ਪੰਨਾ:Alochana Magazine October, November, December 1967.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦਾ ਆ ਰਿਹਾ ਹੈ । ਪਹਿਲਾਂ ਇਸ ਵਿਚ ਇਕਾਂਗੀ ਨਾਟਕਾਂ ਦਾ ਮੁਕਾਬਲਾ ਕਰਵਾਇਆਂ ਜਾਂਦਾ ਸੀ । ਦਰਜਨ ਦੇ ਕਰੀਬ ਨਾਟਕ ਖੇਡੇ ਜਾਂਦੇ ਸਨ ਤੇ ਫੇਰ ਇਨਾਮ ਜਿੱਤਣ ਵਾਲਿਆਂ ਦਾ ਸਨਮਾਨ ਉਨ੍ਹਾਂ ਨੂੰ ਮੰਚ-ਰਤਨ ਦੀ ਉਪਾਧੀ ਦੇ ਕੇ ਕੀਤਾ ਜਾਂਦਾ ਸੀ । 1965 ਤੋਂ ਇਸ ਨਾਟਕ ਸਮਾਰੋਹ ਵਿਚ ਇਕ ਹੋਰ ਦਿਲਚਸਪੀ ਭਰੀ ? ਕਿ ਮੰਚ ਰਤਨਾਂ ਅਰਥਾਤ ਸਰਬੋਤਮ ਨਾਟਕਕਾਰ, ਨਿਰਦੇਸ਼ਕ, ਨਿਰਮਾਤਾ, ਅਭਿਨਤਾ, ਅਭਿਨੇਤੀ ਆਦਿ ਨੂੰ ਨਾਟਕ ਸਮਾਰੋਹ ਦੇ ਇਲਾਵਾ ਫ਼ਿਲਮ ਸਮਾਰੋਹ ਸਮੇਂ ਫ਼ਿਲਮ ਕਲਾਕਾਰਾਂ ਦੇ ਨਾਲ ਦੋਬਾਰਾਂ ਸਨਮਾਨ ਦਿੱਤਾ ਜਾਣ ਲੱਗਾ। ਪੰਜਾਬ ਨਾਟ-ਸੰਘ ਵਲੋਂ ਪੰਜਾਬੀ ਫ਼ਿਲਮਾਂ ਦੇ ਸਰਬੋਤਮ ਕਲਾਕਾਰਾਂ ਨੂੰ ਵੀ ਹੁਣ ਹਰ ਸਾਲ ਸਨਮਾਨਿਆ ਜਾਂਦਾ ਹੈ। ਪਿਛਲੇ ਸਾਲ ਮਨੌਹਰ ਦੀਪਕ ਤੇ ਦਾਰਾ ਸਿੰਘ ਨੂੰ ਸਰਬੋਤਮ ਨਾਇਕ, ਨਿਸ਼ੀ ਨੂੰ ਨਾਇਕਾ, ਬੀ. ਕੇ. ਮੌਜ ਨੂੰ ਲਿਖਾਰੀ, ਐਸ. ਮਦਨ ਨੂੰ ਸੰਗੀਤਕਾਰ, ਬਲਦੇਵ ਝੀਗਨ ਨੂੰ ਨਿਰਦੇਸ਼ਕ ਅਤੇ ਮਧੂਮਤੀ ਨੂੰ ਨਰਤਕੀ ਦੇ ਪੁਰਸਕਾਰ ਦਿੱਤੇ ਗਏ ਸਨ। ਇਹ ਪੁਰਸਕਾਰ ਪ੍ਰਸਿੱਧ ਫ਼ਿਲਮ ਨਿਰਮਾਤਾ ਰਾਜਕਪੂਰ ਨੇ ਟੈਗੋਰ ਥੇਟਰ ਵਿਚ ਦਿਤੇ ਅਤੇ ਨਾਲ ਹੀ ਮੰਚ-ਰਤਨਾਂ ਨੂੰ ਵੀ ਇਨਾਮ ਦਿੱਤੇ ਗਏ । ਇਨ੍ਹਾਂ ਵਿਚੋਂ ਸਰਬੱਤਮ ਨਿਰਮਾਤਾ ਅਤੇ ਨਿਰਦੇਸ਼ਕ ਆਰਟਸ ਕਾਲਜ ਦਾ ਬਲਵੰਤ ਬੀਬਾ ਸੀ ਜਿਸ ਨੇ ਕਪੂਰ ਸਿੰਘ ਘੁੰਮਣ ਦਾ ਨਾਟਕ 'ਜ਼ਿੰਦਗੀ ਤੋਂ ਦੂਰ' ਖੇਡਿਆ ਸੀ ਤੇ ਇਸੇ ਕਾਲਜ ਦੀ ਇਸ ਪ੍ਰਕਾਸ਼ ਕੌਰ ਨੂੰ ਇਸੇ ਨਾਟਕ ਵਿਚ ਪਾਰਟ ਕਰਨ ਤੇ ਸਰਬੋਤਮ ਅਭਨੇਤੀ ਦਾ ਪੁਰਸਕਾਰ ਮਿਲਿਆ ਸੀ । ਸਰਬੋਤਮ ਅਭਿਨੇਤਾ ਦਾ ਇਨਾਮ ਧਰਮਪਾਲ ਧਵਨ ਨੇ ਜਿੱਤਿਆ ਸੀ । ਫ਼ਿਲਮ ਤੇ ਨਾਟਕ ਸਮਾਰੋਹ ਉੱਤੇ ਵੀਹ ਹਜ਼ਾਰ ਰੁਪਿਆ ਖਰਚ ਹੋਇਆ ਸੀ ਜਿਸ ਵਿਚ ਰਾਜ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਸੀ ਮਿਲੀ। ਪੰਜਾਬ ਨਾਟ-ਸੰਘ ਦੀ ਰੀੜ੍ਹ ਦੀ ਹੱਡੀ ਹੈ ਇਸ ਦਾ ਜਨਰਲ ਸਕੱਤਰ ਬਲਬੀਰ ਦੀਪਕ, ਜੇ ਕਲਾਕਾਰਾਂ ਦੇ ਏਡੇ ਵਡੇ ਸਮਾਰੋਹ ਦਾ ਪ੍ਰਬੰਧ ਕੇਵਲ ਆਪਣੇ ਸਿਰੜ ਨਾਲ ਹੀ ਕਰ ਲੈਂਦਾ ਹੈ । ਇਸ ਵਾਰ ਉਸ ਨੇ ਪੂਰੇ ਨਾਟਕਾਂ ਦਾ ਇਕ ਹਫ਼ਤੇ ਲਈ ਮੁਕਾਬਲਾ ਕਰਵਾ ਕੇ ਪੰਜਾਬੀ ਰੰਗ-ਮੰਚ ਦੇ ਇਤਿਹਾਸ ਵਿਚ ਅਨੋਖਾ ਤਜਰਬਾ ਕੀਤਾ | ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਨੇ ਵੀ ਤਿੰਨ ਦਿਨ ਅਜਿਹਾ ਮੁਕਾਬਲਾ ਕਰਵਾਇਆ ਸੀ ਜਿਸ ਵਿਚ ਯੂਨੀਵਰਸਿਟੀ ਦੀ ਆਪਣੀ ਟੀਮ ਤੋਂ ਇਲਾਵਾ ਹੋਰ ਕੇਵਲ ਤਿੰਨ ਨਾਟਕ ਆਏ ਬੇਲਰ ਦੀਪਕ ੮੨