ਪੰਨਾ:Alochana Magazine October, November, December 1967.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਨ ਤੇ ਉਨ੍ਹਾਂ ਦਾ ਵੀ ਪ੍ਰਬੰਧ ਅਤਿਅੰਤ ਨਾਕਿਲ ਰਿਹਾ ਸੀ । ਜੱਜਾਂ ਦੇ ਫ਼ੈਸਲੇ ਨੂੰ ਵੀ ਪੱਖ ਪਾਤੀ ਸਮਝ ਕੇ ਕਈ ਜੇਤੂਆਂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਦਰਸ਼ਕਾਂ ਦੇ ਵਿਹਾਰ ਉੱਤੇ ਵੀ ਉਪ-ਕੁਲਪਤੀ ਨੇ ਦੁੱਖ ਪ੍ਰਗਟ ਕੀਤਾ ਸੀ। ਉਹ ਤਜਰਬਾ ਸਫਲ ਨਹੀਂ ਸੀ ਹੋ ਸਕਿਆ। ਬਲਬੀਰ ਦੀਪਕ ਦੇ ਨਾਟਕ-ਮੇਲੇ ਵਿਚ ਜੋ ਅੱਠ ਪੂਰੇ ਨਾਟਕ ਖੇਡੇ ਗਏ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਪੱਧਰ ਕਾਫ਼ੀ ਉੱਚੀ ਸੀ, ਭਾਵੇਂ ਦਰਸ਼ਕਾਂ ਦੀ ਹਾਜਰੀ ਉਤਸ਼ਾਹਜਨਕ ਨਹੀਂ ਸੀ । ਇਕੱਲਾ ਦੀਪਕ, ਸ਼ਾਇਦ ਟਿਕਟਾਂ ਵੇਚਣ ਤੇ ਇਸ਼ਤਿਹਾਰਬਾਜ਼ੀ ਕਰਨ ਵੱਲ ਬਹੁਤਾ ਧਿਆਨ ਨਹੀਂ ਸੀ ਦੇ ਸਕਿਆ ! ਫੇਰ ਵੀ ਦਰਸ਼ਕਾਂ ਦਾ ਵਿਹਾਰ ਬਹੁਤ ਸ਼ਲਝਿਆ ਹੋਇਆ ਸੀ ਅਤੇ ਕਿਸੇ ਵੀ ਦਿਨ ਕੋਈ ਸੀਟੀ ਵੱਜਣੇ ਜਾਂ ਅਵਾਜ਼ਾਂ ਕੱਸਣ ਦੀ ਵਾਰਦਾਤ ਨਾ ਹੋਈ । ਨਾਟਕ-ਮੁਕਾਬਲਾ 17 ਅਕਤੂਬਰ ਤੋਂ 22 ਅਕਤੂਬਰ ਤਕ ਰਿਹਾ, ਭਾਵੇਂ ਨਾਟਕਮੇਲੇ ਦਾ ਉਦਘਾਟਨ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਡਾਕਟਰ ਐਮ. ਐਸ. ਰੰਧਾਵਾ ਨੇ 16 ਅਕਤੂਬਰ ਨੂੰ ਕੀਤਾ | ਪਹਿਲੀ ਸ਼ਾਮ ਦੀ ਮੁੱਖ ਖਿੱਚ ਬਲੌਰਾਜ ਸਾਹਨੀ ਦੀ ਸੀ, ਜਿਸ ਨੇ ਕਰਤਾਰ ਸਿੰਘ ਦੁੱਗਲ ਦਾ ਇਤ-ਪਾਤਰੀ ਨਾਟਕੇ ਖੇਡਣਾ ਸੀ-ਉੱਪਰਲੀ ਮੰਜ਼ਿਲ' । | ਦੋ ਸਾਲ ਪਹਿਲਾਂ ਅੰਮ੍ਰਿਤਸਰ ਨਾਟਕ-ਕਲਾ ਕੇਂਦਰ ਦੇ ਸੱਦੇ ਉੱਤੇ ਨਾਟਕ ਵੇਖਣ ਲਈ ਬਲਰਾਜ ਸਾਹਨ ਜਦ ਬੰਬਈ ਤੋਂ ਅੰਮ੍ਰਿਤਸਰ ਆ ਗਿਆ ਤਾਂ ਕਈ ਲੋਕਾਂ ਨੇ ਉਸ ਨੂੰ ਖ਼ਬਤੀ ਆਖਿਆ । ਏਨੇ ਰੁਝੇਵੇਂ ਭਰੇ ਫਿਲਮੀ ਜੀਵਨ ਵਿੱਚੋਂ ਕੇਵਲ ਨਾਟਕ ਵੇਖਣ ਵਾਸਤੇ ਹਜ਼ਾਰਾਂ ਰੁਪਏ ਫੂਕ ਦੇਣਾ, ਗੱਲ ਸਚ ਮੁਚ ਵਚਿ ਹੈ । ਪਰੰਤੂ ਐਤਕੀਂ ਬਲਰਾਜ ਸਾਹਨੀ ਨੇ ਪੂਰਾ ਇੱਕ ਮਹੀਨਾ ਆਪਣੀ ਕਲਾ, ਆਪਣਾ ਤਨ, ਮਨ, ਧਨ ਪੰਜਾਬੀ ਰੰਗ-ਮੰਚ ਨੂੰ ਅਰਪਤ ਕਰ ਦੇਣ ਵਾਸਤੇ ਆਪਣੇ ਆਪ ਨੂੰ ਅੰਮ੍ਰਿਤਸਰ ਨਾਟਕ-ਕਲਾ ਬਲਰਾਜ ਸਾਹਨੀ ਕੇਂਦਰ ਦੇ ਹਵਾਲੇ ਕਰ ਦਿੱਤਾ। ਅੰਮ੍ਰਿਤਸਰ ਪਹੁੰਚ ਕੇ ਉਸ ਨੇ ਕੋਈ ਪ੍ਰੋਗਰਾਮ ਆਪ ਨਹੀਂ ਬਣਾਇਆ । ਕਲ੍ਹ ਕਿਥੇ ਜਾਣਾ ਹੈ, ਸ਼ਾਮ ਕਿੱਥੇ ਬੀਤਣੀ ਹੈ, ਕੇਵਲ ਗੁਰਸ਼ਰਨ ਸਿੰਘ ਹੀ ਦੱਸ ਸਕਦਾ ਸੀ । ਗੁਰਸ਼ਰਨ ਸਿੰਘ ਨੇ ਜੋ ਕਿਸੇ ਦੁਕਾਨ ਦਾ ਉਦਘਾਟਨ ਵੀ ਕਰਵਾਇਆ ਤਾਂ ਉਹ ਵੀ ਲਾ