਾਨਾਂ ਨੇ ਲਿਖੇ । ਜਿਨ੍ਹਾਂ ਨੇ ਇਹ ਇਕਾਈਆਂ ਜਾਂ ਤਾਂ ਅੰਗੇਜ਼ੀ ਦੀਆਂ ਹੀ ਅਪਣਾ ਲਈਆਂ ਜਾਂ ਅੰਗ੍ਰੇਜ਼ੀ ਤੇ ਸੰਸਕ੍ਰਿਤ ਦੀਆਂ ਇਕਾਈਆ ਨੂੰ ਇਕ ਥਾਂ ਇਕੱਠਿਆਂ ਕਰ ਦਿਤਾ (ਦੁਨੀ ਚੰਦ ਦਾ ਲਿਖਿਆ ਪੰਜਾਬੀ ਵਿਆਕਰਣ ਇਸ ਸਭ ਕੁਝ ਦਾ ਸਿੱਟਾ ਇਹ ਹੋਇਆ ਕਿ ਪੰਜਾਬੀ ਦੇ ਆਪਣੇ ਆਧਾਰ ਉੱਤੇ ਲਿਖਿਆ ਕੋਈ ਵਿਗਿਆਨਿਕ ਵਿਆਕਰਣ ਸਾਡੇ ਸਾਹਮਣੇ ਨਾ ਆ ਸਕਿਆ ! ਆਧੁਨਿਕ ਭਾਸ਼ਾ-ਵਿਗਿਆਨ ਦੇ ਆਧਾਰ ਉਤੇ ਲਿਖੇ ਗਏ ਪੰਜਾਬੀ ਵਿਆਕਰਣ (ਡਾ. ਗਿਲ ਤੇ ਡਾ. ਸੰਧੂ), ਇਸ ਪਾਸੇ ਪਹਿਲੇ ਤੇ ਠੋਸ ਜਤਨ ਹਨ । ਇਨ੍ਹਾਂ ਦੇ ਵਿਚ ਹੀ ਪੰਜਾਬੀ ਦੇ ਗਠਨ, ਅਤੇ ਸਮੁੱਚੇ ਤੌਰ ਤੇ ਵਾਕ-ਪ੍ਰਬੰਧ ਤੋਂ ਬਿਨਾਂ ਵਿਆਕਰਣੇ ਦੀ ਹਰ ਪੱਧਰ ਤੇ ਖੋਜ ਕਰਕੇ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ | (ਵੇਖ ਅਗੇ ਹੈ.0.) 2.4 ਪੰਜਾਬੀ ਧੁਨੀ-ਵਿਗਿਆਨ | ਧੁਨੀ ਵਿਗਿਆਨ ਦੀ ਪੱਧਰ ਉੱਤੇ ਪੰਜਾਬੀ ਵਿੱਚ ਕੁਝ ਕੰਮ ਹੋਇਆ ਹੈ ਜਿਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਕੁੱਝ ਕੁ ਮੁੱਢਲੀਆਂ ਪ੍ਰਾਪਤੀਆਂ ਹੋ ਚੁਕੀਆਂ ਹਨ | ਇਸ ਸਬੰਧੀ ਸਭ ਤੋਂ ਪਹਿਲ ਕਰਨ ਵਾਲੇ, ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਿਕੇ ਵੀ ਸਿੱਧੇ ਵਰਮਾ ਹਨ ਜਿਨ੍ਹਾਂ ਨੇ ਇੰਗਲੈਂਡ ਵਿਚ ਰਹਿ ਕੇ ਡੇਨੀਅਲ ਜੋਨਜ਼ ਨਾਲ ਕੰਮ ਕੀਤਾ ਅਤੇ ਫ਼ਰਾਂਸ ਆਦਿ ਦੇਸ਼ਾਂ ਵਿੱਚ ਰਹਿ ਕੇ ਧੁਨੀ ਵਿਗਿਆਨ ਬਾਰੇ ਆਧੂਨਕ ਵਿਗਿਆਨਿਕ ਪੱਧਤਆਂ ਅਨੁਸਾਰ ਭਾਸ਼ਾ ਦੀਆਂ ਧੁਨੀਆਂ ਦੇ ਅਧਿਐਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਡਾ. ਵਰਮਾ ਨੇ ਸਭ ਤੋਂ ਪਹਿਲਾਂ ਪੰਜਾਬੀ ਦੇ ਇਸ ਖੇਤਰ ਵਿਚ ਖੋਜ ਕੀਤੀ ਅਤੇ ਡਾ. ਬਨਾਰਸੀ ਦਾਸ ਜੈਨ, ਡਾ. ਹਰ 13 ਡਾ. ਬਨਾਰਸੀ ਦਾਸ ਜੈਨ, ਡਾ ਹਰਦੇਵ ਬਾਹਰੀ ਆਦਿ ਵਿਦਵਾਨਾਂ ਨੂੰ ਇਸ ਪਾਸੇ ਪਰੇਰਿਆ। ਡਾ. ਵਰਮਾ ਪੰਜਾਬੀ ਭਾਸ਼ਾ ਦੀ ਖੋਜ ਕਰਨ ਵਾਲੇ ਨੌਜਵਾਨਾਂ ਨੂੰ, ਜਿਵੇਂ ਕਿ ਡਾ. ਹਰਜੀਤ ਸਿੰਘ ਨੰਗਲ, ਡਾ. ਗੁਰਬਖਸ਼ ਸਿੰਘ, ਡਾ. ਬਲਬੀਰ ਸਿੰਘ ਸੰਧੂ, ਸ. ਪ੍ਰੇਮ ਸਿੰਘ ਅਤੇ ਇਸ ਖੋਜ ਪੱਤਰ ਦੇ ਦੇਹਾਂ ਲੇਖਕਾਂ ਆਦਿ ਨੂੰ ਇਸ ਵਿਸ਼ੇ ਉੱਤੇ ਪਰੇਰਨਾ ਤੇ ਸੇਧ ਦਿੰਦੇ ਰਹੇ ਅਤੇ ਅੱਜ 81 ਵਰਿਆਂ ਦੀ ਉਮਰ ਤੀਕ ੪੦