ਪੰਨਾ:Alochana Magazine October, November, December 1967.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਡਾਉਂਦਾ ਹੈ : 1. ਨੱਕ ਫੀਨੇ, ਸਿਰ ਤਾਵੜੇ, ਢਿੱਡ ਵਾਂਗ ਢਮੱਕੇ । ਉਹ ਇੱਕ ਨਾਰ ਵਸਾਉਂਦੇ ਦਾਹ ਭਾਈ ਸੱਕੇ । 2. ਕੌਮ ਅਯੂਦ ਮਯੂਦ ਦੀ ਵੱਢ ਆਦਮ ਖਾਉਣ । ਸੈ ਮਰਦ ਇਕ ਇਸਤ੍ਰੀ ਸੰਗ ਰਾਤ ਨੂੰ ਢਾਉਣ । ਜਿਹੜੀਆਂ ਨੂੰ ਚੰਨ ਮੂਲ ਨਾ ਡਿੱਠੀਆਂ, ਕੱਢ ਬਾਹਰ ਬਹਾਉਣ ਨੂੰ ਜਿਉਂ ਚਿੜੀਆਂ ਸੱਪ ਨੂੰ ਵੇਖ ਕੇ ਆਦਮ ਚਿਚਲਾਉਣ । 3. ਇਕ ਚੜੇ ਪਠਾਣ ਵਲਾਇਤੀ ਲਹੁ ਧਰਿਆਏ । | ਉਨ੍ਹਾਂ ਮਾਂਵਾਂ ਤੋਂ ਬੱਚੇ ਪਕੜ ਚੁੱਕ ਜ਼ਿਬਾਹ ਕਰਾਏ । ਅਤੇ ਖ਼ਾਸ ਕਰਕੇ ਜਦੋਂ ਨਾਦਰਸ਼ਾਹ ਤੇ ਖ਼ਾਨੇ ਦੌਰਾਨ ਦੀ ਲੜਾਈ ਆਹਮ ਸਾਹਮਣੇ ਹੁੰਦੀ ਹੈ ਤਾਂ ਉਹ ਨਾਦਰ ਦੀ ਹਾਲਤ ਨੂੰ ਤਿੱਤਰ ਦੀ ਤੁਲਨਾ ਰਾਹੀ ਪ੍ਰਗਟ ਕਰਦਾ ਹੈ ਜਿਹੜਾ ਬਾਜ਼ ਦੇ ਮੂੰਹ ਵਿਚ ਆ ਗਿਆ ਹੋਵੇ : ਜਿਉਂ ਤਿੱਤਰ ਮੂੰਹ ਬਾਜ਼ ਦੇ ਵਿਚ ਚੰਗਲ ਅੜਿਆ ! ਨਾਇਕ ਦੀ ਬੀਰਤਾ ਤਿੱਤਰ ਨਾਲ ਨਹੀਂ ਉਪਮਾਈ ਜਾ ਸਕਦੀ, ਨਾਇਕ ਉਸ ਨੇ, ਨਿਰਸੰਦੇਹ, ਖ਼ਾਨ ਦੌਰਾਨ ਨੂੰ ਹੀ ਮਿੱਥਿਆ ਹੋਇਆ ਹੈ, ਇਸੇ ਲਈ ਅਚੇਤ ਰੂਪ ਵਿੱਚ ਵੀ ਉਸ ਸੰਬੰਧੀ ਬਾਜ਼ ਆਦ ਦੀਆਂ ਉਪਮਾਵਾਂ ਉਸ ਦੇ ਮੂੰਹੋਂ ਨਿਕਲ ਰਹੀਆਂ ਹਨ । ਇਸੇ ਲਈ ਹੀ ਖ਼ਾਨ ਦੌਰਾਨ ਦੀ ਸ਼ਹਾਦਤ ਨਾਲ ਵਾਰ ਦਾ ਵੀ ਅੰਤ ਹੋ ਗਿਆ ਹੈ । ਨਾਇਕ ਦੇ ਬੀਰ-ਗਤੀ ਨੂੰ ਪ੍ਰਾਪਤ ਹੋ ਜਾਣ ਪਿਛੇ ਵਾਰ ਨੂੰ ਅੱਗੇ ਤੋਰਨ ਦਾ ਪ੍ਰਸ਼ਨ ਹੀ ਵਾਧੂ ਹੈ | ਖਾਨ ਦੌਰਾਨੇ ਦੀ ਉਸਤਤ ਕਰਦਾ ਹੋਇਆਂ ਕਵੀ ਬਾਰ ਬਾਰ ਕਹਿ ਰਿਹਾ ਹੈ : 1. ਖਲਕਤ ਆਖੇ ਵਾਹ ਵਾਹ ਖ਼ਾਨ ਦੌਰਾਂ ਲੜਿਆ । 2. ਪਰ ਇਕ ਚੜਿਆ ਚੰਨ ਰਮਜ਼ਾਨ ਦਾ ਖ਼ਾਨ ਦੌਰਾਨ ਈਰਾਨੀ । 3. ਖ਼ਾਨ ਦਰਾਂ ਦੀ ਅਸਵਾਰੀ ਆਹੀ ਲੱਝ ਤੇ । ਅਤੇ 846ਵੀਂ ਪੰਕਤੀ ਵਿਚ ਉਹ ਕਹਿੰਦਾ ਹੈ ਕਿ ਖ਼ਾਨ ਦੌਰਾਂ 'ਸ਼ਤਰੰਜ ਦੀ ਵੱਡੀ ਗੇਟ' ਸੀ, ਜਿਹੜੀ ਮਾਰੀ ਗਈ । ਉਹੋ ਹੀ ਨਮਕ-ਹਲਾਲ ਸੀ, ਉਸ ਤੋਂ ਪਿਛੋਂ ਦੀਆਂ ਸਭ ਗੱਲਾਂ ਫ਼ਜ਼ੂਲ ਹਨ : ਨਜਾਬਤ ਗੱਲਾਂ ਅਗਲੀਆਂ ਵਡੀ ਗੋਟ ਮਾਰੀ ਸ਼ਤਰੰਜ ਦੀ । ਖਾਨ ਦੌਰਾਂ ਨੂੰ ਉਹ ਅਜਿਹਾ ਬੀਰ ਬਣਾਉਂਦਾ ਹੈ ਜਿਸ ਦੀ ਪੱਤ ਰਖਣ ਲਈ ੫੬