ਪੰਨਾ:Alochana Magazine October, November, December 1967.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਤ ਇਹ ਸੰਦੇਹ ਦਾ ਕਾਰਣ ਵਧੇਰੇ ਕਰਕੇ ਕਲ ਤੇ ਨਾਰਦ ਦੀ ਵਾਰਤਾ ਨੂੰ ਮੰਨਿਆਂ ਜਾਂਦਾ ਹੈ ਜੋ ਇਸ ਵਾਰ ਦਾ ਹੜ -ਪੂcਣ ਭਾਗ ਬਣੀ ਹੋਈ ਹੈ । ਇਸ ਵਾਰਤਾ ਦਾ ਸੰਬੰਧ ਹਿੰਦੂ ਪ੍ਰਣ ਨਾਲ ਹੈ ਤੇ ਨਜਾਬਤ ਦੇ ਜੀਵਨ-ਸਮਾਚਾਰਾਂ ਦੀ ਅਪ੍ਰਾਪਤੀ ਦੇ ਕਾਰਣ ਇਹ ਮੰਨਣੋਂ ਸੰਕੋਚ ਕੀਤਾ ਜਾਂਦਾ ਹੈ ਕਿ ਉਹ ਇਸ ਵਾਰਤਾ ਨੂੰ ਏਨੇ ਵਿਸਤਾਰ ਨਾਲ ਪੇਸ਼ ਕਰ ਸਕਦਾ ਸੀ । ਇਸ ਲਈ ਪੰਜਾਬੀ ਦੇ ਵਿਦਵਾਨਾਂ ਦੀ ਬਹੁ-ਸੰਖਿਆ ਇਸ ਗੱਲ ਨੂੰ ਪ੍ਰਵਾਨ ਕਰਦੀ ਹੈ ਕਿ ਇਸ ਵਾਰ ਦਾ ਅਸਲ ਰਤ ਨਜਾਬਤ ਦੀ ਥਾਂ ਸੱਯਦ ਸ਼ਾਹ ਚਿਰਾਗ ਅਥਵਾਂ ਕੋਈ ਹੋਰ ਭੱਟ ਜਾਂ ਮਰਾਸੀ ਆਦਿ ਹੋਵੇਗਾ ਸੰਦੇਹ ਬਹੁਤਾ ਯੋਗ ਨਹੀਂ ਮੰਨਿਆ ਜਾਂਦਾ ਹੈ ਕਿ ਵਾਰ ਦੇ ਕਰਤਾ ਨੇ 'ਚੰਡੀ ਦੀ ਵਾਰ' ਦਾ ਅਧਿਐਨ ਕੀਤਾ ਹੋਇਆ ਹੈ ਜਾਂ ਉਹ ਵਾਰ ਉਸ ਨੇ ਸੁਣੀ ਅਵੱਸ਼ ਹੈ । “ਚੰਡੀ ਦੀ ਵਾਰ' ਵਿਚ ‘ਕਲ ਤੇ ਨਾਰਦ’ ਦੀ ਲੜਾਈ ਵੱਲ ਸੰਕੇਤ ਹੈ, ਜਿਵੇਂ : ਨੱਚੀ ਕੋਲ ਸਰਸਰੀ ਕੋਲ ਨਾਰਦ ਡਉਰੂ ਵਾਇਆ । ਹੋ ਸਕਦਾ ਹੈ ਕਿ ਵਾਰ ਦੇ ਕਰਤਾ ਨੇ ਇਸ ਪੰਕਤੀ ਨੂੰ ਸੁਣ ਕੇ ਇਸ ਗੱਲ ਦੀ ਖੋਜ ਕੀਤੀ ਹੋਵੇ ਤੇ ਪੂਰੀ ਪੌਰਾਣਿਕ ਕਥਾ ਦੀ ਸੂਹ ਕੱਢ ਕੇ ਉਸ ਨੂੰ ਸਵਿਸਤਾਰੇ *ਪਣੀ ਵਾਰ ਦਾ ਭਾਗ ਬਣਾ ਲਿਆ ਹੋਵੇ । | ਦੂਜਾ ਸੰਦੇਹ ਵਾਰ ਦੇ ਰਚਨਾ-ਕਾਲ ਬਾਰੇ ਹੈ । ਕਈ ਖੋਜੀ ਅਤੇ ਆਲੋਚਕੇ ਇਸ ਵਿਚਾਰ ਦੇ ਧਾਰਨੀ ਹਨ ਕਿ ਇਹ ਵਾਰ ਕਰਨਾਲ ਦੀ ਲੜਾਈ ਅਤੇ ਦਿਲੀ ਦੋ ਕਤਲਾਮ ਦੇ ਵਿਚਕਾਰਲੇ ਸਮੇਂ ਅਬ ਸਤਾਈਆਂ ਦਿਨਾਂ ਦੇ ਵਿਚ ਵਿਚ ਮੁਕੰਮਲ ਕਰ ਲਈ ਗਈ ਸੀ ਅਤੇ ਕਈ ਇਸ ਗੱਲ ਨੂੰ ਪਰਵਾਨ ਨਾ ਕਰਦੇ ਹੋਏ ਕਹਿੰਦੇ ਹਨ ਕਿ ਪਿੰਡੀ ਵਿਚ ਬੈਠਾ ਸ਼ਾਹ ਚਿਰਾਗ ਜਾਂ ਮਟੀਲਾ ਹਰਲਾਂ ਵਿਚ ਬੈਠਾ ਨਜਾਬਤੇ ਲੜਾਈ ਦੇ ਹਾਲਾਤ ਇਤਨੇ ਵਿਸਤਾਰ ਵਿਚ ਏਡੀ ਛੇਤੀ ਪ੍ਰਾਪਤ ਨਹੀਂ ਸੀ ਕਰ ਸਕਦਾ, ਇਸ ਲਈ ਅਵੱਸ਼ ਹੀ ਇਹ ਵਾਰ ਇਸ ਤੋਂ ਪਿਛੋਂ ਲਿਖੀ ਗਈ ਹੈ । ਵਾਰੇ ਵਿਚ ਇਕ ਥਾਂ ਤੇ 1189 ਹਿਜਰੀ ਦੇ ਮੋਹਲੇਧਾਰ* ਮੀਹਾਂ ਦਾ ਜ਼ਿਕਰ ਆਉਂਦਾ ਹੈ : ਤੀਰ ਛੁੱਟਣ ਮੀਹ ਉਨਾਣ ਵਾਂਗ ਸਾੜ ਘੱਤੀ ਬਾਣਾਂ । ਭਾਵ ਉਨਾਨਵੇਂ ਦੇ ਮੀਹਾਂ ਵਾਂਗ ਤੀਰ ਚੱਲੇ ਤੇ ਉਨ੍ਹਾਂ ਨੇ ਰਣ-ਖੇਤਰ ਵਿੱਚ ਕਹਿਰ ਲੈ ਆਂਦਾ। ਇਸ ਲਈ ਸਪਸ਼ਟ ਹੈ ਕਿ ਇਹ ਵਾਰ 1189 ਹਿਜਰੀ ਤੋਂ fਪਿਛੋਂ ਰਚੀ ਗਈ ਹੈ । ਇਸ ਅਨੁਸਾਰ ਇਨ੍ਹਾਂ ਮੀਹਾਂ ਦਾ ਈਸਵੀ ਸੰਨ 1775 ਦੇ

  • ਵੇਖੋ ਨਜਾਬਤ ਦੀ ਵਾਰ’ ਬਾਵਾ ਕਰਤਾਰ ਸਿੰਘ ਦੁਆਰਾ ਸੰਪਾਦਿਤ ਅਤੇ ਖਾਲਸਾ ਸਮਾਚਾ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਦਾ ਮੁਖਬੰਧ ।

੫੪