ਪੰਨਾ:Alochana Magazine October, November and December 1979.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੁਣ : ਪੂਰਨ ਦੇ ਦਿਲ ਨੂੰ ਵੀ ਸੁੰਦਰਾਂ ਦਾ ਪਿਆਰ ਛੂਹੰਦਾ, ਸਵਾਲਦਾ, ਰਸਾਂਦਾ, ਠਾਰਦਾ, ਇਕ ਖਿੱਚ ਜੇਹੀ ਪੈਂਦੀ, ਦਿਲ ਸੁੰਦਰਾਂ ਦਾ ਹੋਣ ਨੂੰ ਕਰਦਾ, ਪਰ ਵੈਰਾਗ ਤੀਬਰ ਸੀ, ਰੂਹ ਖੁਲਾਂ ਟੋਲਦੀ, ਮਹਲ ਬੰਧਨ ਦਿਸਦੇ, ਖਿੱਚਾਂ ਵੀ ਜ਼ੰਜੀਰਾਂ ਦਿਸਦੀਆਂ, ਆਜ਼ਾਦੀ ਲੋਚਦਾ । ਸੋ ਪੂਰਨ ਸੁੰਦਰਾਂ ਨੂੰ ਚਿਤਾਰਦਾ ਹੈ : ਸੁੰਦਰਾਂ ਰਾਣੀਏ, ਉੱਚੇ ਪਿਆਰ ਵਾਲੀਏ, ਉੱਚੀਏ, ਇਹ ਕੀ ? ਜੀਦੇ ਨੂੰ ਮਾਰਨਾ, ਆਪਣਾ ਬਣਾਣ ਲਈ, ਜਾਂਦੇ ਨੂੰ ਬੁੱਤ ਜੇਹਾ ਬਣਾ ਕੇ ਪੂਜਣ ਨੂੰ ਲੋਚਣਾ ? ਇਵੇਂ ਹੀ ਵਿਆਹ ਕਰਨ ਲਗੇ ਪੂਰਨ ਨੇ, ਪਰ ਕੁਝ ਵੱਖਰੇ ਅਰਥਾਂ ਵਿਚ, ਮਾਇਆ ਨੂੰ ਆਖਿਆ ਸੀ, “ਅਸੀਂ ਤਾਂ ਫਕੀਰ ਹਾਂ । ਜੇ ਤੁਸੀਂ ਫ਼ਕੀਰ ਬਣਨਾ ਹੈ ਤਾਂ ਸ਼ਾਦੀ ਮੇਰੇ ਨਾਲ ਕਰੋ, ਮੰਗ ਕੇ ਲਿਆਣਾ ਪਵੇਗਾ। ਤੇ ਮਾਇਆ ਨੇ ਉੱਤਰ ਦਿਤਾ ਸੀ, ਵਿਆਹ ਕੇ ਭਾਵੇਂ ਫਕੀਰ ਬਣਾਓ ਭਾਵੇਂ ਕੁਝ, ਮੇਰਾ ਫ਼ਰਜ਼ ਹੈ ਆਪ ਦੇ ਹੁਕਮ ਅਨੁਸਾਰ ਚੱਲਣਾ, ਤੇ ਚੱਲਾਂਗੀ ।” ਤੇ ਸੁੰਦਰਾਂ ਨੇ ਵੀ ਪੂਰਨ ਨੂੰ ਆਖਿਆ : ਤੇ ਜੇ ਮੇਰਾ ਪਿਆਰ ਸੱਚਾ, ਮੈਂ ਹਵਸਾਂ, ਥੀਵਲਾਂ, ਚੱਲਸਾਂ, ਰਹਿਲਾਂ ਆਪ ਦੀ ਮਰਜ਼ੀ ਵਿਚ । ਪਰ ਪੁਰਨ ਨੇ ਉੱਤਰ ਦਿੱਤਾ ਸੀ : ਲੰਮੀ ਨਦਰ ਕਰ ਦੇਖ, ਸੁੰਦਰੋ ! ਮਹਲੀ ਆਖ਼ਿਰ ਤੂੰ ਮੈਨੂੰ ਗੁਲਾਮ ਕਰਲੈ, | ਅੱਜ ਨਹੀਂ ਤਾਂ ਕਲ ਜ਼ਰੂਰ, ਸੁੰਦਰਾਂ । ਖੋਹ ਨਾ ਖੁਲ ਮੇਰੀ ਪਿਆਰ ਤੇਰਾ ਸੱਚਾ, ਮੈਂ ਮੰਨਦਾ, ਪਰ ਜੀਅ ਘਬਰਾਂਦਾ, ਆਕਾਸ਼ ਦੀ ਬਾਹਾਂ ਨੂੰ ਛੱਡ ਕੇ ਤੇਰੀ ਬਾਹੀਂ ਪੈਣਾ, ਕੁਝ ਮੈਨੂੰ ਕੈਦ ਜੇਹੀ ਦਿਸਦੀ, ਭੁੱਲ ਹੋਸੀ ਮੇਰੀ, ਪਰ ਸੁਭਾ ਮੇਰਾ ਸਾਫ ਖੁਲ੍ਹੇ ਮੈਦਾਨਾਂ ਦੇ ਆਕਾਸ਼ਾਂ ਦੇ, ਸਮੁੰਦਰਾਂ ਦੇ, ਅਨੰਤ ਜੇਹਾ ਹੋਣ ਨੂੰ ਜੀਅ ਮੇਰਾ ਕਰਦਾ। ਸੰਦਰਾਂ ਮੰਨ ਗਈ ਸੀ : ਹਾਰੀ, ਸੁਹਣੇ ਜੋਗੀਆ ! ਮੈਂ ਹਾਰੀ, ਤੇਰੀ ਸੁੰਦਰਾਂ ! ਪਰ ਮਾਇਆ ਨਾ ਹਾਰੀ ਤੇ ਪੂਰਨ ਮੁੜ ਗੋਰਖ ਨਾਥ ਪਾਸ ਨਾ ਜਾ ਸਕਿਆ । ਕੀ ਏਥੇ ਪੂਰਨ ਸਿੰਘ ਇਕ ਪਾਸੇ ਆਪਣੇ ਆਪ ਤੇ ਮਾਇਆ ਨੂੰ ਤੇ ਦੂਜੇ ਪਾਸੇ ਪਰਨ ਨਾਥ ਤੇ ਸੁੰਦਰਾਂ ਨੂੰ ਰੱਖ ਕੇ ਆਪਣੇ ਜੀਵਨ ਦਾ ਇਕ ਵਿਰਲਾਪ ਦਰਸਾਂਦਾ ਹੈ ? ਪਰਨ ਦੇ ਜੋਗ ਦਾ ਅੰਤ ਪੂਰਨ ਸਿੰਘ ਕਿਸ ਪ੍ਰਕਾਰ ਕਰਵਾਂਦਾ ਹੈ ? ਕਈ ਵਰੇ ਪਿੱਛੋਂ ਪੂਰਨ ਨਾਥ ਸਿਆਲਕੋਟ ਆਪਣੇ ਸੁੱਕੇ ਬਾਗ਼ ਵਿਚ ਆ ਧੂਣੀ ਰਮਾਂਦਾ ਹੈ । ਬੁੱਢੀ ਲੂਣਾ ਤੇ ਉਸ ਤੋਂ ਵੀ ਬੁੱਢਾ ਰਾਜਾ ਸਾਲਵਾਹਨ ਉਸ ਪਾਸੋਂ ਪੁੱਤਰ ਦੀ ਭਿੱਖਿਆ ਲੈਣ 14