ਪੰਨਾ:Alochana Magazine October, November, December 1967.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਜ਼ਰ ਆਹ ਵਾਜੇ ਫ਼ਤਿਹ ਦੇ ਦੁਆਨੇ ਵਾਹੇ ! ਮਨਸੂਰ ਅਲੀ ਤੇ ਕਰਮ ਦੀਨ ਸ਼ੱਰੇ ਛਡਿਆ॥ ਤੁਬਕਾਂ, ਛਾਂ, ਰਹਿਕਲੇ, ਦੱਬ ਮਾਸੇ ਲਾਹੇ । ਬ੍ਰਜ ਬਾਜ਼ੀ ਸਤਰੰਜ ਦੀ ਮਾਰ ਰੁੱਕ ਉਡਾਹੇ । ਪਰ ਧਰੋਹੀ ਨਾਦਰ ਸ਼ਾਹ ਦੀ ਹਿੰਦ ਸਾਰੀ ਪਾਏ । ਉਸ ਕਾਲ-ਕ੍ਰਮ ਵਿੱਚ, ਜਦੋਂ ਇਹ ਵਾਰ ਰਚੀ ਗਈ ਸੀ, ਇਸ ਤਰਾਂ ਦਾ ਅੰਤ ਮੰਨਣ-ਯੋਗ ਨਹੀਂ, ਕਿਉ°ਕ ਓਦੋਂ ਜਾਂ ਤਾਂ ਰਚਨਾ ਦੇ ਅੰਤ ਉੱਤੇ ਉਸ ਦੀ ਸੰਪੂਰਣਤਾ ਦੀ ਖ਼ੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰ ਕੀਤਾ ਜਾਂਦਾ ਸੀ ਜਾਂ ਉਸ ਦੇ ਮਹਾਤਮ ਨੂੰ ਗਾਇਆ ਜਾਂਦਾ ਸੀ। ਜਿਵੇਂ 'ਜਪੁ ਨੀਸਾਣੁ' ਦੇ ਅੰਤ ਉੱਤੇ : ਜਿਨੀ ਨਾਮੁ ਧਿਆਇਆ, ਗਏ ਮਸਤਕਿ ਘਾਲ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਦੁਆਰਾ ਰਚਨਾ ਦੇ ਮੁੱਖ ਵਿਸ਼ੇ ‘ਨਾਮ' ਦੇ ਗਾਇਨ ਦੀ ਮਹੱਤਤਾ ਦਾ ਵਰਣਨ ਕਰ ਦਿੱਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ ਦਾ ਅੰਤ ਵੀ ਇਸੇ ਤਰ੍ਹਾਂ ਉਸ ਪੌਰਾਣਿਕ ਕਥਾ ਦੇ ਮਹਾਤਮ ਦੇ ਵਰਣਨ ਨਾਲ ਹੁੰਦਾ ਹੈ : ਬਹੁੜ ਨਾ ਜਨਮੇ ਆਇਆ, ਜਿਨ ਇਹ ਗਾਇਆ। | ਪਰ ਇਹ ਵੀ ਹੋ ਸਕਦਾ ਹੈ ਕਿ ਵਾਰ ਦਾ ਵਿਸ਼ਾ ਇਤਿਹਾਸਿਕ ਹੈ ਅਤੇ ਇਸ ਤੋਂ ਲੇਖਕ ਨੇ ਕੋਈ ਅਜਿਹੇ ਅਧਿਆਤਮਿਕ ਅਰਥ ਕੱਢਣ ਦਾ ਜਤਨ ਹੀ ਨਾ ਕੀਤਾ ਹੋਵੇ । ਸੋ, ਅਜਿਹੀ ਹਾਲਤ ਵਿਚ ਵਾਰ ਦਾ ਅੰਤ ਸਾਨੂੰ ਸੰਪੂਰਨ ਹੀ ਮੰਨਣਾ ਪਵੇਗਾ। | ਪਰੰਤੂ ਵਾਰ ਦਾ ਆਰੰਭ ਪਰੰਪਰਾਗਤ ਢੰਗ ਨਾਲ ਹੀ ਹੋਇਆ ਹੈ ਕਿਉਕਿ ਮੱਧ ਕਾਲੀਨ ਰਚਨਾਵਾਂ ਦਾ ਪ੍ਰਾਰੰਭ, ਰੱਬ, ਰਸੂਲ, ਈਸ਼ਵਰ ਅਥਵਾ ਪ੍ਰਮਾਤਮਾ ਦੀ ਬੰਦਗੀ ਤੋਂ ਹੀ ਹੁੰਦਾ ਸੀ । ਉਤਨੀ ਦੇਰ ਤਕ ਲੇਖਕ ਦੀ ਆਤਮਾ ਸੰਤੁਸ਼ਟ ਨਹੀਂ ਸੀ ਹੁੰਦੀ ਜਦੋਂ ਤਕ ਉਹ ਆਪਣੇ ਇਟ ਦੇਵ ਦੀ ਆਰਾਧਨਾ ਨਹੀਂ ਸੀ ਕਰੋ ਲੈਂਦਾ । ਇਹ ਆਰਾਧਨਾ ਸਾਡੇ ਸੰਸਕਾਰਾਂ ਦਾ ਹੁਣ ਤਕ ਵੀ ਅੰਗ ਬਣੀ ਆਂ ਰਹੀ ਹੈ । ਕਿੱਸੇ, ਵਾਰਾਂ ਜਾਂ ਲੰਮੀਆਂ ਕਵਿਤਾਵਾਂ ਆਰਾਧਨਾ ਨਾਲ ਹੀ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ ਹਨ । ਇਸ ਵਾਰ ਦਾ ਅਰੰਭ ਵੀ, 'ਸਹੀ ਸੱਚੇ ਖੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ’ ਨਾਲ ਹੁੰਦਾ ਹੈ । (੪) ਵਾਰ ਵਿਚ ਦੇਸ਼-ਭਗਤੀ ਦੇ ਜਜ਼ਬੇ ਬੜੇ ਸੁੰਦਰ ਰੂਪ ਵਿਚ ਅਕਿਤ ਹਨ ! ੬੨