ਪੰਨਾ:Alochana Magazine October, November, December 1967.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਤੀ ਉੱਤੇ ਇਸ ਘਟਨਾ ਦਾ ਜੋ ਪ੍ਰਤਿਕਰਮ ਹੁੰਦਾ ਹੈ ਉਹ ਸ਼ਬਦਾਂ ਨਾਲੋਂ ਵਧੇਰੇ ਜਜ਼ਬਿਆਂ ਦਾ ਘੋਲ ਹੈ । ਪਤਨੀ ਨੇ ਉਦੋਂ ਨਾ ਛੱਡਿਆ ਜਦੋਂ ਇੱਕ ਡੰਗ ਖਾਣ ਲਈ ਹੁੰਦਾ ਸੀ, ਦੂਜੇ ਡੰਗ ਲਈ ਨਹੀਂ ਸੀ ਹੁੰਦਾ | ਜਦ ਮਫ਼ਲਿਸੀ ਦੇ ਨਾਲ ਬਿਮਾਰੀ ਨੇ ਪਤੀ ਨੂੰ ਤਖ਼ਤਾ ਬਣਾ ਦਿੱਤਾ ਸੀ, ਉਦੋਂ ਪਤਨੀ ਰਾਤਾਂ ਜਾਗਦੀ ਸੀ, ਲਡਿਆਂਦੀ ਸੀ ਤੇ ਸੇਵਾ ਕਰਦੀ ਥੱਕਦੀ ਨਹੀਂ ਸੀ । ਜਦ ਦਿਨ ਕੁਝ ਫਿਰ ਗਏ , ਪਤੀ ਸ਼ਰਾਬ ਪੀਣ ਲੱਗ ਪਿਆ ! ਹੋਰ ਔਰਤਾਂ ਨਾਲ ਵੀ ਚੁਹਲਬਾਜ਼ੀ ਕਰਨ ਲੱਗਾ, ਉਦੋ ਵੀ ਪਤਨੀ ਨੇ ਨਾ ਛੱਡਿਆਂ. ਜਦੋਂ ਤੇ ਹਦੇ ਮੂੰਹ ਵਿੱਚੋਂ ਬੋ ਆਉਂਦੀ ਸੀ, ਸ਼ਰਾਬ ਦੀ, ਪਰਾਈ ਔਰਤ ਦੇ ਚੁੰਮਣਾਂ ਦੀ ਹੁਣ ਜਦ ਉਹ ਕੰਠੀਆਂ ਵਾਲਾ ਹੈ, ਕਾਰਾਂ ਵਾਲਾ ਹੈ, ਸ਼ਰਾਬ ਨਹੀਂ ਪੀਂਦਾ, ਪਰਾਈ ਔਰਤ ਵੱਲ ਝਾਕਦਾ ਨਹੀਂ, ਜਦ ਬੱਚ ਜਵਾਨ ਹੋ ਰਹੇ ਨੇ, ਹੁਣ ਨਜ਼ਰਾਂ ਫੇਰ ਗਈ ਹੈ, ਬੇਵਫ਼ਾ ਹੋ ਗਈ ਹੈ । ਉੱਪਰਲੀ ਮੰਜ਼ਿਲ ਦੇ ਕਮਰੇ ਵਿੱਚ ਪ੍ਰਵੇਸ਼ ਕਰਨ ਸਮੇਂ, ਬਲਰਾਜ ਸਾਹਨੀ ਦੇ ਮੂੰਹ ਵਿੱਚ ਸਿਗਰਟ ਸੀ । ਉਸ ਨੇ ਪਤਨੀ ਦੀ ਤਸਵੀਰ ਨੂੰ ਉਠਾਇਆ, ਹਿਕਾਰਤ ਨਾਲ ਵੇਖਿਆ ਤੇ ਪਰਾਂ ਵਗਾਹ ਦਿਤਾ। ਉਸ ਨੇ ਸਿਗਰਟ ਸੁੱਟ ਦਿੱਤੀ । ਪੈਰਾਂ ਹੇਠ ਮਾਮਲ ਦਿੱਤੀ । ਵਾਰਤਾਲਾਪ ਬੋਲਦਿਆਂ ਉਹ ਪਲੰਘ ਦੀ ਬਾਹੀ ਤੇ ਬੈਠ ਗਿਆ | ਕੋਟ ਲਾਹ ਕੇ ਸੁੱਟ ਦਿੱਤਾ। ਮੰਚ ਦੇ ਆਰ ਪਾਰ ਉਹ ਭਾਵਕਤਾ ਦੀ ਪਕੜ ਵਿੱਚ ਬੋਲਦਾ ਬਲਦਾ ਕਈ ਵਾਰ ਗੁਜ਼ਰਿਆ। ਦੋਵੇਂ ਬਾਹਵਾਂ ਮੋਢਿਆਂ ਤੱਕ ਉੱਚੀਆਂ ਕਰ ਕੇ ਦੋਵੇਂ ਰ੫ ਢਾਕਾਂ ਬਰਾਬਰ ਉਠਾ ਕੇ, ਛਾਤੀ ਤੱਕ ਲਿਆ ਕੇ. ਮੱਦਿਆਂ ਤੋਂ ਉੱਚੇ ਕਰ ਕੇ, ੫ ਸੱਟ ਕੇ, ਭਰਵੱਟੇ ਤਣਾ ਕੇ, ਤੱਕਣੀ ਜਾਮ ਕਰਕੇ , ਪਥਰਾ ਕੇ, ਬੱਲ ਸੀੜ ਕੇ, ਦੇ ਦਾ ਰ° ਟੱਕ ਕੇ, ਕਚੀਚੀ ਵੱਟ ਕੇ, ਮੁੰਹ ਖੁਲ੍ਹਾ ਰੱਖ ਕੇ, ਅੱਖਾਂ ਵਿੱਚ ਗਲੇਡ ਛਲਕਾ ਕੇ, ਭਰ ਕੇ, ਉਸ ਨੇ ਜਜ਼ਬਿਆਂ ਦੀ ਵਚਿੱਤਰ ਬੰ-ਖੇਲ ਨਾਲ ਦਰਸ਼ਕਾਂ ਨੂੰ ਕੇ। ਰੱਖਿਆ । ਪਤਨੀ ਦੇ ਆਪਣਾ ਕਰਤੱਵ ਭੁੱਲਣ ਅਤੇ ਪਹਿਲੀ ਗਲਤੀ ਕਰਕੇ ਰੋਣ ਕੁਰਲਾਣ ਇੱਕੋ ਛੱਤ ਹੇਠ ਰਹਿੰਦਿਆਂ ਕੋਹਾਂ ਦੂਰ ਹੋ ਜਾਣ ਦੀ ਵਿਥਿਆ ਉਸ ਨੇ ਬੜੀ ਦਰਦਨਾਕ ਕੇ ਦੱਸੀ । ਬੰਦ ਕਮਰਿਆਂ ਵਿੱਚ ਟੱਕਰਾਂ ਮਾਰ ਮਾਰ ਰੋਣ ਅਤੇ ਖੁਦਕਸ਼ੀ ਦਾ ਅਸਫਲ ਯਤਨਾਂ ਬਾਰੇ ਦਰਸ਼ਕਾਂ ਨੂੰ ਪਹਿਚਿਤ ਕਰਵਾਂਦਿਆਂ ਉਨ੍ਹਾਂ ਦੇ ਹਿਰਦੇ ਦਰਦ ਦੀਆਂ ਚੀਸਾਂ ਉਭਾਰ ਦਿੱਤੀਆਂ । ° ਸਟੇਸ਼ਨ ਉੱਤੇ ਗੱਡੀ ਚੱਲਣ ਦੀ ਆਵਾਜ਼ ਆਈ, ਕਾਰ ਦੀ ਆਵਾਜ਼ ਆਈ ਤੇ ਪਤਨੀ ਦੇ ਘਰ ਪਰਤ ਆਉਣ ਦੀ ਸੂਚਨਾ ਦੇ ਬਾਦ ਖਿੜਕੀ ਵਿੱਚੋਂ ਉਹਦੀ ਤਰਸਯੋਗ ਹਾਲਤ ਦਾ ਵਰਣਨ ਕਰਕੇ ਉਹ ਆਪਣੀ ਪਤਨੀ ਰਾਜੀ ਲਈ ਦਰਸ਼ਕਾਂ ਤੋਂ ਹਮਦਰਦੀ ੮੬