ਪੰਨਾ:Alochana Magazine October, November and December 1979.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਤਰ੍ਹਾਂ ਪ੍ਰਮਾਣਿਕ ਸਾਹਿੱਤ ਨੂੰ ਨਮੂਨੇ ਵਜੋਂ ਪੇਸ਼ ਕਰ ਕੇ ਆਲੋਚਕਾਂ ਵਲੋਂ ਇਸ ਗੱਲ ਦਾ ਉਪਦੇਸ਼ ਦਿਤਾ ਗਿਆ ਕਿ ਹਰ ਇਕ ਨਵੇਂ ਸਾਹਿੱਤਕਾਰ ਨੂੰ ਪ੍ਰਾਚੀਨ ਸਾਹਿੱਤ ਦੇ ਪ੍ਰਮਾਣਿਕ ਗ੍ਰੰਥਾਂ ਦਾ ਕੇਵਲ ਅਨੁਕਰਨ ਹੀ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਮੌਲਿਕਤਾ ਨੂੰ ਢਾਹ ਲੱਗੀ । ਜਿੱਥੇ ਇਸ ਪ੍ਰਕਾਰ ਦੀ ਆਲੋਚਨਾਤਮਕ ਪਰੰਪਰਾ : ਪੱਛਮ ਵਿਚ ਕਿਸੇ ਨਾ ਕਿਸੇ ਰੂਪ ਵਿਚ ਉੱਨੀਵੀਂ ਸ਼ਤਾਬਦੀ ਦੇ ਆਰੰਭ ਤੱਕ ਪ੍ਰਚਲਤ ਰਹੀ, ਭਾਰਤ ਵਿਚ ਇਸ ਪ੍ਰਕਾਰ ਦੀ ਆਲੋਚਨਾਤਮਕ ਪਰੰਪਰਾ ਬਹੁਤ ਪ੍ਰਾਚੀਨ ਹੈ ਅਤੇ ਆਧੁਨਿਕ ਯੁੱਗ ਵਿਚ ਵੀ ਇਸ ਪਰੰਪਰਾ ਦੇ ਅਨੁਯਾਈਆਂ ਦੀ ਗਿਣਤੀ ਕਈ ਘਟ ਨਹੀਂ । ਭਾਰਤ ਦੀ ਪਾਚੀਨਤਮ ਸਾਹਿੱਤ ਰਚਨਾ ਰਿਗ ਵੇਦ ਹੈ । ਇਸ ਪਿੱਛੋਂ ਬ੍ਰਹਮਣ, ਆਰਿਆਨਕਾਂ ਅਤੇ ਉਪਨਿਸ਼ਦਾਂ ਦੀ ਰਚਨਾ ਕੀਤੀ ਗਈ । ਇਨ੍ਹਾਂ ਰਚਨਾਵਾਂ ਵਿਚ ਨਾ ਕੇਵਲ ਵਿਚਾਰਤ ਸੁੰਦਰਤਾ ਦੇ ਦਰਸ਼ਨ ਹੁੰਦੇ ਹਨ, ਸਗੋਂ ਭਾਵ ਪ੍ਰਗਟਾਵੇ ਦਾ ਢੰਗ ਵੀ ਅਤਿ ਸੁੰਦਰ ਹੈ । ਅਜਿਹੇ ਸੁੰਦਰ--ਬੋਧ ਦੀ ਪਰਖ ਲਈ ਭਾਰਤ ਵਿਚ ਵੀ ਗੰਥ ਰਚੇ ਗਏ ਹੋਣਗੇ । ਯੂਨਾਨ ਵਿਚ, ਏਸ਼ਿਕੀਲਸ ਤੇ ਸੋਫੋਕਲੀਜ਼ ਦੇ ਨਾਟਕਾਂ ਲਈ ਸੰਕੇਤ ਵਜੋਂ ਆਲੋਚਨਾਤਮਕ ਬ ਰਚੇ ਗਏ । ਅਰਸਤੂ ਦਾ ਕਾਵਿ ਸ਼ਾਸਤ ਉਨ੍ਹਾਂ ਵਿਚੋਂ ਇਕ ਹੈ । | ਭਾਰਤ ਦਾ ਪ੍ਰਾਚੀਨ ਆਲੋਚਕ ਚੰਦਰ ਸ਼ੇਖਰ ਇਸ ਗੱਲ ਉਤੇ ਜ਼ੋਰ ਦੇਂਦਾ ਹੈ ਕਿ ਕਾਵਿ ਬੋਧ ਅਤੇ ਸ਼ਾਸਤ ਬੋਧ ਦੇ ਸੁਮੇਲ ਦੁਆਰਾ ਹੀ ਕਿਸੇ ਸੁੰਦਰ ਅਨਭੂਤੀ ਦੇ ਰਸ ਨੂੰ ਮਾਣਿਆ ਜਾ ਸਕਦਾ ਹੈ । ਚੰਦਰ ਸ਼ੇਖਰ ਨੇ ਭਾਵਿ ਅਨੁਭੁਤੀ ਦੇ ਰਸ ਨੂੰ ਮਾਣਨ ਲਈ ਅਲੰਕਾਰਾਂ ਦੀ ਵਰਤੋਂ ਦੀ ਜਾਣਕਾਰੀ ਨੂੰ ਪ੍ਰਬਮ ਸਥਾਨ ਦਿੱਤਾ । ਇਸ ਦਾ ਕਾਰਣ ਇਹ ਸੀ ਕਿ ਵੇਦਾਂ ਵਿਚ ਜੀਵਨ ਰਹੱਸ ਨੂੰ ਪ੍ਰਗਟਾਉਣ ਲਈ ਅਲੰਕਾਰਾਂ ਦੀ ਭਰਪੂਰ ਵਰਤੋਂ ਕੀਤੀ ਗਈ ਸੀ ਅਤੇ ਸਾਰਾ ਪ੍ਰਾਚੀਨ ਸਾਹਿੱਤ ਵੇਦਕ ਸਾਹਿੱਤ ਦਾ ਕੇਵਲ ਅਨੁਕਰਨ ਹੀ ਸੀ । ਇਸ ਕਾਰਣ ਚੰਦਰ ਸ਼ੇਖਰ ਦਾ ਮਤ ਇਹ ਸੀ ਕਿ ਅਲੰਕਾਰ ਸ਼ਾਸਤ ਦੇ ਗਿਆਨ ਬਿਨਾਂ ਕਿਸੇ ਪ੍ਰਕਾਰ ਦੇ ਸਾਹਿੱਤ ਦੀ ਆਲੋਚਨਾ ਅਸੰਭਵ ਹੈ । ਇਸੇ ਗੱਲ ਨੂੰ ਮੁਖ ਰਖ ਕੇ ਰਾਜ ਸ਼ੇਖਰ ਨੇ ਵੇਦਕ ਸਾਹਿਤ ਦੇ ਅਧਿਐਨ ਨੂੰ ਛੇ ਭਾਗਾਂ ਵਿਚ ਵੰਡਿਆ ਸੀ- ਸ਼ਿਖਸ਼ਾ ਵਿਆਕਰਣ, ਨਿਰਉਕਤੀ, ਛੰਦ ਅਤੇ ਜਿਉਤਿਸ਼ ਤੋਂ ਛੁੱਟ ਅਲੰਕਾਰ ਸੱਤਵਾਂ ਭਾਗ ਮੰਨਿਆ । ਦੂਸਰੇ ਪ੍ਰਸਿੱਧ ਭਾਰਤੀ ਆਲੋਚਕ ਯਾਸਕ ਨੇ ਨਿਰਉਕਤਾ ਦਾ ਵਰਣਨ ਕਰਦਿਆਂ ਅਲੰਕਾਰਾਂ ਦੇ ਅੱਡ ਅੱਡ ਭੇਦਾਂ ਨੂੰ ਉਘਾੜ ਕੇ ਪੇਸ਼ ਕੀਤਾ | ਭਾਮਾਹ, ਦੰਡੀ, ਉਭੱਟ ਰੂਦ ਵਾਮਨ ਆਦਿ ਆਲੋਚਕਾਂ ਨੇ ਇਸੇ ਪਰੰਪਰਾ ਨੂੰ ਅੱਗ ਤੋਰਦਿਆਂ ਅਨੇਕ ਅਲੰਕਾਰ ਗੰਥਾਂ ਦੀ ਰਚਨਾ ਕੀਤੀ । ਅਲੰਕਾਰਾਂ ਬਾਰੇ ਇਹ ਸਾਰਾ ਚਰਚਾ ਮਲਰੂਪ ਵਿਚ ਵੇਦਕ ਪ੍ਰਮਾਣਾਂ ਦਾ ਵਿਸਥਾਰ ਹੀ ਸੀ । ਇਸ ਦਾ ਕਾਰਨ ਸਪਸ਼ਟ ਹੈ ਕਿ ਹਿੰਦ ਸਮਰਾਟ-ਸ਼ਾਹੀ ਕਾਲ ਦੇ ਲੋਕ ਕੇਵਲ ਰਾਜਾ ਸ਼ਰੇਣੀ ਦੇ ਦੇਵਾ ਦੇਵਤਿਆਂ ਤੋਂ ਉਪਜੇ ਹੋਣ ਨੂੰ ਇਕ ਮੂਲਕ ਸਚਾਈ ਮੰਨਦੇ ਸਨ । ਇਸ ਦੇ ਟਾਕਰ ਵਿਚ ਪ੍ਰਮਾਣਿਕ ਸਾਹਿੱਤ ਦੇ ਅਨੁਕਰਨ ਦੀ ਜਿਹੜੀ ਪਰੰਪਰਾ ਅਰਸਤੂ ਦੇ ਆਲੋਚਨਾਤਮਕ -- aਝ ਦੇ ਆਧਾਰ ਤੇ ਅਨੇਕ ਸ਼ਤਾਬਦੀਆਂ ਤਕ ਯੂਰਪ ਵਿਚ ਚਲਦੀ ਰਹੀ ਉਸ ਦਾ ਆਧਾਰ ਸਾਹਿੱਤ ਦੇ ਨਾਲ ਨਾਲ ਸਾਹਿੱਤ ਦਾ ਵਿਸ਼ਾ ਵੀ ਸੀ । ਇਸੇ ਰਚੀ ਦੀ ਅਣਹੋਂਦ 20