ਪੰਨਾ:Alochana Magazine October, November, December 1967.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪) ਉਨਤ ਭਾਸ਼ਾ ਕਿਹੜੀ ਹੁੰਦੀ ਹੈ ? | ਪੰਜਾਬੀ ਭਾਸ਼ਾ ਸੰਬੰਧੀ ਲਿਖਣ ਵਾਲੇ ਕਈ ਲੇਖਕ ਪੰਜਾਬੀ ਦੀ ਕਈ ਪੱਖਾਂ ਤੋਂ ਹੱਦੋਂ ਵਧ ਕੇ ਵਡਿਆਈ ਕਰਦੇ ਹਨ । ਸਾਡੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਤੋਂ ਜਿਸ ਭਾਸ਼ਾ ਦਾ ਭਾਵ ਲਿਆ ਜਾਣਾ ਚਾਹੀਦਾ ਹੈ ਉਸ ਦਾ ਸੰਬੰਧ ਸੰਸਕ੍ਰਿਤ ਤੇ ਵੈਦਿਕ ਭਾਸ਼ਾ ਨਾਲ ਭਾਵੇਂ ਹੋਰ ਵਰਤਮਾਨ ਭਾਰਤੀ ਆਰੀਆਂ ਭਾਸ਼ਾਵਾਂ ਨਾਲੋਂ ਸਿੱਧਾ ਤੋਂ ਨੇੜੇ ਦਾ ਹੈ, ਪਰ ਕੇਵਲ ਇਸੇ ਕਾਰਣ ਹੀ ਪੰਜਾਬੀ ਨੂੰ ਇਕ ਉੱਨਤ ਭਾਸ਼ਾ ਕਹਿਣਾ ਸਹੀ ਨਹੀਂ ਹੈ । ਪੰਜਾਬੀ ਦਾ ਵਰਤਮਾਨ ਰੂਪ ਭਾਸ਼ਾ ਦੇ ਉੱਨਤ ਰੂਪ ਨਾਲੋਂ ਅਜੇ ਬਹੁਤ ਪਛੜਿਆ ਹੋਇਆ ਹੈ । ਬੇਸ਼ਕ ਆਜ਼ਾਦੀ ਦੀ ਪ੍ਰਾਪਤੀ ਤੋਂ ਪਿੱਛੋਂ ਪੰਜਾਬੀ ਭਾਸ਼ਾ ਨੇ ਕਾਫ਼ੀ ਹੱਦ ਤਕ ਤੇ ਕਈ ਪੱਖਾਂ ਤੋਂ ਤਰੱਕੀ ਕੀਤੀ ਹੈ, ਪਰ ਜੋ ਸੁਖਾਵਾਂ ਮਾਹੌਲ ਇਸ ਦੀ ਉੱਨਤੀ ਲਈ ਬਹੁਤ ਹੀ ਸਹਾਈ ਹੋ ਸਕਦਾ ਹੈ ਉਹ ਅਜੇ ਪੰਜਾਬ ਦੇ ਕਿਸੇ ਹਿੱਸੇ ਵਿਚ ਵੀ ਪੈਦਾ ਨਹੀਂ ਹੋਇਆ। ਉੱਨਤ ਭਾਸ਼ਾ ਉਹ ਹੈ ਜਿਸ ਨੂੰ ਆਪਣੇ ਬੋਲਣ ਵਾਲੇ ਇਲਾਕੇ ਵਿਚ ਪ੍ਰਫੁਲਿਤ ਹੋਣ ਲਈ ਸੰਪੂਰਣ ਮੌਕੇ ਮਿਲਦੇ ਹੋਣ, ਜਿਸ ਦੇ ਕਈ ਉਪ-ਭਾਖਾਈ ਰੂਪ ਹੋਣ ਪਰ ਉਨ੍ਹਾਂ ਵਿੱਚੋਂ ਇਕ ਭਾਸ਼ਾ ਦਾ ਪ੍ਰਮਾਣਿਕ ਤੇ ਪ੍ਰਧਾਨ ਰੂਪ ਹੋਵੇ, ਜਿਸ ਵਿਚ ਹਰ ਤਰ੍ਹਾਂ ਦੇ ਵਿਚਾਰ ਵਧ ਤੋਂ ਵਧ ਸਹੀ ਤੌਰ ਉੱਤੇ ਪ੍ਰਗਟ ਹੋ ਸਕਣ; ਜਿਸ ਦੇ ਵਿਆਕਰਣਿਕ ਨੇਮਾਂ ਦੀ ਉਲੰਘਣਾ ਲੇਖਕਾਂ ਲਈ ਅਤੀ ਕਠਿਨ ਹੋਵੇ; ਜਿਸ ਦੀਆਂ ਸਾਹਿੱਤਕੇ ਰਵਾਇਤਾਂ ਕਾਫ਼ੀ ਮਜ਼ਬੂਤ ਹੋਣ; ਜਿਸ ਵਿਚ ਹਰ ਪ੍ਰਕਾਰ ਦੇ ਸਾਹਿੱਤ ਦੀ ਉਪਜ ਤੋਂ ਮੰਗ ਹੋਵੇ; ਜੋ ਜੀਵਨ ਦੇ ਹਰ ਉਸ ਕੰਮ ਲਈ ਵਰਤੀ ਜਾਂਦੀ ਹੋਵੇ ਜਿਸ ਵਿਚ ਭਾਸ਼ਾ ਦੀ ਵਰਤੋਂ ਹੁੰਦੀ ਹੈ; ਜੋ ਲੋਕ-ਜੀਵਨ ਤੇ ਸੰਸਕਤੀ ਵਿਚ ਹੁੰਦੇ ਵਿਕਾਸ ਨਾਲ ਆਪਣੀ ਗਤੀ ਨੂੰ ਜਾਰੀ ਰੱਖ ਸਕੇ; ਆਦਿ । ਭਾਸ਼ਾ ਤਾਂ ਜੀਵਨ-ਉੱਨਤੀ ਦਾ ਸਾਧਨ ਹੈ ਹੀ, ਪਰ ਇਸ ਦੀ ਉੱਨਤੀ ਵੀ ਲੋਕ-ਜੀਵਨ ਦੀ ਆਪਣੀ ਉੱਨਤੀ ਉੱਤੇ ਨਿਰਭਰ ਹੁੰਦੀ ਹੈ । ਸਾਇੰਸ ਤੇ ਟੈਕਨਾਲੋਜੀ ਦੇ ਵਿਕਾਸ ਨਾਲ ਭਾਸ਼ਾ ਨੂੰ ਸ਼ਕਤੀ ਮਿਲਦੀ ਹੈ ਤੇ ਸ਼ਾਹਿੱਤ ਤੇ ਸਭਿਆਚਾਰ ਨਾਲ ਸ਼ੋਭਾ : ਪੰਜਾਬੀ ਜੀਵਨ ਵਿਚ ਵੀ ਜੋ ਨਵੀਆਂ ਤਬਦੀਲੀਆਂ ਆ ਰਹੀਆਂ ਹਨ ਉਹ ਅਵੱਸ਼ ਹੀ ਭਾਸ਼ਾ ਉੱਤੇ ਪ੍ਰਭਾਵ ਪਾਉਣਗੀਆਂ । ਜਿਤਨੇ ਸੁਥਰੇ ਤੇ ਖੂਬਸੂਰਤ ਸਾਡੇ ਘਰ fਪੰਡ, ਗਲੀਆਂ, ਮਹੱਲੇ, ਬਾਜ਼ਾਰ ਤੇ ਸ਼ਹਿਰ ਹੋਣਗੇ, ਉਤਨੇ ਹੀ ਸੁਥਰੇ ਤੇ ਖੂਬਸੂਰਤ ਸਾਨੂੰ ਉਹ ਸ਼ਬਦ ਲੱਗਣਗੇ ਜਿਨ੍ਹਾਂ ਨਾਲ ਅਸੀਂ ਅਜੇਹੀਆਂ ਵਸਤਾਂ ਨੂੰ ਬੁਲਾਵਾਂਗੇ । ਲੈਬਾਰੇਟਰੀਆਂ ਵਿਚ ਨਿੱਤ ਹੁੰਦੇ ਤਜਰਬੇ, ਨਵੀਆਂ ਕਾਢਾਂ ਤੇ ਘਾੜਾਂ ਨਾਲ ਭਾਸ਼ਾਂ ਦੀਆਂ ਸਹਿਜੇ ਹੀ ਨਵੀਆਂ ਸੰਭਾਵਨਾਵਾਂ ਉਘੜਦੀਆਂ ਹਨ ਤੇ ੩-ਨਗਰ ਜਿਹੇ ਮਾਹੌਲ ਵਿਚ ਸਹਿਜੇ ਹੀ ਮੂੰਹੋਂ ਮਿੱਠੇ ਬੋਲ ਨਿਕਲਦੇ ਹਨ । ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ૫૧