ਪੰਨਾ:Alochana Magazine October, November, December 1967.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਰੇ ਵੀ ਕਵੀ ਕਹਿੰਦਾ ਹੈ : ਉਹ ਦੋਇ ਖ਼ਜਾਨੇ ਵੱਢੀਆਂ, ਛਹ ਜਾਨ ਬਚਾਏ 1 | ਇਸ ਤਰ੍ਹਾਂ ਕਰਨਾਲ ਤਕ ਨਾਦਰ ਸ਼ਾਹ ਦਾ ਰਸਤਾ ਬਿਲਕੁਲ ਸਾਫ਼ ਹੋ ਜਾਂਦਾ ਹੈ । ਕਰਨਾਲ ਦੇ ਮੈਦਾਨ ਵਿਚ ਜਾਨ ਹੂਲਵੀਂ ਲੜਾਈ ਹੁੰਦੀ ਹੈ, ਪਰ ਨਿਜ਼ਾਮੁਲਮੁਲਕ ਦੁਆਰਾ ਪ੍ਰਾਪਤ ਭੇਦ ਦੀ ਸਹਾਇਤਾ ਨਾਲ ਨਾਦਰ ਸ਼ਾਹ ਵਿਜੈ ਦੇ ਦਮਾਮੇ ਵਜਾਉਂਦਾ ਦਿੱਲੀ ਨੂੰ ਚੱਲ ਪੈਂਦਾ ਹੈ । ਇੱਥੇ ਵਾਰ ਸਮਾਪਤ ਹੋ ਜਾਂਦੀ ਹੈ । ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਵਾਰ ਬਹੁਮੁੱਲੀ ਰਚਨਾ ਹੈ । ਇਬ ਦਾ ਸੰਬੰਧ ਉਸ ਇਤਿਹਾਸਕ ਕਾਲ ਨਾਲ ਹੈ ਜਿਸ ਨੂੰ ਅਸੀਂ ਪੰਜਾਬ ਦੇ ਇਤਿਹਾਸ ਦਾ ਬਿਖੜਾ ਸਮਾਂ’ ਕਹਿ ਸਕਦੇ ਹਾਂ। ਇਸ ਕਾਲ ਬਾਰੇ ਸਾਡਾ ਇਤਹਾਸ ਲਗਭਗ ਚੁਪ ਸਾਧੀ ਬੈਠਾ ਹੈ । ਬਾਬਾ ਪ੍ਰੇਮ ਸਿੰਘ ਹੋਤੀ ਨੇ ਇਸ ਕਾਲ ਬਾਰੇ ਕੁਝ ਖੋਜ ਕੀਤੀ ਹੈ, ਪਰ ਉਨ੍ਹਾਂ ਦੀਆਂ ਖੋਜਾਂ ਦਾ ਸੰਬੰਧ ਵਧੇਰੇ ਕਰਕੇ ਸਿੱਖ-ਇਤਿਹਾਸ ਨਾਲ ਹੀ ਹੈ । ਹਾਂ ! ਭਾਈ ਰਤਨ ਸਿੰਘ ਭੰਗੂ 'ਮੀਰਾਂ ਕੋਟੀਏ' ਨੇ ਜ਼ਰੂਰ ਇਸ ਪਾਸੇ ਧਿਆਨ ਦਿੱਤਾ ਹੈ । ਇਸ ਵਾਰ ਨੂੰ ਇਸ ਕਾਲ ਦੇ ਇਤਿਹਾਸ ਦੀ ਖੋਜ ਲਈ ਅਰਧ-ਪ੍ਰਮਾਣਿਕ ਰਚਨਾ ਕਿਹਾ ਜਾ ਸਕਦਾ ਹੈ | ਹੱਲੇ ਦੀਆਂ ਬਾਰੀਕੀਆਂ ਇਸ ਵਾਰ ਦਾ ਵਿਸ਼ੇਸ਼ ਅੰਗ ਹਨ, ਹਰ ਘਟਨਾ ਨੂੰ ਪੂਰੇ ਧਿਆਨ ਨਾਲ ਬਿਆਨ ਕੀਤਾ ਹੈ 1 ਸੰਨਿਆਸੀਆਂ ਨੇ ਪੰਜ ਹਜ਼ਾਰ ਚੁਰਾਸੀ ਸਿਪਾਹੀ ਮਾਰੇ, ਮੁਹੰਮਦ ਸ਼ਾਹ ਦੀ ਫ਼ੌਜ ਦੀ ਕਰਨਾਲ ਦੀ ਲੜਾਈ ਵੇਲੇ ਕੀ ਤਰਤੀਬ ਸੀ ? ਬੀਰ ਖੋਜੇ ਯਾਕੂਬ ਦੀ ਫ਼ੌਜ ਕਿੰਨੀ ਸੀ ਤੇ ਉਸ ਪਾਸ ਕਿਸ ਕਿਸ ਵੰਨਗੀ 1 ਉਨ੍ਹਾਂ ਪੰਜ ਹਜ਼ਾਰ ਚੁਰਾਸੀ ਗੁਰਜੀ ਮਾਰਿਆ । 2 ਨਿਜ਼ਾਮੁਲਕ ਵੱਲੋਂ ਨਾਦਰ ਸ਼ਾਹ ਨੂੰ ਲਿਖਿਆ ਖ਼ਤ ਇਸ ਤਰਤੀਬ ਨੂੰ ਇਜ ਪ੍ਰਗਟਾਉਂਦਾ ਹੈ : ਹੈ ਅੱਗੇ ਲਸ਼ਕਰ ਮੇਰਾ, ਪਿੱਛੇ ਈਰਾਨੀਆਂ, ਦਰਮਿਆਨ ਦੋਹਾਂ ਦੇ ਡੇਰਾ ਮੁਹੰਮਦ ਸ਼ਾਹ ਦਾ + (ਈਰਾਨੀ ਤੋਂ ਭਾਵ ਖ਼ਾਨ ਦੌਰਾਨ ਦਾ ਲਸ਼ਕਰ ਹੈ) । 3 ਉਹਦੇ ਨਾਲ ਜਮੀਅਤ ਆਪਣੀ, ਹਜ਼ਾਰ ਬੰਦੂਕੇ ॥ ਪੰਜ ਸੌ ਘੋੜਾ ਮੋਗਲੀ ਪੰਜ ਸੈ ਲਜਪੂਤ ਤੇ ਪੁਲ ਤੇ ਮੇਲਾ ਦੋਹਾਂ ਦਾ ਕਹੁ ਕਿੱਤ ਸਲੂਕ । ੫੯