ਪੰਨਾ:Alochana Magazine October, November, December 1967.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹੈ । ਲੇਖਕ ਨੇ ਨੇੜੇ ਦੇ ਚੌਗਿਰਦੇ ਵਿੱਚੋਂ ਉਦਾਹਰਣੇ ਲੈ ਕੇ ਆਪਣੇ ਮਨ ਦੋ ਇਛਿਤੇ ਭਾਵਾਂ ਦਾ ਵਰਣਨ ਸੁੰਦਰ ਢੰਗ ਨਾਲ ਕੀਤਾ ਹੈ । ਕਈ ਅਲੰਕਾਰ ਅਸਲੋਂ ਹੀ ਅਨੂਠੇ ਹਨ ਤੇ ਉਨ੍ਹਾਂ ਵਿਚਲੀ ਪੰਜਾਬੀਅਤ ਇਸ ਤੋਂ ਵੱਧ ਪ੍ਰਭਾਵਸ਼ਾਲੀ : 1. ਖੁਸਰੇ ਬੱਧੀ ਪੱਗੜੀ ਕੀ ਮਰਦ ਸਦਾਏ ? 2. ਦਿੱਲੀ ਖੜੀ ਉਡੀਕਦੀ ਮੇਰਾ ਕਰੋ ਵਿਆਹ, ਮੈਨੂੰ ਰੰਡੀ ਨੂੰ ਆਣ ਹਾਗ ਦੇ, ਨਹੀਂ ਲੈ ਮਰਨੀਊ ਫਾਹ । 3. ਜਿਵੇਂ ਅੱਗ ਲੱਗੀ ਸੀ ਨਾੜ ਨੂੰ ਕਿਵੇਂ ਕੁੱਜਣ ਧਾਨਾਂ ॥ 4. ਉਸ ਕਾਨੀਂ ਪਗੜ ਸੰਭਾਲੀ, ਕੱਢੀ ਤੇਰਗਸੋਂ, ਉਹ ਲੱਹੂ ਦੀ ਪੰਜਾਲੀ, ਭੁੱਖੀ ਭੂਤਨੀ, ਫੇਲ ਦੇਦੀ ਸੁਰਖ਼ ਵਿਖਾਲੀ, ਨਿੱਤ ਨਿਯਤੇ ਜਿਉ ਦੇਹੁੰ ਚਦੇ ਦੀ ਲਾਲੀ ਸੂਹੇ ਰੰਗ ਦੀ । 5. ਉਸ ਲਗਦੀ ਬੱਬਰ (ਕ) ਬਲਿਆ, ਜਿਵੇਂ ਬੜੀ ਥਾਲੀ, ਜਿਵੇਂ ਲਾਟੂ ਟੁੱਟਾ ਡੋਰ ਤੋਂ ਖਾਂ ਗਿਰਦੇ ਭੱਵਾਲੀ ! 6. ਉਸ ਬਰਛਾ ਪਗੜ ਸੰਭਾਲਿਆਂ ਤਪ ਗੁੱਸੇ ਗਿੱਧਾ ਉਸ ਮਾਰਿਆ ਕਾਂਤਲੇ ਕੁਲੀ ਨੂੰ ਤੱਕ ਸੀਨੇ ਸਿੱਧਾ ਮਗਾ ਜਿਵੇਂ ਕਬਾਬੀਆਂ ਦਾਂ ਸੀਖ ਵਿੱਧਾ । 7. ਉਸ ਜੁਦਾ ਕੀਤੀ ਵੱਢ ਖੋਪਰੀ ਸਣ ਮਗ਼ਜ਼ ਉਤਾਰੀ । ਜਿਵੇਂ ਹਾਂਡੀ ਟੁੱਟੀ ਖੀਰ ਦੀ ਡਿੱਗ ਹੱਥੋਂ ਭਾਰੀ । ਜਿਵੇਂ ਮਟਕੀ ਭੰਨੀ ਗੁੱਜਰੀ ਚ ਦਹੀਂ ਖਲਾਰੀ । ਦੇਵੇਂ ਦੀਵੇ ਵਿਸਵੇ, ਸਹੁੰ ਪਈ ਗੁਬਾਰੀ । 8. ਉਨਾਂ ਕੀਤੀ ਵਾਢ ਹਥਿਆਰਾਂ ਸਾਢੇ ਸੱਤ ਕੋਹ । ਦਿਉਂ ਖਾਧੀ ਭਾਂਜ ਕੁਛਾਰਾਂ, ਅੱਗੇ ਅਲੀ ਦੇ । ਜਿਉਂ ਡੁੱਟੀ ਕਾਂਗ ਸੈਂਸਾਰਾਂ, ਪਏ ਬਰੇਤਿਆਂ । 9. ਜਿਉਂ ਸਿਰੀਆਂ ਬੇਸ਼ੁਮਾਰਾਂ ਘੱਟੇ ਰੁਲਦੀਆਂ । ਜਿਉਂ ਤਰਬੂਜ਼ ਬਜ਼ਾਰਾਂ ਦਿੱਸਣ ਢੇਰੀਆਂ । fਜੱਥੇ ਇਨਾਂ ਉਦਾਹਰਣਾਂ ਤੋਂ ਪੰਜਾਬੀ ਜੀਵਨ ਝਲਕਾਂ ਮਾਰਦਾ ਹੈ ਉੱਥੇ ਲੇਖ ਦੀ ਨਿਰੂਪਣ-ਸ਼ਕਤੀ ਵੀ ਧਿਆਨ-ਯੋਗ ਹੈ, ਸੁਚੱਜੇ ਕਲਾਕਾਰ ਵਾਂਗ ਦਿਸ਼ਾਂ ਨੂੰ ਹੁ-ਬ-ਖੇ ਥੋੜੇ ਜਹੇ ਸ਼ਬਦਾਂ ਵਿੱਚ ਮੂਰਤੀਮਾਨ ਕਰ ਦਿੱਤਾ ਹੈ । ੬੬