ਪੰਨਾ:Alochana Magazine October, November, December 1967.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤੀ ਜਾਂਦੀ ਹੁੰਦੀ ਤਾਂ ਇਸ ਸਮਾਜ ਦੇ ਹਰ ਮੈਂਬਰ ਨੂੰ 'ਸੱਚ` ਹੋਣ ਦੀ ਥਾਂ 'ਝੂਠੇ’ ਹੋਣ ਤੇ ਝੂਠ ਬੋਲਣ ਉਤੇ ਹੀ ਮਾਣ ਹੁੰਦਾ । ਬੱਚੇ ਨੂੰ ਜਿਸ ਵਸਤੂ ਲਈ ਜੋ ਨਾਂ ਦੱਸਦੇ ਹਾਂ, ਉਹ ਉਸੇ ਹੀ ਨਾਂ ਦਾ ਸੰਬੰਧ ਉਸ ਵਸਤੂ ਨਾਲ ਜੋੜ ਲੈਂਦਾ ਹੈ । ਪਾਣੀ’ ਵੇਖੋ ਚ ਉਸ ਬਾਰੇ ਜਾਣੇ ਬਿਨਾਂ, ਕੀ ਕੋਈ ਦੱਸ ਸਕਦਾ ਹੈ ਕਿ 'ਪਾਣੀ' ਕਿਹੋ ਜਿਹੀ ਵਸਤੂ ਹੈ ? ‘ਮਰਾ’ ਸ਼ਬਦ ਨੂੰ ਬਾਰ ਬਾਰ ਬੋਲਦਿਆਂ ‘ਰਾਮ’ ਸ਼ਬਦ ਦੀ ਧੁਨੀ ਜੇ ਨਾ ਵੀ ਉਤਪੰਨ ਹੋ ਸਕਦੀ ਤਾਂ ਤੇ ਉਸ ਵਿਅਕਤੀ ਦੀ ਮੁਕਤੀ ਅਵੱਸ਼ ਹੋ ਜਾਣੀ ਸੀ ਜਿਸ ਨੇ 'ਮਰਾਂ, ਮਰਾ ਵਿਚ ‘ਰਾਮ’ ਵਰਗੇ ਵਿਚਾਰ ਦਾ ਜਾਪ ਕਰਨਾ ਚਾਹਆ ਸੀ । ਭੇਸ਼ਾ ਦੀਆਂ ਧੁਨੀਆਂ ਤੇ ਉਸ ਤੋਂ ਬਣੇ ਸ਼ਬਦਾਂ ਦੀ ਭਾਵਾਂ, ਵਿਚਾਰਾਂ, ਵਸਤਾਂ ਤੇ ਪਦਾਰਥਾਂ ਨਾਲ ਇਕ ਅਸੰਬੰਧਤ ਤੇ ਚਿੰਨ੍ਹਾਤਮਕ ਸਾਂਝ ਹੈ ! (੨) ਭਾਸ਼ਾ ਦਾ ਮਹੱਤ ਭਾਸ਼ਾ ਇਕ ਸਮਾਜਕ ਪ੍ਰਥਾ ਹੈ ! ਲੋੜਾਂ ਅਨੁਸਾਰ ਇਹ ਬਦਲਦੀ ਆਈ ਹੈ । ਪਰ ਪਸ਼ੂ ਅਵਸਥਾ ਤੋਂ ਉਚਿਆਂ ਉਠਾਣੇ ਵਾਲੀ ਤੇ ਮਨੁੱਖ ਨੂੰ ਸਮਾਜ ਜਿਹੀ ਸੰਸਥਾ ਦੇਣ ਵਾਲੀ ਮਹਾਨ ਸ਼ਕਤੀ ਵੀ ਭਾਸ਼ਾ ਹੀ ਹੈ । ਪਸ਼ੂ ਹੁਣ ਤਕ ਮਨੁੱਖ ਦਾ ਆਹਾਰ ਸ਼ਾਇਦ ਇਸੇ ਲਈ ਬਣ ਰਿਹਾ ਹੈ, ਕਿਉਂਕਿ ਕੇਵਲ ਭਾਸ਼ਾ ਰਾਹੀਂ ਪ੍ਰਾਪਤ ਹੈ ਸਕਣ ਵਾਲੀਆਂ, ਤਰਕ ਜਾਂ ਵਿਵਾਦ ਤੇ ਸੰਗਠਨ ਜਿਹੀਆਂ ਸ਼ਕਤੀਆਂ ਤੋਂ ਉਹ ਵਾਂਝਾ ਹੈ । ਕਿਸੇ ਵੀ ਅਦਾਲਤ ਵਿਚ ਉਹ ਆਪਣੇ ਉਪਰ ਹੋ ਰਹੇ ਅਤਿਆਚਾਰ ਵਿਰੁੱਧ ਦਾਵਾ ਨਹੀਂ ਕਰ ਸਕਦਾ । ਮਨੁੱਖ ਭੇਡਾਂ ਇਕੱਠੀਆਂ ਕਰ ਕੇ ਮੁਜ਼ਾਹਰਾ ਕਰ ਸਕਦਾ ਹੈ ਖਰ ਭੇਡਾਂ ਆਪ ਇਕੱਠੀਆਂ ਹੋ ਕੇ ਕਿਸੇ ਰੋਸ ਵਜੋਂ ਮੁਜ਼ਾਹਰਾ ਕਰਨੋਂ ਅਸਮਰਥ ਹਨ । ਗੁਰ ਨਸਲ ਦੇ ਲੋਕ ਕਾਲੀ ਨਸਲ ਦਿਆਂ ਲੋਕਾਂ ਨੂੰ ਦੇ ਪੈਰਾ ਪਸ਼ੂ ਹੀ ਠਹਿਰਾਈ ਰੱਖਦੇ, ਜੇ ਕਾਲੀ ਨਸਲ ਦੇ ਲੱਕ ਬੋਲ ਨਾ ਸਕਦੇ ਹੁੰਦੇ । ਪਰ ਕਾਲੇ ਤੇ ਚਿੱਟੇ, ਦੋਹਾਂ ਲੋਕ ਵਿਚ ਜੋ ਗਹਿਰੀ ਸਾਂਝ ਹੈ ਉਹ ਇਹੀ ਹੈ ਕਿ ਦੋਵੇਂ ਬੋਲਣ ਵਾਲੇ ਜੀਵ ਹਨ । 'ਸਬਦ' ਆਪ 'ਬ੍ਰਹਮ' ਦਾ ਰੂਪ ਹੈ ਜਾਂ ਨਹੀਂ, ਇਹ ਵਿਵਾਦ ਵਾਲੀ ਗੱਲ ਹੋ ਸਕਦੀ ਹੈ, ਪਰ 'ਸ਼ਬਦ' ਰਾਹੀਂ ਹੀ ‘ਬ੍ਰਹਮ’ ਤੇ ‘ਬ੍ਰਹਮਗਿਆਨ’ ਦੀ ਚਰਚਾ ਸੰਭਵ ਹੈ, ਇਹ ਨਿਰਵਿਵਾਦ ਹੈ । ਭਾਸ਼ਾ ਬਿਨਾ ਸਾਇੰਸ ਦੀ ਤਰੱਕੀ ਤੇ ਮਸ਼ੀਨਾਂ ਆਦਿ ਦੀ ਬਣਤਰ ਤਾਂ ਕੀ, ਮਨੁੱਖ ਲਈ ਚਾਰ ਕੰਧਾਂ ਉਸਾਰਨੀਆਂ ਵੀ ਸੰਭਵ ਨਾ ਹੁੰਦੀਆਂ । ਕੰਮ ਦੀ ਵੰਡ ਭਾਸ਼ਾ ਬਿਨਾਂ ਸੰਭਵ ਨਹੀਂ। ਕਿਵੇਂ ਕਿਸੇ ਪਰਿਵਾਰ ਦੇ ਮੈਂਬਰਾਂ ਵਿਚੋਂ ਰੋਟੀ ਪਕਾਉਣ, ਕਿਸੇ ਨੂੰ ਲਕੜੀਆਂ ਲਿਆਉਣ, ਕਿਸੇ ਨੂੰ ਪਾਣੀ ਢੋਣ, ਕਿਸੇ ਨੂੰ ਆਟਾ ਗੁੰਨਣ ਲਈ ਤੇ ਕਿਸੇ ਨੂੰ ਅੱਗ ਬਾਲਣ ਲਈ ਕਿਹਾ ਜਾਵੇ ? ਇਹ ਠੀਕ ਹੈ ਕਿ ਖੰਡ ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੁੰਦਾ ਸ਼ੁਕਰ ਹੈ ਕਿ ਅਜੇਹਾ ਨਹੀਂ ਹੁੰਦਾ) : ਭਾਸ਼ਾ ੪੯