ਪੰਨਾ:Alochana Magazine October, November, December 1967.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਉਂਦੀ ਹੈ । ਬਟਾਲੇ ਤੋਂ ਦੱਖਣ ਵਾਲੇ ਪਾਸੇ ਤਿੰਨ ਕੁ ਮੀਲਾਂ ਦੀ ਵਿੱਥ ਉਤੇ ਅਚਲੇ ਜੋਗੀਆਂ ਦਾ ਇਕ ਮੰਦਰ ਹੈ, ਸ਼ਿਵ-ਮੰਦਰ । ਉੱਥੇ ਹਰ ਸਾਲ ਸ਼ਿਵਰਾੜੀ ਦੇ ਮੌਕੇ ਉੱਤੇ ਮੇਲਾ ਲਗਦਾ ਸੀ । ਜੋਗੀ ਸੁਮੇਰ ਪਰਬਤ ਤੋਂ ਸੱਧੇ ਇਸ ਉਤੇ ਪਹੁੰਚਦੇ ਸਨ । ਚੁਗਿਰਦੇ ਦੇ ਲੁਕਾਈ ਉਨ੍ਹਾਂ ਦੀ ਬੜੀ ਸੇਵਾ-ਮਾਨਤਾ ਕਰਿਆ ਕਰਦੀ ਸੀ । ਇਹ ਮੇਲਾ ਫੱਗਣ ਵਿੱਚ ਆਉਂਦਾ ਹੈ, ਏਸ ਸਾਲ ਦੇ ਫ਼ਰਵਰੀ-ਮਾਰਚ ਵਿੱਚ । ਜਦੋਂ ਸਤਿਗੁਰੂ ਜੀ ਸਿੱਧਾਂ ਨੂੰ ਸੁਮੇਰ ਉਤੇ ਮਿਲੇ ਸਨ, ਉਸ ਤੋਂ ਥੋੜਾ ਹੀ ਸਮਾਂ ਪਿੱਛੋਂ ਸ਼ਿਵਰਾਤੀ ਦਾ ਮੇਲਾ ਆਉਣ ਵਾਲਾ ਸੀ । ਜੋਗੀ ਤੇ ਸਿੱਧ ਤਾਂ ਅਚੱਲ ਬਟਾਲੇ ਗਏ, ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਕਸ਼ਮੀਰ ਦੇ ਨਗਰਾਂ ਸ਼ਹਿਰਾਂ ਵਿਚ ਹੁੰਦੇ ਹੋਏ ਸਹਿਜੇ ਸਹਿਜ ਕਰਤਾਰ ਪੁਰ ਆ ਗਏ । | ਤੀਜੀ 'ਉਦਾਸੀ' ਮੱਕੇ ਵੱਲ ਦੀ ਸੀ । ਅਨੇਕਾਂ ਸਰਦੇ-ਪੁੱਜਦੇ ਮੁਸਲਮਾਨ ਬਾਰੇ ਮੁਸਲਮਾਨੀ ਦੇਸ਼ਾਂ ਤੋਂ ਹੱਜ ਦੇ ਮੌਕੇ ਉੱਤੇ ਮੱਕੇ ਜਾਂਦੇ ਹਨ । ਸੰਨ ੧੫੧੮ ਵਿੱਚ ਹੱਜ ਦਾ ਦਿਹਾੜਾ ਈਸਵੀ ਸਾਲ ਦੇ ਦਸੰਬਰ ਦੇ ਮਹੀਨੇ ਵਿੱਚ ਆਇਆ ਸੀ। ਦੋਵੇਂ ਈਦਾਂ : | ਮੁਸਲਮਾਨਾਂ ਨਾਵਾਂ ਮਹੀਨਾ ਰਮਜ਼ਾਨ ਰੋਜ਼ਆਂ ਦਾ ਮਹੀਨਾ ਹੈ । ਉਹਨੀਂ ਦਿਨੀਂ ਮੁਸਲਮਾਨ ਸੂਰਜ ਚੜ੍ਹਨ ਤੋਂ ਡੁੱਬਣ ਤਕ ਦੇ ਸਮੇਂ ਵਿੱਚ ਕੁੱਝ ਭੀ ਖਾਂਦੇ ਪੀਂਦੇ ਨਹੀਂ ਹਨ । ਰਮਜ਼ਾਨ ਤੋਂ ਅਗਲਾ ਮਹੀਨਾ ਹੈ ਸ਼ਵਾਲ'। ਪਹਿਲੀ ਸ਼ਵਾਲ ਨੂੰ ਜ਼ਿਆਂ ਤੇ ਪਿਛੋਂ ਈਦ’ ਹੁੰਦੀ ਹੈ । ਇਸ ਦਾ ਨਾਮ ਹੈ (ਈਲ ਫ਼ਿਤਰ' : 'ਹੱਜ' (=ਮੱਕੇ ਵਿੱਚ ਕਾਬਾ-ਮੰਦਰ ਦਾ ਦੀਦਾਰ) ਹਿਜਰੀ ਸਾਲ ਦੇ ਅਖੀਰਲੇ ਮਹੀਨੇ ਜ਼ਲ-ਹਿਹ ਵਿੱਚ ਹੁੰਦੀ ਹੈ । ਜ਼ੁਲ-ਹਿਜਹ ਦੀ ਦਸਵੀਂ ਤਾਰੀਖ਼ ਨੂੰ ! ਉਸ ਦਿਨ 'ਈਦਲ ਜ਼ਹਾ' ਹੁੰਦੀ ਹੈ । ਜਿਨ੍ਹਾਂ ਮੁਸਲਮਾਨਾਂ ਨੇ ਹੱਜ ਤੇ ਜਾਣਾ ਹੁੰਦਾ ਹੈ, ਉਹ ਰੋਜ਼ਿਆਂ ਤੋਂ ਪਿੱਛੋਂ ਈਦਲ ਫਿਤਰ ਮਨਾ ਕੇ ਮੱਕੇ ਨੂੰ ਤੁਰ ਪੈਂਦੇ ਹਨ । ਸੰਨ ੧੫੧੮ ਵਿੱਚ 'ਈਦਲ ਫ਼ਿਤਰ’ ੧੦ ਅਕਤੂਬਰ ਨੂੰ ਸੀ । ੨੦ ਦਸੰਬਰ ਨੂੰ ਸੀ ਈਦੁਲਹਾ ਰੱਜ ਦਾ ਦਿਹਾੜਾ। ਮੱਕੇ ਜ਼ਲ-ਹਿਜਹ ਦੀ ਪਹਿਲੀ ਤਾਰੀਖ ਨੂੰ ਪਹੁੰਚਣਾ ਜ਼ਰੂਰੀ ਹੁੰਦਾ ਹੈ । ਪਾਕਪਟਨ : ਵਰਖਾ ਰੁੱਤ ਲੰਘ ਚੁੱਕੀ ਸੀ । ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਮਾਝੇ ਵਿੱਚ ਦੀ ਹੁੰਦੇ ਹੋਏ ਕਸੂਰ ਦੇ ਰਸਤੇ ਪਾਕਪਟਨ ਪਹੁੰਚੇ । ਪਾਕਪਟਨ ਅੱਜ ਕੱਲ ਰੇਲ ਦਾ ਸਟੇਸ਼ਨ ਹੈ । ਕਰ ਤੋਂ ਜਿਹੜੀ ਸੜਕ ਮੈਲਸੀ-ਲੰਧਰਾਂ ਨੂੰ ਜਾਂਦੀ ਹੈ ਉਸ ਉੱਤੇ ਕਸੂਰ ਤੋਂ ਤਕਰੀਬਨ ਇਕ ਸੌ ਮੀਲ। ਪਾਕਪਟਨ ਦਾ ਪਹਿਲਾ ਨਾਮ ਅਜੋਧਨ ਸੀ । ਇੱਥੇ ਬਾਬਾ ਫ਼ਰੀਦ ਜੀ ਦੀ ਬੜੀ ਪ੍ਰਸਿੱਧ ਗੱਦੀ ਹੈ । ਜਦੋਂ ਗੁਰੂ ਨਾਨਕੇ ੭