ਪੰਨਾ:Alochana Magazine October, November and December 1979.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਂਜ ਤਾਂ ਪਰਿਭਾਸ਼ਕ ਆਧੁਨਿਕਤਾ ਉਸ ਹੱਦ ਤਕ ਸਾਡੇ ਵਿਤਕਾਰ ਕਵੀਆਂ ਵਿਚ ਵੀ ਨਹੀਂ। ਪਰਿਭਾਸ਼ਕ ਰੂਪ ਵਿਚ ਸਾਡੇ ਬਹੁਤੇ ਕਵੀ ਹਾਲੀ ਉਨੀਵੀਂ ਸਦੀ ਦੀ ਰੋਮਾਂਚਕ ਕਵਿਤਾ ਤੋਂ ਬਹੁਤਾ ਅੱਗੇ ਨਹੀਂ ਵਧੇ । ਰਾਬਿੰਦਰ ਨ ਥ ਠਾਕੁਰ ਦੀ ਕਵਿਤਾ ਵਿਚ ਬਣਾਬਟ ਹੈ, ਪਰ ਉਹ ਸ਼ਾਇਦ ਇਤਨਾ ਪਰਿਭਾਸ਼ਕ ਪੱਖ ਤੋਂ ਰੂੜੀਵਾਦੀ ਨਹੀਂ ਜਿਤਨਾ ਭਾਵਕ ਪੱਖ ਤੋਂ ਹੈ । ਅਰਥਾਤ ਰਾਬਿੰਦਰ ਨਾਥ ਠਾਕੁਰ ਦੀ ਕਵਿਤਾ ਦਾ ਵਸਤੂ ਉਪਭਾਵਕ ਹੈ, ਰੂਪ ਇਤਨਾ ਉਪਭਾਵਕ ਨਹੀਂ। ਇਸ ਦੇ ਉਲਟ ਸਾਡੇ ਪੰਜਾਬੀ ਕਵੀਆਂ ਵਿਚ ਰੂਪ ਦੀ ਉਪਭਾਵਕਤਾ ਵੀ ਚੋਖੀ ਹੈ । ਮੋਹਨ ਸਿੰਘ ਆਪਣੀ ਸਮਾਜਵਾਦੀ ਭਾਵਾਂ ਦੀ ਕਵਿਤਾ ਵਿਚ ਇਸ ਰੂਪ ਦੀ ਉਪਭਾਵਕਤਾ ਤੋਂ ਕਾਫੀ ਹਦ ਤਕ ਮੁਕਤ ਹੋ ਜਾਂਦਾ ਹੈ, ਤੇ ਸ਼ਾਇਦ ਸੰਤੋਖ ਸਿੰਘ ਧੀਰ ਵੀ । ਤੇ ਮਜ਼ੇ ਦੀ ਗੱਲ ਇਹ ਹੈ ਕਿ ਸਾਡੇ ਅਖਾਉਤੀ ਮਾਨਵਵਾਦੀ ਆਲੋਚਕ ਮੋਹਨ ਸਿੰਘ ਦੀ ਪਿਛਲੇਰੀ ਕਵਿਤਾ ਵਿਚ ਇਸ ਰੂਪਵਾਦੀ ਉਪਭਾਵਕਤਾ ਦੀ ਘਾਟ ਨੂੰ ਕਾਵਿਕਤਾ ਦੀ ਘਾਟ ਆਖ ਦੇਂਦੇ ਹਨ । ਰੂਪ ਦੀ ਇਸ ਭਾਵਕਤਾ ਦਾ ਉਦਾਹਰਣ ਪੂਰਨ ਸਿੰਘ ਦੀ ਖੁਲੀ ਕਵਿਤਾ ਵਿਚੋਂ ਥਾਉਂ ਥਾ ਤੋਂ ਮਿਲਦਾ ਹੈ । ਕੋਈ ਵਾਕ ਹੀ ਹੋਵੇਗਾ ਜੋ ਬਣਤਰ ਵਿਚ ਸਰਲ, ਸਾਧਾਰਣ ਗੱਲ-ਬਾਤ ਜੇਹਾ ਹੈ । ਯੂਰਪ ਵਿਚ ਵੀ ਛੰਦਬੱਧ ਕਵਿਤਾ ਵਿਚ ਉਨੀਂਵੀ ਸਦੀ ਦੇ ਅਖੀਰ ਤਕ ਵਾਕ ਦੀ ਬਣਤਰ ਨੂੰ ਤੋੜ ਲਿਆ ਜਾਂਦਾ ਸੀ, ਸ਼ਬਦਾਂ ਨੂੰ ਅੱਗੇ ਪਿਛੇ ਕਰ ਲਿਆ ਜਾਂਦਾ ਸੀ । ਪਰ ਤਾਂ ਵੀ ਵਰਡਜ਼ਵਰਥ ਦੇ ਸਮੇਂ ਤੋਂ ਹੀ ਵਾਕ ਬਣਤਰ ਨੂੰ ਸਾਧਾਰਣ ਵਾਰਤਕ ਰੂਪ ਵਿਚ ਰਖਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ । ਹੁਣ ਵੀਹਵੀਂ ਸਦੀ ਵਿਚ ਤਾਂ ਛੰਦ ਵਿਚ ਵੀ ਵਾਕ ਦੀ ਸਾਧਾਰਣ ਬਣਤਰ ਤੇ ਸ਼ਬਦਾਂ ਦਾ ਵਾਰਤਕਕੁਮ ਨਾ ਰਖ ਸਕਣਾ ਇਕ ਕਮਜ਼ੋਰੀ ਸਮਝਿਆ ਜਾਂਦਾ ਹੈ । ਪਰ ਸਾਡੇ ਬਹੁਤੇ ਕਵੀ ਇਸ ਸਾਧਾਰਣਤਾ ਤੋਂ ਅਚੇਤ ਹੀ ਚਲੇ ਆ ਰਹੇ ਹਨ । ਕਿਹਾ ਜਾ ਸਕਦਾ ਹੈ ਕਿ ਸਾਡੀ ਛੰਦ ਪ੍ਰਣਾਲੀ ਹਾਲੀ ਇਤਨੀ ਵਿਕਸਿਤ ਨਹੀਂ ਹੋਈ ਕਿ ਸਾਧਾਰਣ ਸ਼ਬਦ-ਕੂਮ ਨੂੰ ਤੋੜਨ ਦੀ ਲੋੜ ਨਾ ਪਵੇ । ਪਰ ਜਦੋਂ ਛੰਦ ਦੇ ਬੰਧਨਾਂ ਤੋਂ ਖੁਲੀ ਕਵਿਤਾ ਲਿਖੀ ਜਾਵੇ ਤਾਂ ਫਿਰ ਸਾਧਾਰਣ ਸ਼ਬਦ-ਕਮ ਕਿਉਂ ਤੋੜਿਆ ਜਾਵੇ ? ਪਾਠਕਾਂ ਨੇ ਰਾਬਿੰਦਰ ਨਾਥ ਠਾਕੁਰ ਦੀ ਕਵਿਤਾ, ਗੀਤਾਂਜਲੀ ਆਦਿ ਦੀਆਂ ਕਵਿਤਾਵਾਂ ਅੰਗਰੇਜ਼ੀ ਅਨੁਵਾਦ ਵਿਚ ਪੜ੍ਹੀਆਂ ਹੋਣਗੀਆਂ। ਉਨਾਂ ਦਾ ਰੂਪ ਸਾਧਾਰਣ ਵਾਰਤਕ ਗੱਦ ਹੈ । ਪਰ ਉਹ ਫਿਰ ਵੀ ਕਵਿਤਾ ਜਿਹਾ ਰਸ ਦੇਂਦੀਆਂ ਹਨ । ਇਸ ਪ੍ਰਸੰਗ ਵਿਚ ਪੂਰਨ ਸਿੰਘ ਦੀਆਂ ਹੇਠਲੀਆਂ ਕੁਝ ਪੰਕਤੀਆਂ ਨੂੰ ਵਿਚਾਰਿਆ ਜਾਵੇ ਤਾਂ ਦਿਸ ਪਵੇਗਾ ਕਿ ਇਨ੍ਹਾਂ ਵਿਚ ਇਕ ਰੂਪਕ ਉਪਭਾਵਕਤਾ ਹੈ : | ਪ੍ਰਭਾਤ ਚੁੱਕੀ ਤਾਰਿਆਂ ਦਾ ਨੀਲਾ ਨੀਲਾ ਖਾਰਾ ਉਹ ਪਈ ਆਉਂਦੀ, ਫੁਲ ਪਏ ਕਿਰਦੇ, ਸੁਹਣੀ ਬੰਸ-ਚਾਲ ਚਲਦੀ, ਇਕ ਪੈਰ ਪੁਟਦੀ ਹਨੇਰੇ ਥੀਂ ਚਾਨਣਾ, ਦੂਜੇ ਵਿਚ ਹਨੇਰ ਪਈ ਪਾਉਂਦੀ !