ਪੰਨਾ:Alochana Magazine October, November, December 1967.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧਾਰਨ ਕਰ ਲਏ। ਇਸ ਤਰ੍ਹਾਂ ਉਨ੍ਹਾਂ ਦਾ ਪੰਥ ਬੜਾ ਰੌਸ਼ਨ ਹੋ ਜਾਵੇਗਾ । ਸਿੱਧਾਂ ਨੂੰ ਫ਼ਖ਼ਰ ਸੀ ਕਿ ਅਸੀਂ ਦੁਨੀਆਂ ਦੀ ਮਾਇਆ ਤਿਆਗ ਕੇ ਆਏ ਹਾਂ, ਅਸੀਂ ਤਿਆਗੀ ਹਾਂ । ਪਰ ਉਨ੍ਹਾਂ ਦੇ ਇਸ ਤਿਆਗ ਦਾ ਗੁਰੂ ਨਾਨਕ ਸਾਹਿਬ ਉੱਤੇ ਪ੍ਰਭਾਵ ਨਾ ਪਿਆ। ਉਨ੍ਹਾਂ ਸਿੱਧਾਂ ਨੂੰ ਸਮਝਾਇਆ ਕਿ ਜਗਤ-ਅਖਾੜੇ ਵਿੱਚ ਨਿਰਲੇਪ ਟਿਕੇ ਰਹਿ ਕੇ ਕੁਰਾਹੇ ਜਾ ਰਹੇ ਬੰਦਿਆਂ ਦੀ ਅਗਵਾਈ ਕਰਨੀ ਸਹੀ ਰਸਤਾ ਸੀ । ਸੋ ਭੇਖ ਦਾ ਦਬਾਉ ਸਤਿਗੁਰੂ ਜੀ ਉੱਤੇ ਨਾਂਹ ਪਿਆ । ਸਿੱਧਾਂ ਕੋਲ ਅਸਲ ਹਥਿਆਰ ਸੀ ਗਿੱਧੀਆਂ ਸਿੱਧੀਆਂ । ਹੁਣ ਉਨ੍ਹਾਂ ਇਹ ਹਥਿਆਰ ਵਰਤਿਆ। ਸਤਿਗੁਰੂ ਜੀ ਨੂੰ ਗੁਆਂਢ ਦੇ ਚਸ਼ਮੇ ਤੋਂ ਪਾਣੀ ਲਿਆਉਣ ਲਈ ਭੇਜਿਆ ਗਿਆ, ਜੰਗਆਂ ਦਾ ਖੱਪਰ ਲੈ ਕੇ ਗੁਰੂ ਨਾਨਕ ਦੇਵ ਜੀ ਪਾਣੀ ਲੈਣ ਗਏ । ਸਿੱਧਾਂ ਨੇ, ਉਨ੍ਹਾਂ ਦੇ ਚਸ਼ਮੇ ਤੇ ਅਪੜਨ ਤੋਂ ਪਹਿਲਾਂ ਹੀ, ਆਪਣੀ ਮਾਨਸਿਕ ਤਾਕਤ ਨਾਲ ਪਾਣੀ ਦੇ ਥਾਂ ਉੱਥੇ ਹੀਰੇ, ਲਾਲ, ਰਤਨ, ਜਵਾਹਰ ਬਣਾ ਦਿੱਤੇ । ਗੁਰੂ ਨਾਨਕ ਦੇਵ ਜੀ ਚਸ਼ਮੇ ਉੱਤੇ ਅੱਪੜੇ | ਪਾਣੀ ਉੱਥੇ ਰਿਹਾ ਨਾਂਹ । ਸਿੱਧਾਂ ਦੇ ਹੀਰੇ ਲਾਲਾਂ ਵੱਲ ਸਤਿਗੁਰੂ ਜੀ ਨੇ ਤੱਕਿਆ ਵੀ ਨਾਂਹ । ਖੱਪਰ ਖ਼ਾਲੀ ਲੈ ਕੇ ਵਾਪਸ ਆ ਗਏ ਤੇ ਕਿਹਾ ਕਿ ਉਥੇ ਪਾਣੀ ਨਹੀਂ ਹੈ । ਇਹ ਉਤਰ ਗਿੱਧੀਆਂ ਸਿੱਧੀਆਂ ਦੇ ਅਹੰ ਕਾਰ ਉੱਤੇ ਤਕੜੀ ਚਪੇੜ ਸੀ । ਸਿੱਧ ਚਿੱਠ ਜਿਹੇ ਹੋ ਗਏ। ਫਿਰ ਸਿੱਧਾਂ ਨੇ ਕੁੱਝ ਕੁ ਸ਼ਾਸਤ੍ਰਾਰਥ ਕੀਤਾ। ਪਰ ਇਸ ਵਿਚ ਵੀ ਉਹ ਨਿਰੁੱਤਰ ਹੀ ਹੋਏ । | ਅੱਚਲ-ਵਟਾਲੇ ਸ਼ਿਵਰਾਤੀ ਦਾ ਮੇਲਾ ਆਉਣ ਵਾਲਾ ਸੀ। ਸਿੱਖਾਂ ਨੇ ਉਧਰ ਨੂੰ ਜਾਣ ਦੀ ਤਿਆਰੀ ਕੀਤੀ । ਸਤਿਗੁਰੂ ਜੀ ਕਸ਼ਮੀਰ ਦੇ ਇਲਾਕੇ ਵਿਚ ਲੋਕਾਂ ਨੂੰ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਣਾ ਕਰਨ ਲਈ ਚੱਲ ਪਏ । ਸਿੱਧਾ ਨਾਲ ਹੋਈ ਇਹ ਸਾਰੀ ਵਾਰਤਾ। ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤੀ ਹੈ : ਸਿੱਧਾਂ ਦੀ ਹੈਰਾਨੀ ‘ਬਾਬੇ ਡਿੱਠੀ ਪਿਰਥੇਮੀ, ਨਵੇਂ ਖੰਡ, ਜਿੱਥਹੁ ਤਕ ਆਹੀ ॥ ਫਿਰਿ ਜਾ ਚੜੇ ਸੁਮੇਰ ਪਰਿ, ਸਿੱਧ-ਮੰਡਲੀ ਟੀ ਆਈ ਚੌਰਾਸੀਹ ਸਿੱਧ ਗੋਰਖਾਦ, ਮਨ ਅੰਦਰ ਗਣਤੀ ਵਰਤਾਈ 11 ਸਿੱਧ ਪੁਛਨਿ, ਸੁਣ ਬਾਲਿਆ, ਕਉਣ ਸ਼ਕਤਿ ਤੋਹਿ ਏਥੇ ਲਿਆਈ ॥ ਹਉ ਜਪਿਆ ਪਰਮੇਸਰੋ, ਭਾਉ ਭਗਤਿ ਸੰਗਿ ਤਾੜੀ ਲਾਈ ॥ ੭੩