ਪੰਨਾ:Alochana Magazine October, November, December 1967.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਖਨਿ ਸਿੱਧ, ਸੁਣਿ ਬਾਲਿਆਂ, ਅਪਣਾ ਨਾਉਂ ਤੁਮ ਦੇਹੁ ਬਤਾਈ 7 ਬਾਬਾ ਆਖੈ, ਨਾਥ ਜੀ ! 'ਨਾਨਕ`, ਨਾਮ ਜਪੇ ਗਤਿ ਪਾਈ ॥ ਨੀਚੁ ਕਹਾਇ ਉਚ ਘਰਿ ਆਈ ॥੨੮ i\ ਸਿੱਧਾਂ ਨੂੰ ਤਾੜਨਾ ਫਿਰ ਪੁੱਛਨਿ ਸਿੱਧ, ਨਾਨਕਾ ! ਮਾਤ ਲੋਕ ਵਿਚ ਕਿਆ ਵਰਤਾਰਾ | ਸਭਿ ਸਿੱਧੀ ਇਹੁ ਬੁੱਲਿਆ, ਕਲਿ ਤਾਰਨ ਨਾਨਕੁ ਅਵਤਾਰਾ if ਬਾਬੇ ਕਹਿਆ, ਨਾਥ ਜੀ ! ਸੱਚ ਚੰਦਮਾ, ਕੁਤੁ ਅੰਧਾਰਾ || ਕੂੜੁ ਅਮਾਵਸਿ ਵਰਤਿਆ, ਹਉ ਭਾਲਣ ਚੜਿਆ ਸੰਸਾਰਾ ॥ ਪਾਪ ਗਿਰਾਸੀ ਪਿਰਥਮੀ, ਧੌਲ ਖੜਾ ਧਰ ਹੋਠ ਪੂਕਾਰਾ ! ਸਿੱਧ ਛਪਿ ਬੈਠੇ ਪਰਬਤੀ, ਕਉਣ ਜਗਤ ਕਉ ਪਾਰਿ ਉਤਾਰਾ। ਜੱਗੀ ਗਿਆਨ-ਵਿਹੂਣਿਆ, ਨਿਸਦਿਨ ਅੰਗ ਲਗਾਇਨ ਛਾਰਾਂ ਨੂੰ ਬਾਝੁ ਗੁਰੂ ਡੁਬਾ ਸੰਸਾਰਾ ॥੨੯॥ 'ਕਲਿ ਆਈ ਕੁੱਤੇ-ਮੂਹੀ, ਖਾਜ ਹੋਆ ਮੁਰਦਾਰ ਗੁਸਾਈਂ (1 ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ : ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤੁ ਮੁਖਹੁ ਆਲਾਈ : ਚੇਲੇ ਸਾਜ ਵਜਾਇੰਦੇ, ਨੱਚਨਿ ਗੁਰੂ ਬਹੁਤ ਬਿਧਿ ਭਾਈ ॥ ਸੇਵਕ ਬੈਠਨਿ ਘਰਾਂ ਵਿਚ, ਗੁਰੂ ਉਠਿ ਘਰੀਂ ਤਿਨਾੜੇ ਜਾਈ ॥ ਕਾਜ਼ੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹਕੁ ਗਵਾਈ ॥ ਇਸਤ੍ਰੀ ਪੁਰਖੇ ਦਾ ਹਿਤ, ਭਾਵੇਂ ਆਇ ਕਿਥਾਊ ਜਾਈ ॥ ਵਰਤਿਆ ਪਾਪ ਸਭੁੱਸ ਜਗ ਸਾਹੀ ॥ ੩੦ 1 ਸਿੱਧਾਂ ਦਾ ਜਤਨ, ਤੇ ਅਸਫਲਤਾ ਸਿੱਧੀ ਮਨੈ ਬਿਚਾਰਿਆ, ਕਿਵ ਦਰਸਨੁ ਇਹੁ ਲੇਵੈ ਬਾਲਾ fl ਐਸਾ ਜੋਗੀ ਕਲੀ ਮਾਹਿ, ਹਮਰੈ ਪੰਥਿ ਕਰੈ ਉਜਿਆਲਾ ॥ ਖੱਪਰ ਦਿੱਤਾ ਨਾਥ ਜੀ, ਪਾਣੀ ਭਰਿ ਲੈਵਣ ਉਠਿ ਚਾਲਾ | ਬਾਬਾ ਆਇਆ ਪਾਣੀਐ, ਡਿੱਠੇ ਰਤਨ ਜਵਾਹਰ ਲਾਲਾ ॥ ਸਤਿਗੁਰ ਅਗਮ ਅਗਾਧਿ ਪੁਰਖੁ, ਕੇਹੜਾ ਝੱਲੇ ਗੁਰ ਦੀ ਝਾਲਾ ॥ ਫਿਰਿ ਆਇਆ ਗੁਰ; ਨਾਥ ਜੀ ! ਪਾਣੀ ਠਉਰ ਨਹੀਂ ਉਸ ਤਾਲਾ 11 ਸਬਦਿ ਜਿੱਤ ਸਿੱਧ-ਮੰਡਲੀ, ਕੀਤੋਸ ਅਪਣਾ ਪੰਥ ਨਿਰਾਲਾਂ ! ਕਲਿਜੁਗਿ ਨਾਨਕ, ਨਾਮ ਸੁਖਾਲਾ ॥ ੩੧ ॥ ੭੪