ਪੰਨਾ:Alochana Magazine October, November, December 1967.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਵੱਡੀ ਖੂਬੀ ਤੇ ਸਹੂਲਤ ਹੀ ਇਹੀ ਹੈ ਕਿ ਲੱਖ ਰੁਪੈ ਦੀ ਰਕਮ ਦਰਮਾਣ ਲਈ ਲੱਖ ਰੁਪੈਆ ਲਿਆ ਕੇ ਦੱਸਣ ਦੀ ਲੋੜ ਨਹੀਂ ਪੈਂਦੀ । ਹਜ਼ਾਰ ਮਜ਼ਦੂਰਾਂ ਦੀ ਲੋੜ ਦਾ ਇਸ਼ਤਿਹਾਰ ਦੇਣ ਲਈ ਅਖ਼ਬਾਰ ਦੇ ਦਫ਼ਤਰ ਵਿਚ ਹਜ਼ਾਰ ਆਦਮੀ ਇਕੱਠੇ ਕਰ ਲੈ ਜਾਣ ਦੀ ਲੋੜ ਨਹੀਂ ਪੈਂਦੀ । (੩) ਭਾਸ਼ਾ ਤੇ ਸੰਸਕ੍ਰਿਤੀ ਭਾਸ਼ਾ ਸੰਸਕ੍ਰਿਤੀ ਦਾ ਅੰਗ ਹੀ ਨਹੀਂ, ਸਗੋਂ ਸਾਰੀ ਸੰਸਕ੍ਰਿਤੀ ਦਾ ਆਧਾਰ ਵੀ ਹੈ । ਭਾਸ਼ਾ ਕਾਰਨ ਹੀ ਕਿਸੇ ਕੰਮ ਜਾਂ ਜਾਤੀ ਦਾ ਸਾਹਿੱਤ, ਧਰਮ, ਇਤਿਹਾਸ ਆਦਿ ਹੋਂਦ ਵਿਚ ਆਉਂਦੇ ਹਨ ਤੇ ਭਾਸ਼ਾ ਕਾਰਨ ਹੀ ਇਨ੍ਹਾਂ ਨੂੰ ਜਾਣਿਆ ਜਾ ਸਕਦਾ ਹੈ ਭਾਸ਼ਾ ਦੀ ਕੇਵਲ ਸ਼ਬਦਾਵਲੀ ਤੋਂ ਹੀ ਉਸ ਦੇ ਬੋਲਣ ਵਾਲੇ ਲੋਕਾਂ ਦਾ ਪ੍ਰਤੱਖ ਤੋਂ ਅਪ੍ਰਤੱਖ ਜੀਵਨ ਪ੍ਰਤੀਬਿੰਬਿਤ ਹੋ ਜਾਂਦਾ ਹੈ । ਪੰਜਾਬੀ ਦੀ ਤਦਭਵੀ ਰੁਚੀ ਤੋਂ ਪਤਾ ਲਗ ਜਾਂਦਾ ਹੈ ਕਿ ਇਸ ਦੇ ਬੋਲਣ ਵਾਲੇ ਕਿਤਨੀ ਸਵਾਦੀ, ਅਨੇਮੀ ਤੇ ਖੁਲਾ ਤਬੀਅਤ ਵਾਲੇ ਲੋਕ ਹਨ । ਅੰਨੇਵਾਹ ਹਿੰਦੀ ਸੰਸਕ੍ਰਿਤ ਸ਼ਬਦਾਵਲੀ ਵਰਤਣ ਦਾ ਭਾਵ ਪੰਜਾਬ ਦੀ ਲੋਕ-ਸੰਸਕ੍ਰਿਤੀ ਦੇ ਮੁਕਾਬਲੇ ਉੱਤੇ, ਹਿੰਦੀ ਬੋਲਦੇ ਲੋਕਾਂ ਤੋਂ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਨੂੰ ਸੋਸ਼ਟਤਾ ਦੇਣਾ ਹੈ ਸਾਡਾ ਭਾਵ ਇੱਥੇ ਕਿਸੇ ਸੰਸਕ੍ਰਿਤੀ ਨੂੰ ਵਡਿਆਣ ਜਾ ਛੁਟਿਆਣ ਦਾ ਨਹੀਂ । ਕੇਵਲ ਪ੍ਰਮਾਣ ਵਜੋਂ ਭਾਸ਼ਾ ਤੇ ਸੰਸਕ੍ਰਿਤੀ ਦਾ ਸੰਬੰਧ ਦਰਸਾਉਣਾ ਹੈ) । ਕਿਸੇ ਭਾਸ਼ਾ ਦਾ ਸਤਿਕਾਰ, ਭਾਸ਼ਾ ਦੇ ਬੋਲਣ ਵਾਲਿਆਂ ਦਾ ਸਤਿਕਾਰ ਹੁੰਦਾ ਹੈ । ਜੇ ਪੰਜਾਬੀ ਨੂੰ ਵਿਧਾਨਕ ਤੌਰ ਉੱਤੇ ਭਾਰਤ ਦੀਆਂ ਬਾਕੀ ਭਾਸ਼ਾਵਾਂ ਨਾਲ ਬਰਾਬਰ ਦੀ ਥਾਂ ਦਿਤੀ ਗਈ ਹੈ ਤਾਂ ਇਸ ਦਾ ਭਾਵ ਭਾਰਤ ਦੇ ਬਾਕੀ ਲੋਕਾਂ ਨਾਲ ਪੰਜਾਬੀ-ਬੋਲਦੇ ਲੋਕਾਂ ਨੂੰ ਵੀ ਬਰਾਬਰ ਦਾ ਸਨਮਾਨ ਦੇਣਾ ਹੈ, ਪਰ ਅਮਲੀ ਤੌਰ ਉਤੇ ਪੰਜਾਬੀ ਨਾਲ ਕਈ ਪੱਖਾਂ ਤੋਂ ਵਿਤਕਰੇ ਭਰਿਆ ਕੀਤਾ ਜਾ ਰਿਹਾ ਸਲੂਕੇ, ਪੰਜਾਬ ਤੇ ਭਾਰਤ ਦੇ ਸ਼ਾਸਕ ਵਰਗਾਂ ਦਾ ਪੰਜਾਬ ਦੀ ਲੋਕ-ਸੰਸਕ੍ਰਿਤੀ ਬਾਰੇ ਹੀਣ ਭਾਵੇਂ ਰੱਖਣ ਦਾ ਸੂਚਕ ਹੈ । | ਕੋਈ ਵੀ ਭਾਸ਼ਾ, ਆਪਣੇ ਆਪ ਵਿਚ, ਕਿਸੇ ਹੋਰ ਭਾਸ਼ਾ ਤੋਂ ਸੋਸ਼ਟ ਨਹੀਂ ਹੁੰਦੀ । ਭਾਸ਼ਾ ਉਹੀ ਸੋਸ਼ਟ ਹੈ, ਜਿਸ ਦੇ ਬੋਲਣ ਵਾਲੇ ਸ਼ੇਸ਼ਟ ਸਮਝੇ ਜਾਂਦੇ ਹਨ । ਕਿਸੇ ਭਾਸ਼' ਦੀ ਕੋਈ ਉਚਾਰਣ ਸ਼ੈਲੀ ਵੀ ਆਪਣੇ ਆਪ ਵਿਚ ਉਸ ਭਾਸ਼ਾ ਦੀਆਂ ਹੋਰ ਉਚਾਰਣ ਸ਼ੈਲੀਆਂ ਤੋਂ ਪ੍ਰੇਸ਼ਟ ਨਹੀਂ ਹੁੰਦੀ। ਕੁਝ ਇਤਿਹਾਸਿਕ ਕਾਰਣਾਂ ਕਰਕੇ ਕੋਈ ਇਕ ਉਚਾਰਣ-ਸ਼ੈਲੀ ਪ੍ਰਮਾਣਿਕ ਬਣ ਜਾਂਦੀ ਹੈ ਤੇ ਭਾਸ਼ਾ ਦੀ ਉੱਨਤੀ ਲਈ ਅਜੇਹਾ ਹੋਣੇ ਜ਼ਰੂਰੀ ਵੀ ਹੈ । ੫੦