ਪੰਨਾ:Alochana Magazine October, November, December 1967.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿਬ ਸਿੰਘ ਜੀਵਨ ਬ੍ਰਿਤਾਂਤ ਗੁਰੂ ਨਾਨਕ ਦੇਵ ਜੀ ||ਪਿੱਛੇ ਤੋਂ ਅੱਗੇ | ਵੈਸ਼ਨੋ ਦੇਵੀ ਦੇ ਦਰਸ਼ਨ ਨੂੰ ਜਾ ਰਹੇ ਯਾਤਰੂਆਂ ਨੂੰ ਇਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰ ਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਉੱਥੋਂ ਅਗਾਂਹ ਉੱਤਰ ਵੱਲ ਚੱਲ ਪਏ । ਕੋਈ ਕੋਈ ਯਾਤਰੂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਅਗਾਂਹ ਅਮਰ ਨਾਥ ਮੰਦਰ ਦੇ ਦਰਸ਼ਨ ਨੂੰ ਭੀ ਜਾਂਦੇ ਹਨ । ਰਸਤੇ ਵਿਚ ਵੈਰੀ ਨਾਗ, ਕੱਕੜ ਨਾਗ, ਅਨੰਤਨਾਗ ਆਦਿਕ ਚਸ਼ਮੇ ਆਉਂਦੇ ਹਨ । ਅਨੰਤ ਨਾਗ ਤੋਂ ਉੱਤਰ ਵਾਲੇ ਪਾਸੇ ਕਸ਼ਮੀਰ ਦੇ ਪ੍ਰਸਿੱਧ ਨਗਰ ਪਹੁਲਗਾਮ ਪਹੁੰਚ ਕੇ ਇਥੋਂ ਪੂਰਬ ਵੱਲ ਅਮਰਨਾਥ ਮੰਦਰ ਨੂੰ ਜਾਈਦਾ ਹੈ । ਇਹ ਸ਼ਿਵ ਜੀ ਦਾ ਅਸਥਾਨ ਹੈ । ਇਸ ਥਾਂ ਦੀ ਉਚਾਈ ਚੌਦਾਂ ਹਜ਼ਾਰ ਫੁੱਟ ਦੇ ਕਰੀਬ ਹੈ । ਹਿਮਾਲਾ ਪਰਬਤ ਦੀ ਧਾਰਾ ਵਿਚ ਇਥੇ ਇਕ ਗੁਫਾ ਹੈ ਜਿਸ ਦੇ ਦੂਰ ਉੱਪਰਵਾਰ ਪਹਾੜ ਵਿਚ ਕੋਈ ਛੇਕ ਹੈ । ਛੇਕ ਦੇ ਰਸਤੇ ਪਾਣੀ, ਉੱਤੇ ਪਹਾੜ ਵਿਚੋਂ ਦੀ, ਤ੍ਰਿਪਦਾ ਰਹਿੰਦਾ ਹੈ । | ਕੀਰਤਨ ਦੀ ਬਰਕਤ ਨਾਲ ਯਾਤਰੂਆਂ ਨੂੰ ਆਪਣੇ ਵੱਲ ਖਿੱਚ ਕੇ ਗੁਰੂ ਨਾਨਕੇ ਦੇਵ ਜੀ ਪਰਮਾਤਮਾ ਦੀ ਭਗਤੀ ਲਈ ਪ੍ਰੇਰਨਾ ਦਿੰਦੇ ਰਹੇ । | ਅਮਰਨਾਥ ਮੰਦਰ ਦਾ ਭਰਵਾਂ ਮੇਲਾ ਸਾਵਣ ਦੀ 15 (ਰੱਖ) ਨੂੰ ਹੁੰਦਾਂ ਹੈ । ਉਸ ਤੋਂ ਪਿੱਛੋਂ ਸਹਿਜੇ ਸਹਿਜੇ ਯਾਤਰੂਆਂ ਦੀ ਗਿਣਤੀ ਘਟਣ ਲੱਗ ਪੈਂਦੀ ਹੈ । ਜਦੋਂ ਸਰਦੀ ਬਹੁਤ ਵੱਧ ਜਾਣ ਦੇ ਕਾਰਨ ਬਰਫਾਂ ਪੈ ਕੇ ਰਸਤੇ ਬੰਦ ਹੋ ਜਾਂਦੇ ਹਨ, ਤਦੋਂ ਇਧਰ ਯਾਤਰੂਆਂ ਦੀ ਆਵਾਜਾਈ ਮੁੱਕ ਜਾਂਦੀ ਹੈ । ਪਹਾੜ ਦਾ ਉਪਰਲਾ ਛੇਕ ਵੀ ਬਰਫ ਨਾਲ ਮੁੱਦਿਆ ਜਾਂਦਾ ਹੈ । ਇਹ ਮੰਦਰ ਸ੍ਰੀ ਨਗਰ ਤੋਂ ਚੜ੍ਹਦੇ ਪਾਸੇ ਚਾਲੀ ਪੰਜਤਾਲੀ ਮੀਲਾਂ ਦੀ ਵਿੱਥ ਸਤਿਗੁਰੂ ਜੀ ਦੇ ਇਸ ਪਾਸੇ ਆਉਣ ਦੀ ਯਾਦ ਵਿਚ ਅਮਰ ਨਾਥ ਮੰਦਰ ਤੋਂ ਕੁਝ