ਪੰਨਾ:Alochana Magazine October, November, December 1967.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੂਜੇ ਬੀਰ ਆਪਣਾ ਖੂਨ ਡੋਲਣ ਨੂੰ ਸਦਾ ਤਿਆਰ ਹਨ ਅੱਗੇ ਥੋੜੀ ਸੀ ਸੁਲਗਦੀ, ਫਿਰ ਆਕਲ ਬਾਲੀ ਪਰ ਖ਼ਾਨ ਦੌਰਾਨ ਦਾ ਨਿਮਕ ਸੀ, ਕਰ ਗਿਆ ਹਲਾਲੀ । ਇਹ ਜ਼ਰੂਰੀ ਨਹੀਂ ਕਿ ਨਾਇਕ ਦੀ ਅੰਤ ਵਿਜੈ ਹੋਵੇ ਸਗੋਂ ਜ਼ਰੂਰੀ ਇਹ ਹੈ ਕਿ ਸਾਡਾ ਮਨ ਉਸ ਦੇ ਦੁਖ ਸੁਖ ਨੂੰ ਮਹਿਸੂਸ ਕਰੇ, ਉਸ ਨਾਲ ਹਮਦਰਦੀ ਦੇ ਭਾਵ ਉਤਪੰਨ ਹੋਣ ਅਤੇ ਉਸ ਦੀ ਬੀਰਤਾ ਤੇ ਵਾਹ ਵਾਹ ਪਈ ਹੋਵੇ । | ਮੇਰੇ ਵਿਚਾਰ ਅਨੁਸਾਰ ਇਸ ਵਾਰ ਦਾ ਨਾਮ 'ਨਾਦਰ ਸ਼ਾਹ ਦੀ ਵਾਰ' ਜਾਂ 'ਨਜਾਬਤ ਦੀ ਵਾਰ' ਦੀ ਥਾਂ 'ਖ਼ਾਨ ਦੌਰਾਨ ਦੀ ਵਾਰ' ਹੋਣਾ ਚਾਹੀਦਾ ਹੈ, ਜਿਸ ਦੀ ਬੀਰਤਾ ਦੇ ਜਸ ਦਾ ਗਾਇਨ ਇਸ ਵਿਚ ਹੋਇਆ ਹੈ । ਈਰਾਨੀਆਂ ਦੇ ਦਿਲ ਵਿਚ ਤੈਮੂਰ ਦੇ ਈਰਾਨ ਉਤੇ ਕੀਤੇ ਹੱਲੇ ਅਤੇ ਲੁੱਟ ਮਾਰ ਦੀ ਰੜਕ ਸੀ । ਇਸੇ ਲਈ ਉਹ ਭਾਰਤ ਉੱਤੇ ਹੱਲਾ ਕਰ ਕੇ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ । ਉਂਜ ਵੀ ਭਾਰਤ ਨੂੰ ਮਾਲਦਾਰ ਦੇਸ ਸਮਝਦੇ ਹੋਏ ਪੱਛਮੀ ਲੋਕ ਏਧਰ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਰਹਿੰਦੇ ਸਨ ! ਉਨਾਂ ਨੂੰ ਲੱੜ ਸੀ ਕੇਵਲ ਬਹਾਨੇ ਦੀ । ਬਹਾਨਾ ਉਨ੍ਹਾਂ ਨੂੰ ਦੋਹਰਾ ਮਿਲਿਆ : ਪਹਿਲਾਂ ਇਹ ਕਿ ਭਾਰਤ ਅਤੇ ਈਰਾਨ ਦੀ ਸੀਮਾ ਦੇ ਕੁਝ ਇਲਾਕਿਆਂ ਦੀ ਮਲਕੀਅਤ ਬਾਰੇ ਦੋਹਾਂ ਦੇਸ਼ਾਂ ਦਾ ਦਾਹਵਾ ਸੀ ਅਤੇ ਦੂਜਾ ਭਾਰਤੀ ਸ਼ਾਸਕ ਮੁਹੰਮਦ ਸ਼ਾਹ ਦੇ ਦਰਬਾਰ ਦਾ ਤੂਰਾਨੀ ਬੜਾ ਧੂਹ ਉਤੇ ਉੱਤਰ ਆਇਆ ਸੀ । ਖ਼ਾਨ ਦੌਰਾਂਨ ਅਤੇ ਉਸ ਦੇ ਸਾਥੀ ਮੁਹੰਮਦ ਸ਼ਾਹ ਦੇ ਹਿਮੈਤੀ ਸਨ । ਉਨ੍ਹਾਂ ਦੀ ਰਾਜ ਦਰਬਾਰ ਵਿੱਚ ਚੜ੍ਹ ਮੱਚੀ ਹੋਈ ਸੀ ਤੇ ਉਹ ਤੂਫ਼ਾਨੀ ਸਰਦਾਰ ‘ਰ ਅਲੀ ਨਿਜ਼ਾਮੁਲ ਮੁਲਕ' ਦੀ ਭਰੇ ਦਰਬਾਰ ਵਿੱਚ ਹਾਸੀ ਉਡਾ ਦੇਂਦੇ ਸਨ । ਇੱਕ ਦਿਨ ਉਸ ਬਾਰੇ ਇਹ ਸ਼ਬਦ ਕਹੇ ਗਏ : ਕਿਬਹ ਬੁੱਢੇ ਬਾਂਦਰ ਦੱਖਣੀ ਮੁਜਰੇ ਕੋ ਆਏ । ਇਨਾਂ ਸ਼ਬਦਾਂ ਨੇ ਉਹਦੇ ਦਿਲ ਵਿੱਚ ਬਦਲੇ ਦੀ ਅੱਗ ਭੜਕਾ ਦਿੱਤੀ । ਉਸ ਨੇ ਨਾਦਰ ਸ਼ਾਹ ਨੂੰ ਭਾਰਤ ਉੱਤੇ ਹੱਲਾ ਕਰਨ ਲਈ ਨਿਮੰਤ੍ਰਣ ਭੇਜਿਆ ਅਤੇ ਨਾਲ ਹੀ ਉਸ ਨੂੰ ਆਪਣੇ ਵੱਲੋਂ ਪੂਰੀ ਮਦਦ ਦਾ ਵੀ ਯਕੀਨ ਦਿਵਾਇਆ। ਇਸ ਪੱਤਰ ਨੂੰ ਰਾਜਸੀ ਚਾਲ ਸਮਝਦਿਆਂ ਹੋਇਆਂ, ਨਾਦਰ ਸ਼ਾਹ ਦੇ ਵਜ਼ੀਰ ਨੇ ਭਾਰਤੀ ਰਾਜ-ਦਰਬਾਰ ਵਿੱਚ ਇਕ ਏਲਚੀ ਭੇਜ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਦੀ ਸਲਾਹ ਦਿੱਤੀ ਅਤੇ ੫੭