ਪੰਨਾ:Alochana Magazine October, November, December 1967.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੀਰ-ਕਾਵਿ ਦਾ ਸਥਾਈ ਭਾਵ ਉਤਸ਼ਾਹ ਹੈ ਅਤੇ ਇਸ ਰਚਨਾ ਦੁਆਰਾ ਸਾਡੇ ਮਨਾਂ ਵਿਚ ਉਤਸ਼ਾਹ ਦਾ ਸੰਚਾਰ ਹੁੰਦਾ ਹੈ । ਦੇਸ਼-ਧਰੋਹੀਆਂ ਨੂੰ ਕਰਤਾ ਨੇ ਫ਼ਿਟਕਾਰਾਂ ਪਾਈਆਂ ਹਨ ਤੇ ਦੇਸ਼-ਰਖਿਅਕ ਯੋਧਿਆਂ ਦੀ ਬੀਰਤਾ ਦੇ ਜਸ ਦਾ ਗਾਇਨ ਕੀਤਾ ਹੈ । ਖ਼ਾਨ ਦੌਰਾਨ ਤੇ ਉਸ ਦੇ ਸਾਥੀ ਇਸ ਵਾਰ ਦੇ ਨਾਇਕ ਹਨ ਅਤੇ ਨਾਇਕ ਧੜੇ ਦੀ ਸੋਭਾ ਅਤੇ ਬੀਰਤਾ ਦਾ ਵਰਨਣ ਕਰਤਾ ਨੇ ਜਸਾਤਮਕ ਵਿਧੀ ਦੁਆਰਾ ਹੀ ਕੀਤਾ ਹੈ । ਦੇਸ਼-ਹੀ ਧੜੇ ਨੂੰ ਜੋ ਫਟਕਾਰਾਂ ਪਈਆਂ ਹਨ ਉਨ੍ਹਾਂ ਦੇ ਉਦਾਹਰਣ ਦੇ ਦੇਣੇ ਵੀ ਯੋਗ ਹਨ, ਜਿਨ੍ਹਾਂ ਵਿਚੋਂ ਦੇਸ਼-ਭਗਤੀ ਦੇ ਬੀਰ-ਭਾਵ ਉਤਸ਼ਾਹਕ ਰੂਪ ਵਿਚ ਉਘੜਦੇ ਹਨ । ਮਿਰਜ਼ੇ ਕਲੰਦਰ ਬੈਗ ਵੱਲੋਂ ਨਵਾਬ ਲਾਹੌਰ ਦੇ ਨਾਂ ਲਿਖੀ ਚਿੱਠੀ ਵਿਚ ਉਹ ਮਨਸੂਰ ਅਲੀ ਨੂੰ ਧਰਚਾਰ ਪਾਉਂਦਾ ਹੈ : ਅਸੀਂ ਪੰਜ ਸੌ ਬੰਦੇ ਆਪਣੇ ਸਭ ਅੰਮਾਂ ਜਾਏ । ਨਾਂਮ ਅਲੀ ਦੇ ਬੱਕਰੇ ਦੇ ਵੱਤ ਏ । ਮਨਸੂਰ ਨਿਜ਼ਾਮੁਲ ਮੁਲਕ ਦੀ ਜੜ੍ਹ ਮੁੱਢੋ ਜਾਏ । ਜਿਸ ਬਾਲ ਮਤਾਬੀ ਚੰਰ ਨੂੰ ਘਰ ਆਪ ਵਿਖਾਏ । ਇਥੋਂ ਭੱਜਾਂ ਜੇ ਕੰਡ ਦੇ ਜਗ ਲਾਹਣਤ ਪਾਏ । ਸਿਰ ਦੇਣਾ ਮਨਜ਼ੂਰ ਹੈ ਜੇ ਹਿੰਦ ਨਾ ਜਾਏ । ਨਵਾਬ ਲਾਹੌਰ ਦਾ ਵਰਣਨ ਵੀ ਅਜਿਹੇ fਣਿਤ ਸ਼ਬਦਾਂ ਵਿਚ ਹੀ ਹੈ ਜੋ ਲੜਾਈ ਲੜਨ ਤੋਂ ਬਿਨਾਂ ਹੀ ਹਾਰ ਮੰਨ ਜਾਂਦਾ ਹੈ : ਖੁਸਰੇ ਬੱਧੀ ਪੱਗੜੀ ਕੀ ਮਰਦ ਸਦਾਏ । ਜਿਉਂ ਕੇਹਰ ਖਕਾ ਪਕੜਿਆਂ ਨਾ ਦੂਬ ਹਿਲਾਏ । ਜਿਉਂ ਕਰ ਮੀਰੀ ਮਰਦ ਨੂੰ ਕਰ ਨਾਜ਼ ਲਾਏ । ਉਹ ਦਏ ਖਜ਼ਾਨੇ ਵੱਢੀਆਂ ਛਹਿ ਜਾਨ ਬਚਾਏ 1 ਮਨਸੂਰ ਅਲੀ ਤੇ ਉਸ ਦੇ ਸਾਥੀਆਂ ਦੀ ਉਦਾਸੀ ਦਾ ਵਰਣਨ ਵੀ ਸਾਡੇ ਉਤਸ਼ਾਹ ਵਿਚ ਵਾਧਾ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਸਾਨੂੰ ਨਾਦਰ ਸ਼ਾਹ ਦਾ ਧੜਾ ਹਾਰਦਾ ਪ੍ਰਤੀਤ ਹੁੰਦਾ ਹੈ ਤੇ ਉਸ ਦੇ ਭਾਰਤੀ ਧੜੇ ਦੀ ਉਦਾਸੀ ਸਾਡੇ ਉਤਸ਼ਾਹ ਦਾ ਕਾਰਨ ਬਣਦੀ ਹੈ । ਤੰਗ ਲਹੂ ਦੇ ਭਾਰੀ, ਮੌੜਆਂ ਹਨsਏ । ਪਰ ਬਾਜ਼ੀ ਆਹੀ ਹਾਰੀ, ਨਾਜਰ ਸ਼ਾਹ ਨੇ । ਮਨਸੂਰ ਅਲੀ ਤੇ ਕੈਮਰਦੀਨ ਬਹਿ ਪੱਛੱਤਾਂਦੇ । ਸੋਈ ਗਾਵਣ ਸੋਹਿਲੇ ਵਿਵਾਹ ਜਿਨ੍ਹਾਂ ਦੇ ।