ਪੰਨਾ:Alochana Magazine October, November and December 1979.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੂਰਨ ਸਿੰਘ ਵੀ ਜੋਗੀ ਅਥਵਾ ਸੰਨਿਆਸੀ ਹੋ ਗਿਆ ਸੀ । ਉਸ ਦਾ ਸੰਕਲਪ ਵੀ ਪ੍ਰਕ੍ਰਿਤੀ ਨੂੰ ਤਿਆਗ ਦੇਣ ਦਾ ਹੀ ਸੀ । ਪਰ ਸਿੱਖੀ ਪਰਵਾਰ ਦੇ ਜਾਂ ਕਿਸੇ ਪ੍ਰਕਾਰ ਦੇ ਵੀ ਸੰਸਕਾਰਾਂ ਅਧੀਨ ਉਸ ਨੂੰ ਵਿਆਹ ਕਰਨ ਲਈ ਮਨਾ ਲਿਆ ਗਿਆ ਸੀ । ਇਥੇ ਸ਼ਾਇਦ ਇਹ ਗੱਲ ਧਿਆਨ ਯੋਗ ਹੈ ਕਿ ਪੂਰਨ ਦੀ ਪੁਰਾਤਨ ਕਥਾ ਵਿਚ ਇਸਤਰੀ ਭੈਣ ਰੂਪ ਵਿਚ ਕਿਧਰੇ ਨਹੀਂ ਆਈ । ਜੇ ਪੂਰਨ ਭਗਤ ਦੀ ਕੋਈ ਗੰਗਾ ਜੇਹੀ ਭੈਣ ਹੁੰਦੀ ਤਾਂ ਉਹ ਉਸ ਉਤੇ ਕੀ ਪ੍ਰਭਾਵ ਕਰਦੀ, ਇਸ ਗੱਲ ਬਾਰੇ ਸਾਡੀ ਪੁਰਾਤਨ ਕਥਾ ਚੁੱਪ ਹੈ । ਪੂਰਨ ਸਿੰਘ ਦੇ ਸੰਨਿਆਸ ਦੀ ਕਹਾਣੀ ਵਿਚ ਭੈਣ ਗੰਗਾ ਨੇ ਫਰਕ ਪਾਇਆ ਹੈ । ਮਜ਼ੇ ਦੀ ਗੱਲ ਹੈ ਕਿ ਜਿਸ ਇਸਤਰੀ ਨਾਲ ਪੂਰਨ ਸਿੰਘ ਨੇ ਆਪਣੀ ਭੈਣ ਗੰਗਾ ਦੇ ਅਨੁਰੋਧ ਨਾਲ ਵਿਆਹ ਕਰਵਾਇਆ, ਉਸ ਦਾ ਨਾਉਂ ਮਾਇਆ, ਅਥਵਾ ਪ੍ਰਕ੍ਰਿਤੀ ਸੀ । ਸੋ ਇਸ ਪੂਰਨ ਸੰਨਿਆਸੀ ਦਾ ਵਿਆਹ ਮਾਇਆ, ਪ੍ਰਕ੍ਰਿਤੀ ਨਾਲ ਹੋ ਗਿਆ, ਜਿਸ ਨੂੰ ਤਿਆਗਣ ਦੀ ਭਾਵਨਾ ਨਾਲ ਉਹ ਪ੍ਰਥਮੇ ਸੰਨਿਆਸੀ ਬਣਿਆ ਸੀ । ਪੂਰਨ ਨਾਥ ਜੋਗੀ' ਦੀ ਕਥਾ ਵਿਚ ਜੰਗ ਦਾ ਪ੍ਰਥਮ ਰੂਪ ਜਿਸ ਦਾ ਪੂਰਨ ਸਿੰਘ ਵਰਣਨ ਕਰਦਾ ਹੈ ‘ਵਾਤਸਲ ਪਿਆਰ ਦਾ ਯੋਗ ਹੈ : ਪਿਆਰ ਵਿਚ ਡੁਲਣਾ ਮਾਂ ਵਾਂਗ, ਹਾਂ, ਇੱਛਰਾਂ ਮਾਂ ਵਾਂਗੂ ਹੋਣਾ ਯੋਗ ਦਾ ਅੰਦਰਲਾ ਰਹਸ ਹੈ, ਘੁਲ ਘੁਲ ਘੁਲਣਾ ਪਿਆਰ ਵਿਚ, ਵਿਛੜ ਵਿਛੜ ਮਿਲਣਾ ਪਿਆਰ ਵਿਚ । ਤੇ ਭੰਨ ਭੰਨ ਆਪਾ, ਬਣਾਣਾ, ਮੁੜ ਮੁੜ ਪਿਆਰ ਵਿਚ । ਤੇ ਪੈਦਾ ਕਰਨਾ ਆਪਣੇ ਧਿਆਨ ਦੁਆਰਾ, ਸਮਾਧੀਆਂ ਦੀ ਨੀਂਦਰ ਦਾ ਪੁਤਲਾ, ਇਕ ਬੰਦਾ ਰੱਬ ਦੇ ਪਿਆਰ ਵਾਲਾ, ਟਿਕਾਓ ਵਾਲਾ, ਦਿਲ ਵਾਲਾ, ਰਮਾ, ਉੱਚੀ ਜੇਹੀ, ਤਹਿਲਦਾਰ ਹੀਰੇ ਵਰਗੀ ਕਣੀ ਤੇ ਚਮਚਕਾਰ ਸਫ਼ਟਕ ਮਣੀ ਜੇਹੀ ਰੂਹ ਕੋਈ । ਇਹ ਤਾਂ ਯੋਗ ਕੁਝ ਕੰਮ ਕਰਦਾ, ਸੰਵਾਰਦਾ ਪਰ ਮੂਧੇ ਮਥੇ ਪੈ ਬੇਹੋਸ਼ ਚੋਹਾ, ਸੁਧ ਬੁਧ ਵਿਸਾਰ, ਹੱਦ ਨੂੰ ਗਵਾਣਾ, ਹੀਰੇ ਨੂੰ ਕੁੱਟ ਕੁੱਟ ਖੇਹ ਜੇਹੀ ਵਿਚ ਰਲਾਣਾ ਮੁੜ, ਜਿਥੋਂ ਜਤਨਾਂ ਨਾਲ ਲਭਿਆ, ਇਹ ਕੁਝ ਯੋਗ ਨਹੀਂ ? ਹੋਸੀ, ਸਾਨੂੰ ਹਾਲ ਉਸ ਦੂਜੇ ਯੋਗ ਦੀ ਲੋੜ ਨਾਂਹ... ਹਾਂ ਰਾਣੀ ਇੱਛਰਾਂ ਮਾਂ ਸੀ, ਦੇਵੀ-ਭਵਾਨੀ, ਦੁਰਗਾ, ਤੱਪਸਵਣੀ, ਯੋਗਣੀ ਸਭ ਸੀ ! ਰੱਬ -ਉਹ ਵਿਰਲੀ, ਅਮੋਲਕ - ਮਾਂ ਸੀ, ਰੱਬ ਵਾਂਗੂ ਅਣਡਿਠੇ ਪੂਰਨ ਨੂੰ ਪਾਲਦੀ, ਕੇਹੀ ਸੁਹਣੀ ਗੱਲ ਹੈ । ਰੱਬ ਤਾਂ ਦਿਸਦਾ, ਪਾਲਦਾ, ਰਖਦਾ, ਕੇ ਬੰਦਾ ਚੇਹੜਾ ਪਾਲਦਾ ਉਸ ਦੀ ਝਲ ਵਿਚ ਅੱਜ ਉਹ ਅਣਡਠ ਹੈ. ਰੱਬ ਸਾਹਮਣੇ ਦਿਸਦਾ ।