ਪੰਨਾ:Alochana Magazine October, November, December 1967.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਝਾਕੇ ਹੁਣ ਲਹਿ ਗਿਆ ਹੈ ਅਤੇ ਕਲਾਕਾਰ ਮਾਪਿਆਂ ਦੀ ਇਹ ਕਲਾਕਾਰ ਧੀ ਕੱਲ ਦੇ ਪੰਜਾਬੀ ਰੰਗ ਮੰਚ ਨੂੰ ਉਨ੍ਹਾਂ ਦੀ ਬਹੁਤ ਅਦੁੱਤੀ ਸੁਗਾਤ ਹੈ । ਉਸ ਨੂੰ ਸਰਬੋਤਮ ਬਾਲ ਕਲਾਕਾਰ’ ਦਾ ਪੁਰਸਕਾਰ ਮਿਲਿਆ ਅਤੇ ਫ਼ਿਲਮੀ ਸਮਾਰੋਹ ਤੋਂ ਵੀ ਸਨਮਾਨੀ ਜਾਵੇਗੀ । ਚੰਬਲੀ ਦੇ ਵਿਆਹ ਬਾਰੇ ਮਾਪਿਆਂ ਦੀਆਂ ਗੱਲਾਂ ਵਿਚ ਉਸ ਨੇ ਇਹ ਵਾਕ 'ਬਰਸਾਤ ਤੋਂ ਪਹਿਲਾਂ ਕਿਉਂ ? ਬਰਸਾਤ ਵਿਚ ਵਿਆਹ ਭਿਜ ਜਾਂਦੈ ?” ਠੀਕ ਸਮੇਂ, ਠੀਕ ਲਹਿਜੇ ਵਿਚ ਅਤੇ ਪੂਰੀ ਮਾਸੂਮੀਅਤ ਵਿਚ ਬੋਲਿਆ ਅਤੇ ਦਰਸ਼ਕਾਂ ਨੂੰ ਬਹੁਤ ਪ੍ਰਸੰਨ ਕੀਤਾ। | ਨਾਟਕ ਵਿਚ ਜਿਥੇ ਕਲਾ-ਪ੍ਰਬੀਨਤਾਂ ਦੀਆਂ ਰਿਸ਼ਮਾਂ ਸਨ ਉਥੇ ਉਕਾਈਆਂ ਵੀ ਬਹੁਤ ਭਾਰੀਆਂ ਸਨ । ਭਗਵਾਨ (ਸੁਭਾਸ਼ ਕੌਲ) ਸਿਨਮੇ ਦੇ ਇਸ਼ਤਹਾਰ ਅਖਬਾਰ ਦੀ ਥਾਂ ਕਲਾ-ਕੇਂਦਰ ਦੇ ਸਮਾਰਕ-ਪੱਤਰ ਵਿਚ ਵੇਖਦਾ ਹੈ । ਸਿਨਮਾ ਵੇਖਣ ਲਈ ਇਕ ਰੁਪਿਆ ਪੰਝੀ ਪੈਸੇ ਮੰਗਦਾ ਹੈ ਜੋ ਪੰਜਾਬ ਵਿਚ ਕਿਤੇ ਵੀ ਟਿਕਟ ਦਾ ਰੇਟ ਨਹੀਂ। ਸ਼ਿਵ (ਮਹਿੰਦਰਪਾਲ) ਪਜਾਮਾ ਕਮੀਜ਼ ਪਾ ਕੇ ਘਰੋਂ ਨਿਕਲਿਆ ਸੀ, ਘਰ ਵਾਪਸ ਆਉਣ ਤੇ ਉਸ ਨੇ ਪੈਂਟ ਕਮੀਜ਼ ਪਾਈ ਹੋਈ ਹੈ । ਪ੍ਰਪ (ਇੰਦਰਜੀਤ ਮਹਿਤਾ) ਸ਼ਿਵ ਨੂੰ ਆਖਦਾ ਹੈ 'ਚਿੜ੍ਹ ਕਿਸੇ ਖਾਸ ‘ਆਦਮੀ' ਦਾ ਨਹੀਂ, ਪਰ ਚਿਤ ਹੈ “ਔਰਤ” ਦਾ । ਵਾਰਤਾਲਾਪ ਅਨੁਸਾਰ ਇਹ ਅਧੂਰਾਂ ਚਾਹੀਦਾ ਸੀ, ਪਰ ਹੈ ਪੂਰਾ । ਪਟਰ ਨੂੰ ਤਾਰੇ ਦੀ ਮੌਤ ਤੇ ਜਦ ਸਾਰੇ ਰੋਂਦੇ ਹਨ ਕਾਕਾ ਮੰਜੇ ਤੇ ਬੈਠਾ ਸੈਨਤਾਂ ਨਾਲ ਪੁੱਛਦਾ ਹੈ ਮੈਂ ਕੀ ਕਰਾਂ । ਇਹੋ ਜਿਹੀਆਂ ਅਨੇਕ ਉਕਾਈਆਂ ਦੇ ਨਾਲ ਟੈਗੋਰ ਥੇਟਰ ਦੇ ਮੰਚ ਉਤੇ ਮਾਈਕ ਲਿਆ ਰੱਖਣਾ ਸਿਆਣਪ ਨਹੀਂ ਸੀ । ਕੋਈ ਵੀ ਸੁਘੜ ਨਿਰਮਾਤਾ ਇਥੇ ਮਾਈਕ ਨਹੀਂ ਵਰਤਦਾ | ਥੇਟਰ ਬਣਿਆ ਹੀ ਇਸ ਤਰੀਕੇ ਨਾਲ ਹੈ ਕਿ ਹੌਲੇ ਤੋਂ ਹੌਲਾ ਬੋਲ ਵੀ ਦਰਸ਼ਕਾਂ ਦੀ ਆਖਰੀ ਕਤਾਰ ਨੂੰ ਸੁਣਾਈ ਦੇਂਦਾ ਹੈ । | ਵਾਰਤਾਲਾਪ ਵਿਚ ਗੁਰਸ਼ਰਨ ਸਿੰਘ ਨੇ ਬਹੁਤ ਕੱਟ ਵੱਢ ਕਰ ਲਈ ਸੀ । ਕੱਟਣ ਛਾਂਗਣ ਦੀ ਵੱਡੀ ਪ੍ਰਦਰਸ਼ਨੀ ਉਹ ਗਾਰਗੀ ਦੇ ਨਾਟਕ “ਕਣਕ ਦੀ ਬੱਲੀ ਨੂੰ “ਇਕ ਕੁੜੀ ਇਕ ਬੇਰੀ ਵਿਚ ਬਦਲ ਕੇ ਦੇ ਚੁੱਕਾ ਹੈ । ਉਸ ਨਾਟਕ ਦਾ ਵੀ ਸੱਤਿਆਨਾਸ ਹੋ ਗਿਆ ਸੀ। ਸ਼ਾਇਦ ਹੁਣ ਉਸਨੂੰ ਤਜਰਬਾ ਹੋ ਗਿਆ ਹੋਵੇ ਕਿ ਨਾਟਕ ਵਿੱਚੋਂ ਵਿਸ਼ੇਸ਼ ਤੌਰ ਤੇ ਮੰਚ-ਸੂਝ ਦੇ ਸ਼ਾਮੀ ਨਾਟਕਕਾਰ ਦੇ ਨਾਟਕ ਵਿਚੋਂ) ਵਾਰਤਾਲਾਪ ਕੱਟਣ ਨਾਲ ਨਾਟਕ ਇਸ ਤਰ੍ਹਾਂ ਅਧੂਰਾ ਹੋ ਜਾਂਦਾ ਹੈ ਜਿਵੇਂ ਅੰਗ ਕੱਟਣ ਨਾਲ ਮਨੁੱਖ ! ਉਦਾਸ ਲੋਕ ਹਰਸਰਨ ਸਿੰਘ ਦਾ ਉਦਾਸ ਲੋਕ ਵੀ ਗੁਰਸ਼ਰਨ ਸਿੰਘ ਨੇ ਪਹਿਲਾਂ ਅੰਮ੍ਰਿਤਸਰ t੯