ਪੰਨਾ:Alochana Magazine October, November, December 1967.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਹ ਤਾਂ ਮੁੜੇ ਆਂ ਹੀ ਨਹੀਂ ਸਕਦੇ ਸੁਨੇ, ਸਤਿਗੁਰੂ ਜੀ ਨੇ ਸੱਚਣ ਨੂੰ ਸਮਝਾਇਆ ਕਿ ਜੋ ਰਾਹੀਂ ਹਟਣ ਦੇ ਭਾਗ ਜਾਗੇ ਹਨ, ਤਾਂ ਮੁੜ ਉਸੇ ਟਿਕਾਣੇ ਤੋਂ ਤੁਰਨਾ ਪਏਗਾ ਜਿੱਥੋਂ ਰਸਤਾ ਖੁੰਝ ਗਿਆ ਸੀ। ਸੱਜਣ ਨੇ ਉਹ ਸਾਰਾ ਹੀ ਧਨ ਵੰਡ ਵੰਡਾ ਦਿੱਤਾ, ਖੁੱਲ੍ਹਮ ਖੁੱਲਾ ਆਪਣੇ ਕੀਤੇ ਗੁਨਾਹਾਂ ਦਾ ਇਕਰਾਰ ਕੀਤਾ ਅਤੇ ਅਗਾਂਹ ਨੂੰ ਦਸਾਂ ਨਹੁੰਆਂ ਦੀ ਕਮਾਈ ਸ਼ੁਰੂ ਕੀਤੀ । ਸਤਿਗੁਰੂ ਜੀ ਦੀ ਆਗਿਆਂ ਪਾ ਕੇ ਸੱਜਣ ਨੇ ਨਗਰ ਤੁਲੰਭੇ ਵਿੱਚ ਆਪਣਾ ਨਿਵਾਸ ਬਣਾਇਆ ਅਤੇ ਨੇਕ ਕਮਾਈ ਕਰਦੇ ਹੋਇਆਂ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਉਸ ਇਲਾਕੇ ਦੇ ਨੇੜੇ ਤੇੜੇ ਤੁਲੰਭਾ ਹੀ ਇਕ ਵੱਡਾ ਤੇ ਪ੍ਰਸਿੱਧ ਨਗਰ ਸੀ, ਜਿੱਥੇ ਸੱਜਣ ਸੇਵਾ-ਪ੍ਰਚਾਰ ਦਾ ਕੰਮ ਫਬਵੇਂ ਤਰੀਕੇ ਨਾਲ ਕਰ ਸਕਦਾ ਸੀ ! ਹਾਜ਼ੀਆਂ ਨਾਲੇ : ਮੱਕੇ ਜਾਣ ਵਾਸਤੇ ਇਹ ਜ਼ਰੂਰੀ ਸੀ ਕਿ ਸਤਿਗੁਰੂ ਜੀ ਹਾਜੀਆਂ ਦੇ ਕਿਸੇ ਕਾਫ਼ਲੇ ਦੇ ਨਾਲ ਸ਼ਾਮਿਲ ਹੋਣ । ਜਿਵੇਂ ਹਰਿਦੁਆਰ ਆਦਿਕ ਹਿੰਦੂ ਤੀਰਥਾਂ ਉੱਤੇ ਅੱਪੜ ਕੇ ਹੀ ਸ਼ਰਧਾਲੂ ਯਾਤੀਆਂ ਨੂੰ ਉਨ੍ਹਾਂ ਦੀ ਉਕਾਈ ਦੱਸੀ ਜਾ ਸਕਦੀ ਸੀ, ਇਸੇ ਤਰ੍ਹਾਂ ਮੱਕੇ ਜਾ ਕੇ ਹੀ ਹਾਜੀਆਂ ਨੂੰ ਇਹ ਨਿਸਚਾ ਕਰਾਇਆ ਜਾ ਸਕਦਾ ਸੀ ਕਿ ਰੱਬ ਦਾ ਘਰ ਕੇਵਲ ਕਾਅਬੇ ਵਿਚ ਹੀ ਨਹੀਂ ਹੈ । ਜਿਵੇਂ ਪਹਿਲੀ ਉਦਾਸੀ' ਸਮੇਂ ਸਾਦਾ ਤੋਂ ਸਾਦਾ ਲਿਬਾਸ ਰੱਖਿਆ ਜਾ ਸਕਦਾ ਸੀ, ਤਿਵੇਂ ਹੀ ਇਸ ਲੰਮੇ ਪੈਂਡੇ ਵਿੱਚ ਭੀ ਰੱਖਿਆ ਗਿਆ । ਹਾਜੀਆਂ ਦੇ ਕਾਫ਼ਲੇ ਨਾਲ ਰਲ ਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਅਲਤਾਨ, ਬਹਾਵਲਪੁਰ, ਸੱਖਰ, ਸ਼ਿਕਾਰਪੁਰ ਦੇ ਰਸਤੇ ਲਾਸ-ਬੇਲਾ ਅਤੇ ਮਕਰਾਨ ਦੇ ਇਲਾਕਿਆਂ ਵਿੱਚੋਂ ਦੀ ਲੰਘੇ । ਇਹ ਦੋਵੇਂ ਇਲਾਕੇ ਬਲੋਚਿਸਤਾਨ ਅਤੇ ਈਰਾਨ ਦੇ ਦੱਖਣ ਵੱਲ ਸਮੁੰਦਰੀ ਕੰਢੇ ਦੇ ਨਾਲ ਨਾਲ ਹਨ । ਹਿੰਦੋਸਤਾਨ ਦੇ ਹਾਜੀ ਲੋਕ ਲਾਸ-ਬੇਲਾ ਤੇ ਮਕਰਾਨ ਵਿੱਚੋਂ ਦੀ ਲੰਘ ਕੇ ਘੱਟ ਤੋਂ ਘੱਟ ਸਮੁੰਦਰੀ ਸਫ਼ਰ ਕਰਿਆ ਕਰਦੇ ਸਨ । ਮਕਰਾਨ ਦੇ ਦੱਖਣ ਵਿੱਚ ਪ੍ਰਸਿੱਧ ਸ਼ਹਿਰ ਠੱਟਾ ਸੀ । ਉਥੋਂ ਹੋਰ ਦੱਖਣ ਪਾਸੇ ਹਿੰਗਲਾਜ । ਹਿੰਗਲਾਜ ਤੋਂ ਦੱਖਣ ਵੱਲ ਸਮੁੰਦਰ ਨੇੜੇ ਹੀ ਹੈ । ਮੱਕੇ ਨੂੰ ਜਾਣ ਵਾਲੇ ਹਾਜੀ ਇੱਥੋਂ ਜਹਾਜ਼ ਉਤੇ ਚੜਿਆ ਕਰਦੇ ਸਨ । 1 ਕਿਸੇ ਸਮੇਂ ਹਿੰਗਲਾਜ਼ ਸਤੀ ਦੇਵੀ ਦਾ ਮੰਦਰ ਸੀ। ਪੁਰਾਣੀ ਸ਼ਰਧਾ ਇਹ ਬਣੀ ਆ ਰਹੀ ਹੈ ਕਿ ਜਦੋਂ ਸਤੀ ਦੇਵੀ ਦੇ ਵੱਖ ਵੱਖ ਅੰਗ ਵੱਖ-ਵੱਖ ਥਾਂਵਾਂ ਤੇ ਜਾ ਡਿੱਗੇ, ਉਦੋਂ ਉਸ ਦਾ ਤਾਲੁ ਹਿੰਗਲਾਜ ਆ ਡਿੱਗਾ ਸੀ । DE