ਪੰਨਾ:Alochana Magazine October, November and December 1979.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਆਲੋਚਨਾਤਮਕ ਪ੍ਰਮਾਣਿਕਤਾ ਸੁਰਿੰਦਰ ਸਿੰਘ ਨਰੂਲਾ ਆਲੋਚਕ ਦਾ ਕਰਤੱਵ ਇਹ ਹੁੰਦਾ ਹੈ ਕਿ ਉਹ ਕਿਸੇ ਸਾਹਿੱਤਕ ਕ੍ਰਿਤ ਦੀ ਪਰਖ ਨਿਰਖ ਕਰੇ ਤੇ ਅਜਿਹਾ ਕਰਦਾ ਹੋਇਆ ਉਹ ਆਪਣੀ ਨਿੱਜੀ ਰਾਏ ਨੂੰ ਪ੍ਰਾਥਮਿਕਤਾ ਦੇਣ ਦੀ ਥਾਂ, ਕਿਸੇ ਸਰਵ ਪ੍ਰਵਾਣਿਤ ਮਾਪ ਨੂੰ ਆਪਣੀ ਟੀ ਵਿਚ ਰੱਖੇ । ਬਹੁਤੇ ਕੱਚਘਰੜ ਆਲੋਚਕ ਅਜਿਹਾ ਕਰਦੇ ਹੋਏ ਕੇਵਲ ਆਮ ਲੋਕਾਂ ਦੀ ਪਸੰਦ ਨਾ-ਪਸੰਦ ਨੂੰ ਹੀ ਮੁਖ ਰਖਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਕਰਤੱਵ ਦੀ ਪਾਲਣਾ ਜ਼ਿੰਮੇਵਾਰੀ ਨਾਲ ਨਹੀਂ ਕਰਦੇ । ਅਜੋਕੇ ਜੁਗ ਵਿਚ ਜਦੋਂ ਇਕ ਵਿਸ਼ੇ ਉਤੇ ਅਤੇ ਇਕ ਸਾਹਿੱਤ ਸ਼ੈਲੀ ਵਿਚ ਅਨੇਕ ਰਚਨਾਵਾਂ ਪ੍ਰਕਾਸ਼ਤ ਹੋ ਰਹੀਆਂ ਹਨ ਤਾਂ ਆਲੋਚਨਾਤਮਕ ਪਰਖ ਨਿਰਖ ਦਾ ਇਹ ਕੰਮ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਇਹ ਆਲੋਚਕ · ਪਾਸੋਂ ਵਧੇਰੇ ਜ਼ਿੰਮੇਵਾਰੀ ਦੀ ਮੰਗ ਕਰਦਾ ਹੈ । ਕਿਸੇ ਵੀ ਆਲੋਚਕ ਲਈ ਇਹ ਗੱਲ ਅਸੰਭਵ ਹੋ ਗਈ ਹੈ ਕਿ ਉਹ ਕਿਸੇ ਵਿਸ਼ੇਸ਼ ਵਿਸ਼ੇ ਬਾਰੇ ਰਚਿਤ ਸਾਰੀਆਂ ` ਰਚਨਾਵਾਂ ਦਾ ਈਮਾਨਦਾਰੀ ਨਾਲ ਅਧਿਐਨ ਕਰਕੇ ਅਤੇ ਤੁਲਨਾਤਮਕ ਵਿਧੀ ਨੂੰ ਅਪਣਾ ਕੇ ਖੋਟੇ ਖਰੇ ਦੀ ਪਛਾਣ ਕਰ ਸਕੇ । ਸਿੱਟੇ ਵਜੋਂ ਬਹੁਤੇ ਆਲੋਚਕ ਕਿਸੇ ਸਾਹਿੱਤਕ ਰਚਨਾ ਦੀ ਆਲੋਚਨਾ ਕਰਦੇ ਹੋਏ, ਪਿੰਜਰੇ ਵਿਚ ਫਸੇ ਹੋਏ ਚੂਹੇ ਵਾਂਗ, ਬਸ ਏਧਰ ਉਧਰ ਹੀ ਚੌਂਦੇ ਰਹਿੰਦੇ ਹਨ ਅਤੇ ਜਿਹੜੇ ਆਲੋਚਨਾਤਮਕ ਪ੍ਰਮਾਣ ਉਹ ਅਪਣਾਉਂਦੇ ਜਾਂ ਆਪ ਘੜਦੇ ਹਨ ਉਹ ਕੇਵਲ ਸ਼ਾਬਦਿਕ ਗੋਰਖ ਧੰਦਾ ਹੀ ਹੁੰਦੇ ਹਨ ਅਤੇ ਅਜਿਹੀ ` ਆਲੋਚਨਾ ਦੁਆਰਾ ਪਾਠਕਾਂ ਨੂੰ ਕੋਈ ਸੇਧ ਨਹੀਂ ਮਿਲਦੀ, ਸਗੋਂ ਪਾਠਕ ਖਾਹਮਖਾਹ ਭੰਬਲ ਭੂਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ । ਇਸ ਉਲਝਣ ਤੋਂ ਬਚਾਅ ਦਾ ਇਕ ਰਾਹ ਇਹ ਹੈ ਕਿ ਆਲੋਚਕ ਨੂੰ ਇਸ ਗੱਲ ਦਾ ਪੂਰਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਆਲੋਚਨਾ ਦੇ ਕਿਹੜੇ ਕਿਹੜੇ ਪ੍ਰਮਾਣ ਵਸਤੂਰਕ ਹਨ ਅਤੇ ਇਨ੍ਹਾਂ ਪ੍ਰਮਾਣਾਂ ਦੀ ਸਾਰਥਕਤਾ ਦਾ ਆਧਾਰ ਕੀ ਹੈ ? ਮਨੁੱਖ ਸਮਾਜ ਵਿਚ ਰਹਿ ਕੇ ਹੀ ਸੱਭਯ ਜੀਵਨ ਬਤੀਤ ਕਰ ਸਕਦਾ ਹੈ । ਸਮਾਜ ਵਲੋਂ ਉਪਰਾਮ ਹੋ ਕੇ ਮਨੁੱਖ ਜੰਗਲ ਦਾ ਸੀ ਤਾਂ ਬਣ ਸਕਦਾ ਹੈ ਅਤੇ ਪ੍ਰਭੂ ਭਗਤੀ ਕਰਦਾ ਮੁਕਤੀ ਲਈ ਉਪਰਾਲੇ ਕਰ ਸਕਦਾ ਹੈ ਪਰ ਆਪਣੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਸਮਾਜ ਦੇ ਅਧੀਨ ਹੋਣਾ ਪੈਂਦਾ ਹੈ । ਜੀਵਨ ਬਾਰੇ ਇਸ ਮਲ ਸਚਾਈ ਦੀ ਪਰਖ ਪੜਤਾਲ ਪਿੱਛੋਂ ਹੀ ਗੁਰੂ ਨਾਨਕ ਨੇ ਇਹ ਉਪਦੇਸ਼ ਦਿੱਤਾ ਸੀ 7