ਪੰਨਾ:Alochana Magazine October, November, December 1967.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੀਲ ਉਰੋ ਇਕ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦਾ ਨਾਮ ਮਟਨ ਸਾਹਿਬ ਹੈ । ਇਸ ਦੀ ਇਲਾਕੇ ਵਿਚ ਸਤਿਗੁਰੂ ਜੀ ਨੇ ਇਕ ਬ੍ਰਾਹਮਣ ਪੰਡਿਤ ਦਾਸ ਨੂੰ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ ਸੀ । ਬੜ੍ਹਮ ਦਾਸ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ । ਸਤਿਗੁਰੂ ਜੀ ਨੇ ਉਸ ਨੂੰ ਸਿੱਖ ਧਰਮ ਦੀ ਸਿੱਖਿਆ ਦ੍ਰਿੜ੍ਹ ਕਰਾ ਕੇ ਉਸ ਇਲਾਕੇ ਵਿਚ ਪ੍ਰਚਾਰਕ ਬਣਾ ਦਿੱਤਾ । ਸਿੱਧ ਮੰਡਲੀ ਸੁਮੇਰ ਪਰਬਤ ਉੱਤੇ ਅਮਰ ਨਾਥ ਮੰਦਰ ਦੀ ਪਰਬਤ ਧਾਰਾ ਤੋਂ ਅਗਲੀ ਉਚੀ ਧਾਰਾ ਨੂੰ ਸੁਮੇਰ ਪਰਬਤ ਆਖਦੇ ਹਨ। 'ਸੁਮੇਰ' ਦਾ ਅਰਥ ਹੈ 'ਪਹਾੜਾਂ ਵਿਚੋਂ ਉੱਚਾ ਪਹਾੜੇ ।' | ਸੁਮੇਰ ਪਰਬਤ ਤੋਂ ਚੰਗਾ ਨਿਕਲਦੀ ਹੈ । ਗੰਗਾ ਦੀ ਬਾਬਤ ਇਕ ਪੁਰਾਣਿਕ ਕਥਾ ਹੈ । ਇਸ ਪੁਰਾਣਿਕ ਕਥਾ ਅਨੁਸਾਰ ਪਵਿੱਤਰ ਨਦੀ ਗੰਗਾ ਦੇ ਧਰਤੀ ਉੱਤੇ ਆਉਣ ਦਾ ਤਾਂ ਸੰਬੰਧ ਸ਼ਿਵ ਜੀ ਨਾਲ ਭੀ ਪੈਂਦਾ ਹੈ । ਚੰਗੀ ਲੋਕ ਸ਼ਿਵਜੀ ਦੇ ਉਪਾਸ਼ਕ ਹਨ । ਜਿਸ ਪਹਾੜ ਵਿੱਚੋਂ ਗੰਗਾ ਨਿਕਲਦਾ ਹੈ, ਸਿੱਧ ਜੋਗੀ ਲੋਕ ਉੱਥੇ ਅੱਪੜਨਾ ਬੜਾ ਧਾਰਮਿਕ ਕੰਮ ਮੰਨਦੇ ਹਨ ।

  • ਭਗ ਦੀ ਕੁਲ ਵਿਚ ਜੰਮੇ ਰਾਜਾ ਭੰਗੜੈਰਥ ਨੇ ਆਪਣੇ ਇਕ ਵਡੇਰੇ-ਗਰ-- ਦੇ ਪੁੱਤਰਾਂ ਦੀ ਗਤੀ ਵਾਸਤੇ ਮਾਲੇ ਉੱਤੇ ਤਪ ਕੀਤਾ। ਕਪਿਲ ਰਿਸ਼ੀ ਦੇ ਸਰੂਪ ਨਾਲ ਉਹ ਸੁਆਹ ਹੋ ਗਏ ਸਨ । ਮਾਂ ਨੇ ਉਸ ਦੇ ਤਪ ਉੱਤੇ ਪ੍ਰਸੰਨ ਹੋਕੇ ਰਗ ਤੋਂ ਗੰਗਾਂ ਨੂੰ ਧਰਤੀ ਉੱਤੇ ਭੇਜਣ ਦਾ ਇਕਰਾਰ ਕੀਤਾ। ਪਰ ਔਕੜ ਇਹ ਆ ਪਈ ਕਿ ਆਕਾਸ਼ ਤੋਂ ਉੱਤਰ ਰਹੀ ਗੰਗਾ ਨੂੰ ਸ਼ਿਵ ਜੀ ਤੋਂ ਬਿਨਾਂ ਹੋਰ ਕੋਈ ਝਲ ਨਹੀਂ ਸੀ ਸਕਦਾ । ਛੇਰ ਭਗੀਰਥ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ । ਸ਼ਿਵ ਜੀ ਨੇ ਗੰਗਾ ਨੂੰ ਝੱਲਣ ਦਾ ਬਚਨ ਦੇ ਦਿੱਤਾ । ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ । ਸ਼ਿਵ ਜੀ ਨੇ ਉਸ ਨੂੰ ਆਪਣੀਆਂ ਜੱਟਾਂ ਵਿੱਚ ਸੰਭਾਲ ਲਿਆ । ਇਕ ਹਜ਼ਾਰ ਸਾਲ ਗੰਗਾ ਸ਼ਿਵ ਜੀ ਦੀਆਂ ਜਟਾਂ ਵਿੱਚ ਹੀ ਚੱਕਰ ਲਾਉਂਦੀ ਰਹੀ । ਭਗੀਰਥ ਦੀ ਪ੍ਰਾਰਥਨਾਂ ਉੱਤੇ ਸ਼ਿਵ ਜੀ ਨੇ ਜਟਾਂ ਵਿਚੋਂ ਗੰਗਾ ਕੱਢੀ । ਉਸ ਦੇ ਸਭ ਪ੍ਰਵਾਹ ਬਣ ਗਏ । ਤਿੰਨ ਪ੍ਰਵਾਹ ਪੂਰਬ ਵੱਲ, ਤਿੰਨ ਪ੍ਰਵਾਹ ਪੱਛਮ ਵੱਲ ਚਲੇ ਅਤੇ ਇਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਚਲਿਆ । ਇਹ ਸੀ ਗੰਗ' । ਭਗੀਰਥ ਦੇ ਜਤਨ ਨਾਲ ਇਸ ਦੇ ਧਰਤੀ ਉਤੇ ਆਉਣ ਦੇ ਕਾਰਣ ਇਸ ਦਾ ਨਾਮ ‘ਭਾਗੀਰਥੀ ਭੀ ਹੈ ।

੭੧