ਪੰਨਾ:Alochana Magazine October, November, December 1967.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੰਦੇ ਬੇ-ਮਲੂਮੇ ਜਿਹੇ ਹੀ ਕਿਸੇ ਲਾਲਚ ਦੇ ਅੱਡੇ ਚੜ੍ਹ ਕੇ ਖ਼ਲਕਤ ਦਾ ਲਹੂ ਪੀਣ ਵਾਲੇ ਰਾਹੇ ਪੈ ਜਾਂਦੇ ਹਨ । ਇਹੀ ਹਾਲ ਹੋਇਆ ਸੱਜਣ ਦਾ ਸੱਜਣ ਦਾ ਮੁਸਾਫ਼ਿਰ-ਖ਼ਾਨਾ ਨਗਰ ਤੋਂ ਵਿਥ ਉੱਤੇ ਸੀ, ਰਤਾ ਲੱਗਾ ਜਿਹਾ ਹੀ । ਕਈ ਸਾਥੀ ਭੀ ਭੈੜੇ ਮਿਲ ਗਏ । ਉਨਾਂ ਨਾਲ ਰਲ ਕੇ ਇਕੱਲੇ ਦੁਕੱਲੇ ਰਾਹੀ ਦੀ ਪੱਲੇ-ਝਾੜ ਕਰਨ ਲਈ ਰਾਹੀਆਂ ਨੂੰ ਜਾਨੋਂ ਮਾਰਨਾ ਸ਼ੁਰੂ ਕਰ ਦਿੱਤਾ। ਨਗਰੋਂ ਦੁਰੇਡੇ ਹੋਣ ਕਰਕੇ ਖ਼ਬਰ ਕਿਤੇ ਬਾਹਰ ਨਾਂਹ ਨਿਕਲਦੀ ਰਹੀ । ਨਗਰ ਵਿਚ ਸੱਜਣ ਭਲਾ ਮਨੁੱਖ ਹੀ ਸਮਝਿਆ ਜਾਂਦਾ ਰਿਹਾ। | ਸਤਿਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਉਸ ਮੁਸਾਫ਼ਿਰ ਖ਼ਾਨੇ ਵਿਚ ਰਾਤ ਕੱਟਣ ਲਈ ਪਹੁੰਚ ਗਏ । ਪਰ ਉੱਥੋਂ ਦੇ ਸੇਵਕਾਂ ਦੇ ਚਿਹਰੇ ਤੋਂ ਉਨ੍ਹਾਂ ਨੇ ਤਾੜੇ ਲਿਆ ਕਿ ਸੱਜਣ ਅਤੇ ਉਸ ਦੇ ਸਾਥੀ ਮਨੁੱਖਤਾ ਦੇ ਰਸਤੇ ਤੋਂ ਦੂਰ ਜਾ ਪਏ ਹੋਏ ਸੋਨੇ । ਉਹ ਭੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਉੱਤੇ ਨਰ ਵੇਖ ਕੇ ਇਹ ਸਮਝ ਬੈਠੇ ਕਿ ਇਨ੍ਹਾਂ ਦੇ ਪੱਲੇ ਕਾਫ਼ੀ ਪੈਸਾ ਹੈ ਜਿਸ ਕਰਕੇ ਚਿਹਰਾ ਚਮਕ ਰਿਹਾ ਹੈ । ਇਹ ਸਾਖੀ ਸਿੱਖ-ਇਤਹਾਸ ਵਿਚ ਬੜੀ ਪ੍ਰਸਿੱਧ ਹੈ । ਭਗਤ ਦਿੱਸਣ ਵਾਲੇ ਬੰਦੇ ਦੇ ਖੱਟੇ ਡੀਵਨ ਨੂੰ ਵੇਖ ਕੇ ਲੋਕ ਉਸ ਨੂੰ 'ਸੱਜਣ ਠੱਗ` ਆਖਣ ਲਗ ਪਏ । ਸ਼ੈਖ ਸੱਜਣ ਦਾ ਖੋਟ ਤਾੜ ਕੇ ਸਤਿਗੁਰੂ ਜੀ ਨੇ ਉਸ ਨੂੰ ਰਾਹੀਂ ਰਾਹੀਂ ਸਮਝਾਣਾ ਸ਼ੁਰੂ ਕੀਤਾ । ਕੈਂਹ ਸਿੰਬਲ ਆਦਿਕ ਦੇ ਦ੍ਰਿਸ਼ਟਾਂਤ ਦੇ ਕੇ ਉਸ ਦਾ ਅੰਦਰਲਾ ਖੋਟ ਉਸ ਦੇ ਸਾਹਮਣੇ ਲਿਆਂਦਾ । ਜਦੋਂ ਭਾਈ ਮਰਦਾਨੇ ਦੀ ਵੱਜਦੀ ਰਬਾਬ ਨਾਲ ਸਤਿਗੁਰੂ ਜੀ ਨੇ ਖ਼ਦੇ ਗਾਇਆ ਤਾਂ ਸੱਜਣ ਦੇ ਭਾਗ ਜਾਗ ਪਏ, ਉਸ ਨੂੰ ਹੋਸ਼ ਆ ਗਈ । ਸੱਜਣ ਸਤਿਗੁਰੂ ਜੀ ਦੇ ਪੈਰਾਂ ਉੱਤੇ ਡਿੱਗ ਪਿਆ, ਪਿਛਲੇ ਕੀਤੇ ਗੁਨਾਹਾਂ ਦੀ ਮਾਫ਼ੀ ਮੰਗ ਕੇ ਅਗਾਂਹ ਨੂੰ ਜੀਵਨ ਸੁਧਾਰਨ ਦਾ ਇਕਰਾਰ ਕਰਨ ਲੱਗਾ। ਪਰ ਗੁਰੂ ਨਾਨਕ ਪਾਤਿਸ਼ਾਹ ਸੀ ਪੂਰਾ ਵੈਦ । ਰਿਸ਼ਵਤ, ਬੇਈਮਾਨੀ, ਆਦਿਕ ਕਈ ਖੱਟੇ ਤਰੀਕੇ ਵਰਤ ਕੇ ਮਨੁੱਖ ਕਾਫ਼ੀ ਧਨ ਜੋੜ ਲੈਂਦਾ ਹੈ । ਰੋਜ਼ੀ ਵੱਲੋਂ ਬੇਫਿਕਰੀ ਹੋ ਜਾਣ ਉੱਤੇ ਫੇਰ ਉਹ ਆਪਣੇ ਵਲੋਂ ਸੁਧਰਨ ਦੇ ਰਾਹੇ ਪੈਂਦਾ ਹੈ, ਭਜਨ ਬੰਦਗੀ ਸ਼ੁਰੂ ਕਰ ਦੇਂਦਾ ਹੈ, ਦਾਨ ਪੁੰਨ ਕਰਦਾ ਹੈ, ਖ਼ਲਕਤੇ ਦੀ ਸੇਵਾ ਭੀ ਕਰਦਾ ਹੈ । ਲੋਕ ਖ਼ਿਆਲ ਕਰਨ ਲਗ ਪੈਂਦੇ ਹਨ ਕਿ ਉਹ ਹੁਣ ਧਰ ਗਿਆ ਹੈ । ਉਹ ਭੀ ਸਮਝਦਾ ਹੈ ਕਿ ਮੈਂ ਹੁਣ ਸੁਧਰ ਗਿਆ ਹਾਂ, ਪਰ ਇਹ ਨਹੀਂ ਹੈ ਧਾਰ । ਅਸਲ ਵਿੱਚ ਤਾਂ ਇਹ ਅਜੇ ਭੀ ਠੱਗੀ ' ਹੈ ਜਾਂ ਪੁਜ ਕੇ ਬੁੱਧੂਣਾ । ਜਦ ਤਕ ਲੋਕਾਂ ਦੇ ਲਹੂ ਤੋਂ ਹੀ ਇਨਾ ਕੀਤਾ ਹੋਇਆ ਧਨ ਰੋਜ਼ੀ ਦਾ ਵਸੀਲਾ ਹੈ, ਤਦ ਤਕ ਖ਼ਲਕਤੇ ਦਾ ਖੂਨ ਪੀਣ ਵਾਲੇ ਸੰਸਕਾਰ ਮਨ ਵਿਚ ਤਾਜ਼ਾ ਰਹਿੰਦੇ ਹਨ । ਇੱਕੋ ਮਨ ਵਿੱਚ ਖ਼ਲਕਤ ਦੀ ਸੇਵਾ ਅਤੇ ਖ਼ਲਕਤ ਦਾ ਲਹੂ ਪੀਣ ਦੇ ਸੰਸਕਾਰਾਂ ਦਾ ਮੇਲ ਕਿਵੇਂ ਹੋਵੇ ? ਜਿਹੜੇ ਬੰਦੇ ਸੱਜਣ ਅਤੇ ਉਰ ਦੇ ਸਾਥੀਆਂ ਦੇ ਹੱਥੋਂ ਜਾਨ ਗਵਾ ਬੈਠੇ ਸਨ। 25