ਪੰਨਾ:Alochana Magazine October, November, December 1967.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਫ਼ਰ, ਹਜ਼ਰਤ, ਅਰਜ਼, ਤਲਫ਼, ਮੁਬਾਰਕ, ਲਸ਼ਕਰ, ਫਹਿਮਦਹ, ਮੁਹੱਮ, ਹਕੀਕਤੇ, ਖ਼ਲਕ, ਦੌਲਤਮੰਦ, ਆਦਿ ਸ਼ਬਦ ਫ਼ਾਰਸੀ ਅਰਬੀ ਦੇ ਤੱਤਸਮ ਹਨ । ਇਸੇ ਤਰ੍ਹਾਂ ਗਿਆਨ, ਗੁਰੂ, ਭੰਗ, ਉਰ, ਵੇਦ, ਅਗਵਾਨ, ਆਦਿ ਸ਼ਬਦ ਸੰਸਕ੍ਰਿਤ ਦੇ ਹਨ । ਦੇਸੀ ਬੋਲੀਆਂ ਅਥਵਾ ਲਹਿੰਦੀ ਅਤੇ ਮਾਝੀ ਦੇ ਸ਼ਬਦ ਵੀ ਬੜੇ ਸਹੀ ਰੂਪ ਵਿਚ ਵਰਤੇ ਹਨ : ਘੱਤ, , ਜੇਵਿਆ (ਖਾਧਾ), ਹਦਰੋੜ (ਉਧੇੜਣ ਦੇ ਅਰਥਾਂ ਵਿਚ), ਗੁਤੀ, ਮਹਾਇਣ (ਟੱਬਰ), ਪਰਨਾਈ, ਗੰਢ ਚਿਤਰਾਈ, ਬੇਲਾ, ਹਈ, ਹਿਆਉ, ਹਾ (ਹਿਰਦਾ, ਸੰਦੀ, ਜੈਦੇ, ਥਿੱਧਾ (ਥਿੰਧ), ਗਿੱਧਾ, ਜੱਕੀ, ਆਦਿ । ਰਪਟ ਸ਼ਬਦ ਅੰਗੇਜ਼ੀ ਰੀਪੋਰਟ ਤੋਂ ਹੈ । ਪੰਜਾਬੀ ਸਾਹਿੱਤ ਵਿਚ ਅੰਗੇਜ਼ੀ ਦਾ ਸਭ ਤੋਂ ਪਹਿਲਾ ਸ਼ਬਦ ਇਹੀ ਹੈ ਜੋ ਤਦਭਵ ਰੂਪ ਵਿਚ ਅੰਕਿਤ ਹੋਇਆ ਹੈ । ਕਾਫ਼ੀਏ ਦੀ ਲੋੜ ਅਨੁਸਾਰ ਵੀ ਸ਼ਬਦ-ਸਿਰਜਨਾ ਕੀਤੀ ਗਈ ਹੈ : ਖਲ਼ੀਰਾ (ਅਟਕਾ ਜਾਂ ਰੋਕ ਲੈਣ ਦੇ ਅਰਥਾਂ ਵਿਚ), ਬਰਅਵਸੰਥਾ (ਮਰਜ਼ੀ ਦੇ ਅਰਥਾਂ, ਵਿਚ), ਪਾਲਣੇ (ਪਾਸੇ ਦੇ ਅਰਥਾਂ ਵਿਚ), ਮਜਾਲਸਾਂ ਮਜਲਿਸ ਦਾ ਬਹੁ-ਵਚਨ ਮਜਲਿਸ ਪਰੰਤੂ ਇਥੇ ਮਜਾਚਿਸ ਦਾ ਪੰਜਾਬੀ ਰੂਪ ਅਨੁਸਾਰ 'i' ਵਧਾਕੇ ਜਮਾ-ਉਲ-ਜਮਾ (ਬਹੁ ਵਚਨ ਦਾ ਬਹੁ ਵਚਨ= ਬਣਾ ਲਿਆ ਹੈ. ਆਦਿ । ਭਾਸ਼ਾ ਵਿੱਚ ਲਹਿੰਦੀ ਵਾਲੀ ਸੰਜੋਗਾਤਮਿਕਤਾ ਵੀ ਬਹੁਤ ਹੈ; (ਭਦੀ (ਭਰੀ ਜਾਂਦੀ ਹੈ), ਅਨਿਸ਼ਚਿਤ ਵਰਤਮਾਨ ਕਾਲ, ਜੇਵਿਆ (ਖਾਧਾ ਹੈ), ਨਕਟ-ਭਵਿਖ, ਦਿਓਸੁ ਤੂੰ ਉਸ ਨੂੰ ਦੇ), ਇੱਕ ਵਚਨ ਹੁਕਮੀ ਕ੍ਰਿਆ; ਬਹਾਊਸ (ਉਸ ਨੇ ਬਹਾਏ) ਇੱਕ ਵਚਨੀ ਪੂਰਣ ਵਰਤਮਾਨ ਕਾਲ, ਵਲਾਇਤੀ (ਵਲਾਇਤ ਵਿੱਚ); ਗੁਰਜੀ (ਗੁਰਜਾਂ ਨਾਲ); ਮਰਨੀਊ (ਮੈਂ ਮਰਦੀ ਹਾਂ, ਉੱਤਮ ਪੁਰਖ, ਇਸਤ੍ਰੀ ਲਿੰਗ, ਹੁਕਮੀ ਕ੍ਰਿਆ, ਜਾਗ (ਜਾਵੇਗੀ} ਰਹਿ ਰਹੇ ਗੀ}, ਆਦਿ । ਇਨ੍ਹਾਂ ਤੇ ਇਸ ਪ੍ਰਕਾਰ ਦੇ ਹੋਰ ਬੇਅੰਤ ਸ਼ਬਦਾਂ ਵਿਚ ਵਿਭਕਤੀਆਂ ਤੋਂ ਵਧੇਰੇ ਕੰਮ ਲਿਆ ਗਿਆ ਹੈ । | ਸ਼ਬਦਾਂ ਦੀ ਅਰਥਗਤ ਵਿਸ਼ੇਸ਼ਤਾ ਜਾਂ ਪਤਾ ਲਈ ਵੀ ਸਾਡੀ ਭਾਸ਼ਾ ਵਿੱਚ ਸ਼ਬਦ ਨਾਲ ਸ਼ਬਦ ਟਾਂਕਣ ਦਾ ਰਿਵਾਜ ਤੁਰਿਆ ਆਉਂਦਾ ਹੈ । ਇਹ ਰੁਚੀ ਇਸ ਵਾਰ ਵਿੱਚੋਂ ਵੀ ਪ੍ਰਗਟ ਹੈ ; ਬਹੁਤ ਬਿਕੀਮਤਾ ਬਹੁਤ ਹੀ ਜ਼ਿਆਦਾ ਕੀਮਤ ਵਾਲਾ), ਹਰ ਰੋਜ਼ ਮੁਦਾਮੀ (ਹਰ ਰੋਜ਼ ਬਿਲਾ ਨਾਂਗਾ), ਟੇਪੇ ਤੇ ਪਾਈ, ਪਰੇ ਪਰੇਰੇ, ਫ਼ਹਿਮੀਦਾ ਦਾਨਾ, ਸੁੰਝਾ ਸਖੀਰਾ, ਆਦਿ । ਇਸ ਤਰਾ ਭਾਸ਼ਾ ਦੇ ਵਿਕਾਸ ਨੂੰ ਜਾਣ ਲਈ ਵੀ ਇਸ ਵਾਰ ਨੂੰ ਕੀਮਤੀ ਖਜ਼ਾਨਾ ਮੰਨਣਾ ਚਾਹੀਦਾ ਹੈ ਕਾਵਿ-ਭੂਸ਼ਣਾਂ {ਅਲੰਕਾਰਾਂ) ਦਾ ਜਲੋਂ ਵੀ ਇਸ ਵਾਰ ਵਿੱਚੋਂ ਝਲਕਾਂ ਮਾਰਦਾ ੬੫