ਪੰਨਾ:Alochana Magazine October, November, December 1967.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਸ ਨੇ ਕਰ ਦਿੱਤਾ : ਗਲੀਆਂ ਬਾਜ਼ਾਰਾਂ ਦੇ ਅਜਿਹੇ ਖੁੱਲੇ ਸਮਾਗਮਾਂ ਵਿਚ ਸਨੇਹੀਆਂ ਦੇ ਧੱਕਿਆਂ ਦਾ ਪ੍ਰਸ਼ਾਦ ਵੀ ਉਸ ਨੂੰ ਮੁਸਕਰਾ ਕੇ ਝੋਲੀ ਪਵਾਉਣਾ ਪਿਆ | ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਉਸ ਨੇ ਗੁਰਸ਼ਰਨ ਸਿੰਘ ਦੀ ਪਾਰਟੀ ਨਾਲ ਕਰਤਾਰ ਸਿੰਘ ਦੁੱਗਲ ਦਾ ਇਹੀ ਇੱਕ-ਪਾਤਰੀ ਨਾਟਕ ਖੇਡਿਆ । ਪਰ ਨਾਟਕ ਤੋਂ ਵੱਧ ਲੋਕਾਂ ਦੀ ਦਿਲਚਸਪੀ ਸੀ ਬਲਰਾਜ ਦੇ ਦਰਸ਼ਨ ਕਰਨ ਦੀ, ਇਸ ਨੂੰ ਨੇੜਿਉਂ ਵੇਖਣ ਦੀ, ਇਸ ਦਾ ਹਥ-ਘੁੱਣਣੀ ਮਹਿਸੂਸ ਕਰਨ ਦੀ, ਇਸ ਦੀ ਮੁਸਕਣੀ ਦਾ ਅੰਤ ਡੀਕਣ ਦੀ ! ਕੁੜੀਆਂ ਤੇ ਮੁੰਡਿਆਂ ਦੇ ਝੁਰਮਟਾਂ ਦੇ ਝੁਰਮਟ ਬਲਰਾਜ ਦਵਾਲੇ ਉੱਲਰ ਪੈਂਦੇ ਨੇ ! ਕੋਈ ਆਟੋਗ੍ਰਾਫ਼ ਲੈਣਾ ਚਾਹੁੰਦਾ ਸੀ, ਕੋਈ ਬਲਰਾਜ ਨਾਲ ਤਸਵੀਰ ਖਿਚਵਾਣੀ ਲੋਚਦਾ ਸੀ ਤੇ ਬਲਰਾਜ ਜਿੱਥੋਂ ਤੱਕ ਵਾਹ ਲੱਗਦੀ, ਕਿਸੇ ਨੂੰ ਨਿਰਾਸ਼ ਨਹੀਂ ਸੀ ਹੋਣ ਦੇਵਾਂ। | ਕਈ ਵਾਰ ਭੀੜ ਬੇਕਾਬੂ ਵੀ ਹੋ ਜਾਂਦੀ । ਕਈ ਵਾਰ ਉਸ ਨੂੰ ਗੀਨ ਰੂਮ ਵਿੱਚ ਲੱਕਣਾ ਪੈਂਦਾ, ਚੋਰ ਦਰਵਾਜ਼ਿਆਂ ਵਿਚੋਂ ਖਿਸਕਣਾ ਪੈਂਦਾ, ਕਾਰ ਛੱਡ ਕੇ ਰਿਕਸ਼ੇ ਵਿਚ ਬੰਠਣ ਲਈ ਮਜਬੂਰ ਹੋਣਾ ਪੈਂਦਾ, ਪਰ ਉਸ ਦੇ ਪਰਵਾਨੇ ਫੇਰ ਵੀ ਆਣ ਘਰਦਾ ਅਜਿਹੀ ਸੂਰਤ ਵਿੱਚ ਗੁਰਸ਼ਰਨ ਸਿੰਘ ਨੂੰ ਡਾਂਗ ਸੋਟਾ ਵੀ ਵਰਤਣਾ ਪੈਂਦਾ । ਬਲਰਾਜ ਮੰਦ ਮੰਦ ਮੁਸਕਾਂਦਿਆਂ ਇਹ ਤਮਾਸ਼ਾ ਦੇਖਦਾ ਤੇ ਮੁਗਧ ਹੁੰਦਾ ਰਹਿੰਦਾ । | ਟੈਗੋਰ ਥੇਟਰ ਵਿਚ ਨਾਟਕ ਮੇਲੇ ਦੇ ਉਦਘਾਟਣ ਵਾਲੇ ਦਿਨ ਸਾਰੀਆਂ ਨਜ਼ਰਾ। ਪਰਦਿਆਂ ਨੂੰ, ਭੀੜ ਨੂੰ ਚੀਰ ਕੇ ਬਲਰਾਜ ਸਾਹਨੀ ਦੀ ਤਲਾਸ਼ ਵਿੱਚ ਖੁਭੀਆਂ ਹੋਈਆ ਸਨ । ਕਿਤੇ ਝਾਉਲਾ ਪੈਂਦਾ ਤਾਂ ਦਰਸ਼ਕ ਉਤਾਵਲੇ ਹੋ ਉਠਦੇ ਤੇ ਅਖੀਰ ਭਾਈ ਮਨਾ ਸਿੰਘ' ਬਲਬੀਰ ਦੀਪਕ ਤੇ ਡਾਕਟਰ ਰੰਧਾਵਾ ਤੋਂ ਬਾਦ ਜਦ ਬਲਰਾਜ ਸਾਹਨੀ ਨੂੰ ਕੁਝ ਸ਼ਬਦ ਬੋਲਣ ਵਾਸਤੇ ਮੰਚ ਤੇ ਬੁਲਾਇਆ ਗਿਆ ਤਾਂ ਤਾਲੀਆਂ ਦੀ ਗੂੰਜ ਸਿਖਰਾਂ ਛੋਹ ਗਈ । ਬਲਰਾਜ ਨੇ ਮੰਚ ਤੇ ਪ੍ਰਵੇਸ਼ ਕੀਤਾ, ਦਰਸ਼ਕਾਂ ਅੱਗੇ ਗਰਦਨ ਝੁਕਾਈ, ਝੱਟ ਸਨਾਟਾ ਛਾ ਗਿਆ । ਬਲਰਾਜ ਸਾਹਨੀ ਨੇ ਬੋਲਣਾ ਸ਼ੁਰੂ ਕੀਤਾ : 'ਰੰਧਾਵਾ ਸਾਹਬ ਮੇਰੀ ਤਾਰੀਫ਼ ਕਰੋ ਰਹੇ ਸਨ । ਮੈਂ ਪਰਦੇ ਪਿੱਛੇ ਸੁਣ ਰਿਹਾ ਸਾਂ । ਤੇ ਮੈਨੂੰ ਡਰ ਲਗਦਾ ਸੀ, ਜਦੇ ਮ ਬੋਲਾਂਗਾ ਪਤਾ ਨਹੀਂ ਕਿਸ ਤਰ੍ਹਾਂ ਦੀ ਬੋਲੀ ਹੋਵੇਗੀ । ਜੇ ਮੈਂ ਵੀਹ ਸਾਲ ਬੰਬਈ ਵਿੱਚ ਨਾ ਗੁਜ਼ਾਰੇ ਹੁੰਦੇ ਤਾਂ ਮੈਂ ਵੀ ਓਨੀ ਹੁਣੀ ਪੰਜਾਬੀ ਬੋਲ ਸਕਦਾ । ਗੁਰਸ਼ਰਨ ਨੇ ਜੋ ਪੌਦਾ ਲਾਇਆ ਹੈ ਉਸ ਨਾਲ ਮੈਨੂੰ ਬੜੀ ਖ਼ੁਸ਼ੀ ਹੋਈ ਹੈ । ਇਹ ਬੰਬਈ ਆਏ। ਇਨ੍ਹਾਂ ਦੇ ਨਾਟਕਾਂ ਨੇ ਲੋਕਾਂ ਨੂੰ ਖ਼ੁਸ਼ ਕੀਤਾ। ਮੈਂ ਹੁਣ ਇੱਕ ਮਹੀਨੇ ਦੀ ਛੁੱਟੀ ਲੈ ਕੇ ਇਨ੍ਹਾਂ ਦੀ ਸ਼ਗਿਰਦੀ ਕਰ ਰਿਹਾਂ । ਨਾਟਕ-ਮੰਡਲੀਆਂ ਏਸ ਵੇਲੇ ਬੁਨਿਆਦੀ ਤੇ ਇਤਿਹਾਸਕ ਕੰਮ ਕਰ ਰਹੀਆਂ ਨੇ ! ਪੰਜਾਬੀ ਹੋਰ ਕਿਸੇ ਕੰਮ ਵਿੱਚ ਪਿੱਛੇ ਨਹੀਂ, ਪਰ ਨਾਟਕ ਵਿੱਚ ਬਹੁਤ ਪਿੱਛੇ ਹੈ । ਕਲਕੱਤੇ ੮੪