ਪੰਨਾ:Alochana Magazine October, November, December 1967.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿੱਚ ਫ਼ਿਲਮਾਂ ਜਿੰਨਾਂ ਰਸ਼ ਨਾਟਕ ਲੈਂਦੇ ਹਨ । ਕੇਰਲ, ਗੁਜਰਾਤ ਤੇ ਮਹਾਰਾਸ਼ਟਰ ਦੇ ਨਾਟਕ ਵਿਚ ਵੀ ਪੁਨਰ ਜਾਗ੍ਰਿਤੀ ਆ ਗਈ ਹੈ । ਹੁਣ ਅਸਾਂ ਸ਼ਹਿਰਾਂ ਵਿਚ, ਕਸਬਿਆਂ ਵਿਚ ਤੇ ਪਿੰਡਾਂ ਵਿੱਚ ਵੀ ਜਾ ਕੇ ਨਾਟਕ ਖੇਡੇ ਹਨ । ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ । ਸਭ ਤੋਂ ਵੱਡੀ ਮੁਸ਼ਕਲ ਮਨੋਰੰਜਨ ਟੈਕਸ ਵਾਲਿਆਂ ਤੋਂ ਖਹਿੜਾ ਛੁਡਾਉਣ ਦੀ ਹੈ । ਨਾਟਕ ਖੇਡਣ ਵਾਲੇ ਨੂੰ ਆਮਦਨ ਤਾਂ ਹੁੰਦੀ ਕੋਈ ਨਹੀਂ। ਕਲਾਕਾਰ ਘਰੇਲੂ ਜੀਵਨ ਖ਼ਰਾਬ ਕਰਕੇ, ਥਾਨੀ ਕਰਕੇ ਨਾਟਕ ਖੇਡਦੇ ਹਨ । ਆਪਣੇ ਦਫ਼ਤਰ ਵਿੱਚੋਂ ਗ਼ੈਰਹਾਜ਼ਰ ਹੋ ਕੇ ਉਨ੍ਹਾਂ ਨੂੰ ਟੈਕਸਾਂ ਦੇ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਹਨ । ਜਦ ਇਹ ਫੁਲਵਾੜੀ ਸਚ ਜਾਏਗੀ, ਆਮਦਨ ਹੋਣ ਲਗ ਪਵੇਗੀ, ਓਦੋਂ ਟੈਕਸ ਵੀ ਲਗਾਇਆ ਜਾ ਸਕਦੈ । ਅਜੇ ਤਾਂ ਸਾਡੇ ਕੋਲ ਥੇਟਰ ਕੋਈ ਨਹੀਂ। ਅੰਮ੍ਰਿਤਸਰ ਵਿੱਚ ਤੇ ਹੋਰ ਕਿਸੇ ਵੀ ਸ਼ਹਿਰ ਵਿੱਚ ਕੋਈ ਥੇਟਰ ਨਹੀਂ। ਗੁਜਰਾਤ ਕਾਠੀਆਵਾੜ ਵਿੱਚ ਪਿੰਡ ਪਿੰਡ ਵਿੱਚ ਇਸ ਤਰ੍ਹਾਂ ਦੇ ਥੋਟਰ ਹਨ, ਜਿਵੇਂ ਦਾ ਟੈਗੋਰ ਥੇਟਰ ਹੈ | ਅਜੇ ਤਾਂ ਅਸੀਂ ਥੇਟਰ ਬਣਾਉਣਾ ਹੈ। ਏਸੇ ਲਈ ਮੈਂ ਪੰਜਾਬ ਆਇਆ ਹਾਂ ਤਾਂ ਜੋ ਪੰਜਾਬ ਦਾ ਥੇਟਰ ਉਸਾਰਨ ਲਈ ਮੈਂ ਤਿਲ ਫੁਲ ਭੇਟ ਕਰ ਸਕਾਂ .........।” | ਫੇਰ ਤਾਲੀਆਂ ਚੀਜੀਆਂ। ਬਲਰਾਜ ਸਾਹਨੀ ਪਰਦੇ ਪਿੱਛੇ ਲੋਪ ਹੋ ਗਿਆ। ਦਰਸ਼ਕੇ ਚਾਂਹਦੇ ਸਨ, ਉਹਨਾਂ ਦਾ ਮਹਬੂਬ ਕਲਾਕਾਰ ਅੱਜ ਸ਼ਾਮ ਸਾਰੇ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸਾਹਮਣੇ ਰਹੋ । ਲੋਕ-ਨਾਚ, ਸੀਤਾ ਮਹਿਰਾ ਦਾ ਗੀਤ, ਇਕਾਂਗੀ “ਦਲ ਸਾਂਝੇ ਦੀ ਧੜਕਣ' ਅਤੇ ਇਕ ਕੁੜੀ, ਇੱਕ ਬੇਰੀ ਕੋਈ ਵੀ ਚੀਜ਼ ਦਰਸ਼ਕਾਂ ਨੂੰ ਪਕੜ ਵਿਚ ਨਾ ਲਿਆ ਸਕੇ । ਇੱਕ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਹੀ ਬਹੁਤ ਕਚਿਆਈ ਸੀ ਤੇ ਦੂਜੇ ਲਕ ਬੇਕਰਾਰ ਸਨ ‘ਉਪਰਲੀ ਮੰਜ਼ਿਲ ਵਿੱਚ ਬਲਰਾਜ ਸਾਹਨੀ ਦੀ ਅਦਾਕਾਰੀ ਵੇਖਣ ਵਾਸਤੇ । ਉੱਪਰਲੀ ਮੰਜ਼ਿਲ : ਕਰਤਾਰ ਸਿੰਘ ਦੁੱਗਲ ਦਾ ਇਹ ਇੱਕ-ਪਾਤਰੀ ਨਾਟਕ ਇੱਕ ਅਜੇਹੇ ਪਤੀ ਦਾ "ਨਸਕ ਸੰਘਰਸ਼ ਵਿਅਕਤ ਕਰਦਾ ਹੈ ਜਿਸ ਦੀ ੩੫ ਵਰੁਆਂ ਦੀ ਪਤਨੀ ੫ ਸਾਲ ਦੇ ਸੁਚੱਜੇ ਹਿਸਥੀ ਜੀਵਨ ਅਤੇ ਤਿੰਨ ਚਾਰ ਬੱਚਿਆਂ ਨੂੰ ਕਰਾ ਕੇ ਇਸ਼ਕ ਝਨਾਂ ਵਿੱਚ ਠੱਲ ਪਈ ਹੈ । ਨਾਟਕ ਦਾ ਆਰੰਭ ਇਨਾਂ ਬੋਲਾਂ ਨਾਲ ਹੁੰਦਾ ਹੈ : 'ਮੇਮ ਸਾਹਬ ਸਟੇਸ਼ਨ ਤੇ ਗਏ ਨੇ, ਆਪਣੇ ਮਹਬੂਬ ਨੂੰ ਵਿਦਾ ਕਰਨ ਲਈ ......" ੮੫