ਪੰਨਾ:Alochana Magazine October, November, December 1967.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਰ ਦਾ ਅਧਿਐਨ ਉਦੋਂ ਤਕ ਸੰਪੂਰਣ ਨਹੀਂ ਜਦੋਂ ਤਕ ਉਸ ਦੇ ਛੰਦ ਰੂਪਾਂ ਅਥਵਾ ਬਹਿਰਾਂ ਬਾਰੇ ਵਿਚਾਰ ਨਾ ਕੀਤੀ ਜਾਵੇ । ਬਹਿਰ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ, 'ਸਾਗਰ' । ਸੋ ਬਹਿਰ ਤੋਂ ਭਾਵ ਸ਼ਬਦ-ਰੂਪੀ ਕਰੋ ਇਕੱਤਰ ਹੋ ਕੇ ਬਣਿਆ ਪੰਕਤੀ-ਰੂਪੀ ਸਾਗਰ ਹੈ ਜੋ ਕਵਿਤਾ ਦੀ ਲੈ, ਤਾਨ ਅਥਵਾ ਉਸ ਦੀ ਉਚਾਰਣ ਵਿਧੀ ਨੂੰ ਨਿਸ਼ਚਿਤ ਕਰ ਕੇ ਸ਼ਬਦਾਂ ਦੇ ਭਾਵ ਨੂੰ ਇਕ ਸੂਤਰ ਵਿਚ ਬੰਦਾ ਹੈ । ਛੰਦ ਕਵਤਾ ਦਾ ਬਾਹਰੀ ਰੂਪ ਹੈ । ਭਾਵੇਂ ਇਸ ਦੁਆਰਾ ਕਵਿਤਾ ਦੇ ਪ੍ਰਭਾਵ ਅਤੇ ਉਸ ਦੇ ਸੁਭਾ ਵਿੱਚ ਚੋਖਾ ਅੰਤਰ ਆ ਜਾਂਦਾ ਹੈ ਤਾਂ ਵੀ ਇਸ ਨੂੰ ਬਾਹਰੀ ਰੂਪ ਹੀ ਮੰਨਿਆ ਜਾਂਦਾ ਹੈ । ਇਸ ਰਾਹੀਂ ਕਵਿਤਾ ਦਾ ਧੁਨੀਗਤ ਸੁਭਾ ਨਿਸ਼ਚਿਤ ਹੁੰਦਾ ਹੈ । ਇਹ ਧੁਨੀਗਤ ਸੁਭਾ ਰਚਨਾ ਦੇ ਸਥਾਈ ਭਾਵ ਦੇ ਨਿਯੰਤ੍ਰਣ ਵਿੱਚ ਵੀ ਬਹੁਤੀ ਵਾਰ ਸਹਾਇਕ ਸਿੱਧ ਹੁੰਦਾ ਹੈ । ਇਹੀ ਕਾਰਣ ਹੈ ਕਿ ਵਿਸ਼ੇਸ਼ ਅਤੇ ਵਿਭਿੰਨ ਸਥਾਈ ਭਾਵ ਵਾਲੀਆਂ ਰਚਨਾਵਾਂ ਲਈ ਵਿਸ਼ੇਸ਼ ਅਤੇ ਵਿਭੰ 5 ਛੰਦ ਰੂਪਾਂ ਨੂੰ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ ਜਿਵੇਂ ਕਿੱਸੇ ਲਈ ਦਵੱਈਆ ਜਾਂ ਬੈੜ, ਸੂਫੀ ਵਿਚਾਰਾਂ ਦੀ ਅਭਿਵਿਅਕਤੀ ਲਈ ਕਾਫ਼ੀ ਅਤੇ ਵਾਰ ਲਈ ਨਿਸ਼ਾਨੀ ਛੰਦ ਆਦਿ । ਬੀਰ-ਕਾਵਿ ਲਈ ਪੰਜਾਬੀ-ਕਾਵਿ-ਸਾਹਿੱਤ ਵਿਚ ਨਿਸ਼ਾਨੀ ਅਥਵਾ ਉਪਮਾਨ ਜਾਂ ਚਟਪਟਾ ਅਤੇ ਸਿਰਖੰਡੀ ਛੰਦਾਂ ਦਾ ਪ੍ਰਯੋਗ, ਇੱਕ-ਮਾਤਰ ਪਰੰਪਰਾ ਬਣ ਗਿਆ ਹੈ । ਨਾਨਕ ਕਾਲ ਜਾਂ ਪੂਰਣ ਨਾਨਕ ਕਾਲ ਦੀਆਂ ਵਾਰਾਂ ਜਿਹੜੀਆਂ ਅਗਿਆਤ ਕਵੀਆਂ ਦੁਆਰਾ ਰਚਿਤ ਹਨ, 'ਚੰਡੀ ਦੀ ਵਾਰ', ਪੀਰ ਮੁਹੰਮਦ ਦੀ ‘ਚੱਠਿਆਂ ਦੀ ਵਾਰ`, ਰੂਪ’ ਦੀਆਂ ਵਾਰਾਂ, ਪ੍ਰੋ. ਮੋਹਨ ਸਿੰਘ ਦੀ 'ਸਾਹਿਬ ਕੌਰ ਦੀ ਵਾਰ', ਗੁਰਦੇਵ ਸਿੰਘ ਮਾਨ ਦੀ ਅਕਾਲੀ ਫੂਲਾ ਸਿੰਘ ਦੀ ਵਾਰ`, ਗੁਰਬਚਨ ਸਿੰਘ ਮਾਹੀਏ ਦੀ ਰਾਣੀ ਝਾਂਸੀ ਦੀ ਵਾਰ', ਆਦਿ ਇਨ੍ਹਾਂ ਹੀ ਛੰਦਾਂ ਵਿੱਚ ਹਨ । ਇਨ੍ਹਾਂ ਵਾਂਗ ਇਹ ਵਾਰ ਵੀ ਇਸੇ ਪਰੰਪ ਤਾ ਦੀਆਂ ਧਾਰਨੀ ਹਨ } ਨਿਸ਼ਾਨੀ ਛੰਦ ਜਿਸ ਨੂੰ ਉਪਮਾਨ ਵੀ ਕਿਹਾ ਜਾਂਦਾ ਹੈ ਤੇ ਚਟਪਟਾ ਵੀ ਆਪਣੇ ਭਾ ਵਜੋਂ ਹੀ ਉਤਸਾਹਕ ਹੈ । ਇਸੇ ਪ੍ਰਕਾਰ ਸਿਰਖੰਡੀ ਛੰਦ ਦਾ ਸੁਭਾ ਵੀ ਉਤਸਾਹ-ਰਣ ਹੈ । ਸਿਰਖੰਡੀ ਛੰਦ ਦੇ ਤਿੰਨ ਰੂਪ ਹਨ: 1 +9=20 ਮਾਝਾਵਾਂ.ਅੰਤ ਉਤੇ ਗੁਰੂ (s ਮਾਤਾ 1249=21 ਮਾਤ੍ਰਾਵਾਂ, ਮੱਧ ਅਨੁਪ੍ਰਾਸ, ਅਤੇ ਗੁਰੂ ਮਾਤਾ ਨਾਲ; }+9=23 ਮਾਤਾਵਾਂ, ਮੱਧਅਨੁਪਾਸ, ਅਨ ਪਾਸ ਦੇ ਅੰਤ ਉੱਤੇ ਦੋ ਗੁਰੂ ਮਾਤਾਵਾਂ ਅਤੇ ਪੰਕਤੀ ਦਾ ਅੰਤ ਗੁਰੂ ਜਾਂ ਲਘੂ ਕਿਸੇ ਨਾਲ ਵੀ ਹੋ ਸਕਦਾ ਹੈ । ਇਨ੍ਹਾਂ ਛੰਦ-ਭੇਦਾਂ ਤੋਂ ਪ੍ਰਗਟ ਹੈ ਕਿ ਸਿਰਖੰਡੀ ਦਾ ਅੰਤ ਆਮ ਕਰਕੇ ਗੁਰੂ ਮਾਤਾ ਨਾਲ ਹੁੰਦਾ ਹੈ । ਇਸ ਦਾ ਕਾਰਣ ਵੀ