ਪੰਨਾ:Alochana Magazine October, November, December 1967.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਰੰਗਮੰਚ ਟੈਗੋਰ ਥੇਟਰ ਵਿੱਚ ਨਾਟਕ-ਮੇਲ ਰੂਪਕ ਹਰਿ ਪੰਜਾਬ ਨਾਟ-ਸੰਘ, ਚੰਡੀਗੜ੍ਹ ਵਲੋਂ ਪੂਰੇ ਨਾਟਕਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਪੰਜਾਬੀ ਰੰਗ-ਮੰਚ ਲਈ ਬੜੀ ਸ਼ਲਾਘਾ ਯੋਗ ਪ੍ਰਾਪਤੀ ਹੈ। ਟੈਗੋਰ ਥੇਟਰ, ਚੰਡੀਗੜ੍ਹ ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਅਤੇ ਪਟਿਆਲੇ ਤੋਂ ਦੋ ਦੋ ਟੀਮਾਂ ਪਹੁੰਚੀਆਂ । ਕੁੱਲ ਅੱਠ ਨਾਟਕ ਖੇਡੇ ਗਏ । ਇਨ੍ਹਾਂ ਵਿੱਚੋਂ ਛੇ ਪੰਜਾਬੀ ਦੇ ਸਨ ਅਤੇ ਦੇ ਹਿੰਦੀ ਦੇ ਪੰਜਾਬੀ ਵਿੱਚ ਪ੍ਰਸਿੱਧ ਨਾਟਕਕਾਰਾਂ ਗੁਰਦਿਆਲ ਸਿੰਘ ਖੋਸਲਾ, ਕਪੂਰ ਸਿੰਘ ਘੁੰਮਣ, ਪਵਿਛੋਸ਼ ਗਾਰਗੀ, ਹਰਸਰਨ ਸਿੰਘ ਅਤੇ ਭਾਗ ਸਿੰਘ ਦੀਆਂ ਕਿਰਤਾਂ ਸ਼ਾਮਿਲ ਸਨ । ਨਵੇਂ ਨਾਟਕਕਾਰ ਹਰਬੰਸ ਸਿੰਘ ਜਾਲੀ ਦਾ ਇਕ ਨਾਟਕ ਵੀ ਖੇਡਿਆ ਗਿਆ । ਜੱਜ ਸਨ : ਮਿਸਿਜ਼ ਜਸਟਿਸ ਏ. ਐਨ. ਗਰੋਵਰ, ਮਿਸਿਜ਼ ਆਤਮਾ ਰਾਮ, ਸੰਪਲ ਗੌਰਮਿੰਟ ਕਾਲਜ ਫ਼ਾਰ ਵਿਮੈਨ, ਚੰਡੀਗੜ੍ਹ, ਅਤੇ ਮਿਸ ਸ਼ੀਰਾ ਡੂੰਘਾ ਜੀ, ਪ੍ਰਿੰਸੀਪਲ ਹੋਮ ਸਾਇੰਸ ਕਾਲਿਜ, ਚੰਡੀਗੜ੍ਹ / ਸਰਬੋਤਮ ਨਾਟਕ 'ਅਤੀਤ ਦੇ ਪਰਛਾਵੇਂ ਮਿੱਥਿਆ ਗਿਆ ਅਤੇ ਇਸ ਦੇ ਲੇਖਕ; ਕਪੂਰ ਸਿੰਘ ਘੁੰਮਣ ਨੂੰ ਸਰਬੋਤਮੇ ਨਾਟਕਕਾਰ ਚੋਂ ਮੰਚ-ਰਤਨ ਹੋਣ ਦਾ ਮਾਣ ਦਿੱਤਾ ਗਿਆ । ਪੰਜਾਬ ਨਾਟਸੰਘ ਪਿਛਲੇ ਪੰਜ ਸਾਲ ਤੋਂ • . ". . .... ਡਾ. ਰੰਧਾਵਾ ਕਪੂਰ ਸਿੰਘ ਘੁੰਮਣ ਨੂੰ ਸਰੋਪਾ ਦੇ ਰਹੇ ਹਨ । ਤੋਂ ਹਰ ਸਾਲ ਟੈਗੋਰ ਥੇਟਰ, ਚੰਡੀਗੜ੍ਹ ਵਿੱਚ ਤਿੰਨ ਚਾਰ ਦਿਨਾਂ ਦਾ ਨਾਟਕ ਸਮਾਰੋਹ t૧