ਪੰਨਾ:Alochana Magazine October, November and December 1979.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਿਹਾ ਪਿਆਰ ਪੂਰਨ ਸਿੰਘ ਨੂੰ ਪੰਜਾਬ ਨਾਲ ਸੀ । ਤੇ ਜਿਨ੍ਹਾਂ ਸੰਸਕਾਰਾਂ ਵਿਚ ਉਹ ਜੰਮਿਆ ਪਲਿਆ ਸੀ, ਉਨ੍ਹਾਂ ਦਾ ਭਾਗ ਸਿੱਖੀ ਭਾਵਨਾ, ਸਿੱਖ ਗੁਰੂਆਂ ਵਲ ਅਟੁੱਟ ਸ਼ਰਧਾ ਵੀ ਜ਼ਰੂਰੀ ਸੀ । ਸਿੱਖ ਗੁਰੂਆਂ ਵਲ ਇਹ ਅਤੁੱਟ ਸ਼ਰਧਾ ਸੀ ਜਿਸ ਨੇ ਪੂਰਨ ਸਿੰਘ ਨੂੰ ਮੁੜ ਕੇਸਧਾਰੀ ਬਣਾਇਆ ਤੇ ਉਸ ਵਿਚ ਪੰਜਾਬੀ ਬੋਲੀ ਦਾ ਪਿਆਰ ਜਗਾਇਆ । | ਜਦੋਂ ਦੇਸ-fਪਿਆਰ ਦੀ ਸਿੱਖੀ ਭਾਵਨਾ ਦੇ ਅਧੀਨ ਪੰਜਾਬੀ ਬੋਲੀ ਦਾ ਪਿਆਰ ਪੂਰਨ ਸਿੰਘ ਵਿਚ ਜਾਗ ਪਿਆ, ਤਾਂ ਉਸ ਦੀ ਵਚਿੱਤਰ ਤਿਭਾ ਨੇ ਇਸ ਪਾਸੇ ਵੀ ਅਵੱਸ਼ ਪ੍ਰਜ਼ ਲਿਤ ਹੋਣਾ ਸੀ । ਸੋ ਪੂਰਨ ਸਿੰਘ ਨੂੰ ਪੰਜਾਬ ਦੀ ਮਿੱਟੀ ਦਾ ਕਣ ਕਣ, ਪੰਜਾਬ ਦੀ ਹਵਾ ਪਾਣੀ, ਪੰਜਾਬ ਦੇ ਰੁੱਖ ਬੋਲੇ, ਪੰਜਾਬ ਦੀਆਂ ਬਾਰਾਂ, ਇਸ ਦੇ ਦਰਿਆ, ਇਥੋਂ ਦੇ ਲੋਕ, ਜੱਟ, ਕਿਰਸਾਣ, ਰਾਂਝੇ ਹੀਰਾਂ, ਸਭ ਪਿਆਰੇ, ਸਭ ਇਕ ਰੂਪ ਪ੍ਰਤੀਤ ਹੋਏ । ਉਸ ਨੂੰ ਸਭ ਕੁਝ ਸਿੱਖੀ ਭਾਵਨਾ ਦਾ ਵਰੋਸਾਇਆ ਜਾਪਣ ਲਗਾ । ਇਸੇ ਪ੍ਰੇਰਣਾ ਅਧੀਨ ਉਸ ਨੇ ਰਾਂਝੇ ਨੂੰ ਗੁਰੂ ਦਾ ਸਿੱਖ ਆਖਿਆ : ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ, ਸਤਿਗੁਰੂ ਦੇ ਸਿੱਖ ਨੂੰ ਪਾ ਹੱਥ ਰੋਇਆ। ਜਦੋਂ ਪੂਰਨ ਸਿੰਘ ਇਹ ਲਿਖ ਰਿਹਾ ਹੈ ਤਾਂ ਉਸ ਨੂੰ ਆਪਣੀ ਤੇ ਰਾਂਝੇ ਦੀ ਏਕਤਾ, ਅਪਣੱਤ ਦਾ ਅਨੁਭਵ ਹੈ । ਪੂਰਨ ਸਿੰਘ ਨੂੰ ਵੀ ਸੰਨਿਆਸ ਨੇ ਹੱਥ ਪਾਇਆ ਸੀ ਤੇ ਉਸ ਨੇ ਵੀ ਸੰਨਿਆਸ ਨੂੰ ਰਾਂਝੇ ਦੇ ਜੋਗ ਵਾਕਰ ਹੀ ਤਾਂ ਹੰਢਾਇਆ । ਤੇ ਮਚਲਾ ਜੱਟ ਆਖੇ । ਮੁੰਦਰਾਂ ਲੈ ਆਪਣੀਆਂ ਮੌੜ, ਬਾਵਾ ! ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ, ਭਲੇ ਮਾਣਸਾ । ਇਸ ਪ੍ਰਕਾਰ ਜਦੋਂ ਕਿਸੇ ਸੰਨਿਆਸ ਨੇ ਉਸ ਨੂੰ ਆਪਣੀ ਪਤਨੀ ਤੇ ਧੀ ਨਾਲ ਬੈਠੇ ਵੇਖ ਕੇ ਆਖਿਆ, 'ਇਹ ਹੱਛਾ ਸੰਨਿਆਸੀ ਹੈ । ਮੈਂ ਤਾਂ ਸੁਣਿਆ ਸੀ ਤੁਸੀਂ ਗ੍ਰਿਹਸਤ ਵਿਚ ਨਿਆਸੀ ਹੋ । ਤਾਂ ਪੂਰਨ ਸਿੰਘ ਨੇ ਕੜਕ ਕੇ ਜਵਾਬ ਦਿੱਤਾ ਸੀ, “ਓ ਭੇਸ ਵਿਚ ਕੈਦ Tਇਆ ਕੈਦੀਆ, ਤੈਨੂੰ ਉਨ੍ਹਾਂ ਚਿੜੀਆਂ ਦੀ ਉਡਾਰੀ ਦੀ ਖ਼ਬਰ ਹੈ, ਜੋ ਮਿੱਟੀ ਵਿਚ ਗੁਥਮੁੱਥੇ ਦੀਆਂ ਨਾਉਂਦੀਆਂ ਤੇ ਆਪਸ ਵਿਚ ਲੜਦੀਆਂ ਹਨ ? ਫੇਰ ਜਦੋਂ ਉਨਾਂ ਨੂੰ ਉਡਾਰੀ ਯਾਦ ਆ ਜਾਂਦੀ ਹੈ ਤਾਂ ਉਡਾਰੀ ਮਾਰ ਮਿੱਟੀ ਛਾੜ ਦੇਂਦੀਆਂ ਹਨ ਤੇ ਫਰ ਫਰ ਕਰਦੀਆਂ ਹਵਾ ਵਿਚ ਤਾਰੀਆਂ ਲੈ ਲੈਦੀਆਂ ਹਨ । | ਇਕ ਹੋਰ ਸਾਧ ਨੂੰ ਉਸ ਨੇ ਸ਼੍ਰੀਮਤੀ ਮਾਇਆ ਦੇਵੀ ਦੇ ਕਥਨ ਅਨੁਸਾਰ, ਇਉਂ ਵੰਗਾਰਿਆ ਸੀ, “ਓ ਜੋਗੜਿਆ, ਸਾਧਨਾਂ ਕੀ ਹੁੰਦੀ ਹੈ ? ਬਾਦਸ਼ਾਹ ਦਾ ਬੱਚਾ ਜੰਮਦਾ ਹੀ ਬਾਹਰ ਹੁੰਦਾ ਹੈ । ਉਸ ਨੇ ਆਪਣੇ ਪੰਘੂੜੇ ਵਿਚ ਮੈਨੂੰ ਬਿਠਾਇਆ ਹੋਇਆ ਹੈ । ਉਹ ਮੇਰੇ ਵਿਚ ਹੈ, ਮੈਂ ਉਸ ਵਿਚ ਹਾਂ।' ਇਹ ਉਸ ਵੇਲੇ ਦੀਆਂ ਘਟਨਾਵਾਂ ਹਨ ਜਦੋਂ ਹਾਲੀ ਪੂਰਨ ਸਿੰਘ ਨੇ ਮੁੜ ਕੇਸ ਧਾਰਣ ਨਹੀਂ ਕੀਤੇ ਸਨ । ਪਰ ਫਿਰ ਵੀ ਉਹ ਸਤਿਗੁਰੂ ਦਾ ਸਿੱਖ ਸੀ, ਜਿਸ ਨੂੰ ਹੱਥ ਪਾ ਕੇ ਜੋਗ ਸੰਨਿਆਸ ਨੇ ਪਛਤਾਣਾ ਹੀ ਸੀ । 16