ਪੰਨਾ:Alochana Magazine October, November and December 1979.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਾਨੂੰ ਪ੍ਰਾਚੀਨ ਭਾਰਤੀ ਸਾਹਿੱਤ ਵਿਚ ਅਖਰਦੀ ਹੈ । ਇਸ ਕਾਰਣ ਜਦੋਂ ਆਧੁਨਿਕ ਯੁੱਗ ਵਿਚ ਕੁਝ ਆਲੋਚਕ ਅਲੰਕਾਰ ਸ਼ਾਸਤ ਦੇ ਪੁਨਰ ਉੱਥਾਨ ਦੀ ਗੱਲ ਕਰਦੇ ਹਨ ਤਾਂ ਉਹ ਪ੍ਰਮਾਣਿਕ ਵਿਧੀ ਦੇ ਇਕ ਪੱਖੀ ਦ੍ਰਿਸ਼ ਨੂੰ ਹੀ ਪੇਸ਼ ਕਰਦੇ ਹਨ । ਪ੍ਰਮਾਣਿਕਤਾ ਦਾ ਵਿਚਾਰ ਰੂਪਗਤ ਹੋਣ ਦੇ ਨਾਲ-ਨਾਲ ਵਿਸ਼ੇਗਤ ਵੀ ਹੋਣਾ ਚਾਹੀਦਾ ਹੈ । ਕਿਸੇ ਰਚਨਾ ਦੀ ਪ੍ਰਮਾਣਿਕਤਾ ਉਸ ਰਚਨਾ ਦੀ ਵਸਤੂ ਅਤੇ ਉਸ ਵਸਤੂ ਨੂੰ ਪੇਸ਼ ਕਰਨ ਵਾਲੀ ਰੂਪ ਵਿਧੀ ਨੂੰ ਮੁਖ ਰਖ ਕੇ ਹੀ ਸਿੱਧ ਕੀਤੀ ਜਾ ਸਕਦੀ ਹੈ । ਰਚਨਹਾਰਾ ਆਪਣੇ ਵਿਸ਼ੇ ਨੂੰ ਸ਼ਾਬਦਕ ਰੂਪ ਦੇ ਕੇ ਉਸ ਨੂੰ ਸਾਕਾਰ ਕਰਦਾ ਹੋਇਆ ਪਾਠਕਾਂ ਦੇ ਭਾਵ ਟੂ ਬਣ ਦਾ ਜਤਨ ਕਰਦਾ ਹੈ । ਉਸ ਦੀ ਸਫਲਤਾ ਇਸ ਗੱਲ ਉਤੇ ਨਿਰਭਰ ਹੈ ਕਿ ਉਹ ਸ਼ਬਦਾਂ ਦੀ ਚੋਣ ਕਰਨ ਲੱਗਾ ਸਾਵਧਾਨੀ ਤੋਂ ਕੰਮ ਲੈਂਦਾ ਹੈ ਜਾਂ ਨਹੀਂ । ਜੇਕਰ ਸ਼ਬਦਾਂ ਦੀ ਚੋਣ ਕਰਨ ਲੱਗਾ ਉਹ ਕੇਵਲ ਪ੍ਰਚਲਤ ਮੂੰਹ ਚੜੀ ਬੋਲੀ ਨੂੰ ਮੁੱਖ ਰਖਦਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਦੀ ਰਚਨਾ ਦੀ ਪ੍ਰਮਾਣਿਕਤਾ ਨੂੰ ਵੱਟਾ ਲੱਗੇ ਕਿਉਂਕਿ ਸ਼ਬਦਾਂ ਦੀ ਸੁਚੱਜੀ ਚੋਣ ਦੁਆਰਾ ਹੀ ਰਚਨਾ ਦੇ ਸਰੂਪ ਨੂੰ ਸੁਨੱਖਾ ਬਣਾਇਆ ਜਾ ਸਕਦਾ ਹੈ । ਕੀ ਇਸ ਦਾ ਇਹ ਭਾਵ ਹੋਇਆ ਕਿ ਕਿਸੇ ਸਾਹਿੱਤ ਰਚਨਾ ਦੇ ਰਚਨਹਾਰੇ ਲਈ ਟਕਸਾਲੀ ਬੋਲੀ ਦੀ ਵਰਤੋਂ ਲਾਜ਼ਮੀ ਹੈ ਅਤੇ ਕੀ ਟਕਸਾਲੀ ਬਿੱਲੀ ਦਾ ਰੂਪ ਪਰੰਪਰਾਗਤ ਮਰਿਆਦਾ ਅਨੁਸਾਰ ਢਾਲਿਆ ਜਾਂਦਾ ਹੈ । ਇਸ ਦਾ ਉੱਤਰ ਇਹ ਹੈ ਕਿ ਕਿਸੇ ਸਾਹਿਤਕ ਰਚਨਾ ਦਾ ਰਚਨਹਾਰਾ ਆਪਣੇ ਸ਼ਬਦਾਂ ਨੂੰ ਕਿਸੇ ਤਰਖਾਣ ਵਾਂਗ ਕੇਵਲ ਸਥੂਲ ਗੁੱਲੀ ਵਿਚੋਂ ਨਹੀਂ ਘੜਦਾ ਅਤੇ ਨਾ ਹੀ ਕਿਸੇ ਕਸਬੀ ਜਾਂ ਹੁਨਰੀ ਕਤ ਕਰਨ ਵਾਲੇ ਵਾਂਗ ਉਸ ਦੀ ਕਲਪਨਾ ਵਿਚ ਸ਼ਬਦਾਂ ਦਾ ਕੋਈ ਪੂਰਵ ਨਿਸ਼ਚਿਤ ਰੂਪ ਹੁੰਦਾ ਹੈ । ਉਹ ਦੱਤੇ ਵਾਂਗ ਜਨਸਾਧਾਰਨ ਦੀ ਭਾਸ਼ਾ ਨੂੰ ਘੜ ਸੰਵਾਰ ਕੇ ਸਾਹਿਤਕ ਰੂਪ ਦੇ ਸਕਦਾ ਹੈ ਜਾਂ ਵਰਡਜ਼ਵਰਥ ਵਾਂਗ ਕਾਵਿ ਬੋਲੀ ਨੂੰ ਪ੍ਰਚਲਿਤ ਗੰਵਾਰੂ ਭਾਸ਼ਾ ਵਿਚੋਂ ਛਾਂਟ ਕੇ ਨਖੇੜ ਸਕਦਾ ਹੈ । ਪ੍ਰਾਚੀਨ ਭਾਰਤੀ ਗੰਥਕਾਰ ਵੈਦਕ ਭਾਸ਼ਾ ਦੀ ਪਰੰਪਰਾ ਅਨੁਸਾਰ ਭਾਸ਼ਾ ਦੀਆਂ ਲੜੀਆਂ ਨੂੰ ਜਾਦੂ ਲੜੀਆਂ ਵਾਂਗ ਮੰਤਰਾਂ ਦੇ ਰੂਪ ਵਿਚ ਉਛਾਲਦੇ ਸਨ । ਇਸ ਤਰ੍ਹਾਂ ਭਾਸ਼ਾ ਦਾ ਠੁਕ ਬੱਝਾ ਅਤੇ ਉਸ ਦੇ ਉਤੇ ਪ੍ਰਣਿਕਤਾ ਦੀ ਮੋਹਰ ਲੱਗੀ ਪਰ ਉਹ ਸਮਾਧੀ ਉਤਲੇ ਯਦ ਪੱਥਰ ਵਾਂਗ ਨਿਰਜਿੰਦ ਹੋ ਗਈ । ਜਿਹੜੀਆਂ ਪ੍ਰਮਾਣਿਕ ਰਚਨਾਵਾਂ ਸਮੇਂ ਦੇ ਬੀਤਣ ਨਾਲ ਵੀ ਆਪਣੀ ਸਜੀਵਤਾ ਬਰਕਰਾਰ ਰਖ ਸਕੀਆਂ ਹਨ, ਉਹ ਕੇਵਲ ਉਹ ਰਚਨਾਵਾਂ ਹਨ ਜਿਨ੍ਹਾਂ ਨੇ ਕਿ ਆਪਣੇ ਜੱਗ ਬੋਧ ਨੂੰ ਰਚਨਾਵਾਂ ਵਿਚ ਪ੍ਰਗਟਾਇਆ ਹੈ । ਤੁਲਸੀ ਦਾਸ ਦੀ ਰਾਮਾਇਣ ਦੀ ਸਾਰਥਕਤਾ ਇਸ ਵਿਚਲੇ ਵਰਤੇ ਗਏ ਛੰਦਾਂ ਦੀ ਨਿਪੁਣਤਾ ਕਾਰਣ ਨਹੀਂ ਸਗੋਂ ਇਸ ਲਈ ਹੈ ਕਿ ਤੁਲਸੀ ਦਾਸ ਨੇ ਪਰੰਪਰਾ ਅਤੇ ਵਿਅਕਤੀ ਦੇ ਆਪਸੀ ਸੰਬੰਧਾਂ ਦੇ ਸੰਦਰਭ ਵਿਚ ਵੈਦਿਕ ਕਾਲ ਤੋਂ ਚਲੇ ਆ ਰਹੇ ਅਧਿਆਤਮਕ ਮੁੱਲਾਂ ਦੀ ਮੁੜ ਕੇ ਪਰਖ ਪੜਤਾਲ ਕੀਤੀ ਹੈ । ਇਸੇ ਤਰ੍ਹਾਂ ਦਾਂਤੇ ਨੇ ਜਗਤ ਪ੍ਰਸਿਧ ਅਤਾਲਵੀ ਰਚਨਾ ਮਾਨਵ ਸੁਖਾਂਤ ਵਿਚ ਕਾਵਿ ਬਲ ਨੂੰ ਤਾਂ ਪਰੰਪਰਾ ਅਨੁਸਾਰ ਨਹੀਂ ਰਖਿਆ ਪਰੰਤੂ ਵਿਸ਼ੇ ਦੀ ਚੋਣ ਕਰਨ ਲਗਿਆਂ ਆਪਣੇ ਜੱਗ ਦੀਆਂ ਸਾਰੀਆਂ ਸਭਿਆਚਾਰਕ ਕੀਮਤਾਂ ਨੂੰ ਆਪਣੀ ਰਚਨਾ ਵਿਚ ਸਮੋ ਲਿਆ 21