ਪੰਨਾ:Alochana Magazine October, November, December 1967.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਲ-ਧੁਨੀਆਂ ਤੋਂ ਛੁੱਟ ਹੋਰ ਧੁਨੀਆਂ ਨੂੰ ਅਸੀਂ ਅਜੇਹੀ ਭਾਸ਼ਾ ਸੀਕਾਰ ਨਹੀਂ ਕਰਦੇ, ਜਿਹੋ ਜਿਹੀ ਕੇਵਲ ਸਾਡੀਆਂ ਉਚਾਰੀਆਂ ਆਵਾਜ਼ਾਂ ਦੇ ਸਮੂਹਾਂ ਤੋਂ ਹੀ ਹੱਦ ਵਿਚ ਆਉਂਦੀ ਹੈ । ਨਾਲੇ ਸਿਗਨਲ ਦੀ ਕੇਹੜੀ ਹਾਲਤ ਕਸ਼ ਅਰਬ ਦੀ ਸੂਚਕੇ ਹੈ ਜਾਂ ਲਾਲ ਤੇ ਹਰੇ ਰੰਗ ਦੀ ਨਿਸ਼ਾਨੀ ਤੋਂ ਕੀ ਕੁਝ ਮੁਰਾਦ ਹੈ, ਇਹ ਨਿਸਚਿਤ ਕਰਨ ਲਈ ਤੇ ਇਸ ਦੇ ਅਰੰਥ ਦੱਸਣ ਲਈ ਸਾਨੂੰ ਬਲ-ਭਾਸ਼ਾ ਦੀ ਵਰਤੋਂ ਹੈ। ਕਰਨੀ ਪੈਂਦੀ ਹੈ । ਸਾਰੇ ਇਸ਼ਾਰੇ ਵੀ ਹਰ ਸਮਾਜ ਵਿਚ ਇਕੋ ਹੀ ਭਾਵੇ ਨਹੀਂ ਰੱਖਦੇ ਹੁੰਦੇ । ਅੰਗੁਠਾ ਵਿਖਾਣਾ ਜੇ ਕਿਧਰੇ ਕੋਰਾ ਜੁਆਬ ਦੇਣ ਦੇ ਬਰਾਬਰ ਹੈ ਤਾ ਹੋਰ ਕਿਧਰੇ ਇਸ ਦੇ ਅਰਥ 'ਧੰਨਵਾਦ ਜਾਂ ਸਤਿਕਾਰ’ ਦੇ ਹਨ । ਸਤਿਕਾਰ ਦਾ ਭਾਵੇਂ ਪ੍ਰਗਟ ਕਰਨ ਲਈ ਜੋ ਇਕ ਸਮਾਜ ਵਿਚ ਹੱਥ ਜੋੜੇ ਜਾਂਦੇ ਹਨ ਤਾਂ ਦੂਜੇ ਸਮਾਜ ਵਿਚ ਸੱਜਾ ਹੱਥ ਛਾਤੀ ਉੱਤੇ ਰੱਖ ਕੇ ਸਿਰ ਝੁਕਾਉਣਾ ਅਜੇਹਾ ਹੀ ਭਾਵ ਪ੍ਰਗਟੇ ਕਰਦਾ ਹੈ । ਇਸ਼ਾਰਿਆਂ ਰਾਹੀਂ ਸਾਰਾ ਕੁਝ ਦਸਣਾ ਵੀ ਸੰਭਵ ਨਹੀਂ। ਅਸੀਂ ਹੋਖਾ ਦੀ ਬੁੱਕ ਬਣਾ ਕੇ ਮੂੰਹ ਕੋਲ ਲੈ ਜਾ ਕੇ ਇਹ ਦੱਸ ਸਕਦੇ ਹਾਂ ਕਿ ਮੈਨੂੰ ਪਿਆਸ ਲੱਗੀ ਹੈ, ਪਾਣੀ ਚਾਹੀਦਾ ਹੈ ਪਰ ‘ਮੈਂ ਸੱਚਾ ਹਾਂ, ਹੇ ਭਾਵ ਇਸ਼ਾਰਿਆਂ ਰਾਹੀ ਦਰਸਾਣੇ ਸੰਭਵ ਨਹੀਂ ਹਨ । ਇਸ ਲਈ ਸੰਕੋਚਵੇਂ ਅਰਥਾਂ ਵਿਚ ਅਸੀਂ ਕੇਵਲ ਬਲ-ਅੰਗਾਂ ਤੋਂ ਉਪਜੀਆਂ ਧੁਨੀਆਂ ਦੀ ਅਰਥ-ਭਰਪੂਰ ਪ੍ਰਕਿਰਿਆ ਨੂੰ ਹੀ ਭਾਸ਼ਾ ਮੰਨਦੇ ਹਾਂ, ਭਾਵੇਂ ਅਜੇਹੇ ਅਮਲ ਵਿਚ ਅਬੀ ਨਾਲ ਨਾਲ ਕਿਤਨੇ ਹੀ ਇਸ਼ਾਰਿਆਂ ਤੋਂ ਵੀ ਕੰਮ ਕਉਂ ਨਾ ਲੈਂਦੇ ਹੋਈਏ ! (ੲ) ਭਾਸ਼ਾ ਦੀ ਧੁਨੀ-ਕਿਰਿਆ ਚਿੰਨ੍ਹਾਤਮਕ ਹੈ । ਭਾਸ਼ਾ ਕੋਈ ਮਾਦੀ ਵਸਤੂ ਨਹੀਂ, ਇਹ ਕੇਵਲ ਇਕ ਧੁਨੀ-ਸਮੂਹ ਹੈ ਜਿਸ ਰਾਹੀਂ ਵਸਤਾਂ ਤੇ ਵਿਚਾਰਾਂ ਦਾ ਬੋਧ ਹੁੰਦਾ ਹੈ । ਅਜੇਹਾ ਕਿਉਂ ਹੁੰਦਾ ਹੈ ? ਕੀ ਵਿਸ਼ੇਸ਼ ਧਨੀਆਂ ਜਾਂ ਇਨ੍ਹਾਂ ਦੇ ਪਰਸਪਰ ਜੋੜ-ਮੇਲ ਦੀ ਕਿਸੇ ਵਿਸ਼ੇਸ਼ ਪਦਾਰਥ, ਵਸਤੂ ਜਾਂ ਵਿਚਾਰ ਨਾਲ ਕੋਈ ਵਿਸ਼ੇਸ਼ ਸਾਂਝ ਹੁੰਦੀ ਹੈ ? ਜੋ ਵਿਚਾਰਵਾਨ ਭਾਸ਼ਾ ਨੂੰ ਧੁਰੇ ਆਈ ਦਾਤ’ ਸਮਝਦੇ ਹਨ ਉਹ ਭਾਵੇਂ ਅਜੇਹਾ ਵਿਚਾਰ ਰੱਖਦੇ ਹੋਣ, ਪਰ ਵਰਤਮਾਨ ਭਾਸ਼ਾ-ਵਿਗਿਆਨੀ ਵਸਤੂ ਜਾਂ ਵਿਚਾਰ ਤੇ ਉਨ੍ਹਾਂ ਦੇ ਨਾਵਾਂ ਜਾਂ ਸ਼ਬਦ-ਰੂਪਾਂ ਵਿਚ ਕਈ ‘’ ਜਾਂ ਰਮਜ਼-ਭਰੀ ਸਾਂਝ ਸੀਕਾਰ ਨਹੀਂ ਕਰਦੇ । ਉਨ੍ਹਾਂ ਅਨੁਸਾਰ ਭਾਸ਼ਾ fਬਰ ਸਮਾਜਿਕ ਸਿfਖਿਆ ਹੈ ਜੋ ਮਨੁੱਖ ਬਚਪਨ ਵਿਚ ਆਪਣੇ ਵਡੇ ਵਡੇਰਿਆਂ ਤੋਂ ਜਤਨ ਨਾਲ ਪ੍ਰਾਪਤ ਕਰਦਾ ਹੈ । ਭਾਸ਼ਾ ਇਕ ਆਪ ਪਾਈ ਉਚੇਚੀ ਆਦਤ ਹੈ । ਇਹ ਇਕ ਰਿਵਾਜ ਹੈ । ਸੱਚ’ ਸ਼ਬਦ ਤੋਂ 'ਝੂਠ' ਸ਼ਬਦ ਦੇ ਵਿਚਾਰਾਂ ਦੇ ਭੇਦ ਦਾ ਬੋਧ ਇਸ ਕਾਰਨ ਹੁੰਦਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਇਕ ਡਾਲ ਅਜੇਹਾ ਸਮਝਣ ਲਗੇ fਪਿਆ ਹੈ । ਜੇ ਇਸ ਸਮਾਜ ਵਿਚ 'ਸਚ' ਦੇ ਵਿਚਾਰ ਲਈ 'ਝੂਠ' ਸ਼ਬਦ ਦੀ ਵਰਤੋਂ ੪੮