ਪੰਨਾ:Alochana Magazine October, November and December 1979.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਤਰ੍ਹਾਂ ਭਗਤੀ ਕਾਲ ਦੇ ਉਘੇ ਸਾਹਿੱਤਕਾਰਾਂ ਨੇ ਦੇਸ਼ਕ ਬੋਲੀਆਂ ਨੂੰ ਨਵੀਂ ਉੱਜਲ ਦੀਦਾਰੀ ਪ੍ਰਦਾਨ ਕੀਤੀ । ਇਸ ਤਰਾਂ ਭਾਰਤ ਅਤੇ ਬਦੇਸ਼ਾਂ ਵਿਚ ਅਨੇਕ ਵਾਰ, ਕਈ ਜੁੱਗਾਂ ਵਿਚ ਮੂੰਹ ਚੜੀਆਂ ਬੋਲੀਆਂ ਦਾ ਪ੍ਰਮਾਣੀਕਰਣ ਹੋਇਆ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਮਾਣੀਕਰਣ ਦੀ ਪ੍ਰਕ੍ਰਿਆ ਸਮੇਂ ਸਮੇਂ ਨਵਾਂ ਰੂਪ ਧਾਰਦੀ ਰਹੀ ਹੈ । ਆਲੋਚਕ ਪ੍ਰਮਾਣਕਤਾ ਬਾਰੇ ਇਸ ਗੱਲ ਨੂੰ ਨਜ਼ਰੋਂ ਉਹਲੇ ਕਰ ਕੇ ਪ੍ਰਮਾਣਕਤਾ ਦਾ ਕੋਈ ਨੁੱਕ ਨਹੀਂ ਬੰਨ ਸਕਦਾ। ਪ੍ਰਮਾਣਕਤਾ ਦੇ ਸੰਦਰਭ ਵਿਚ ਭਾਸ਼ਾ ਦੀ ਵਰਤੋਂ ਦੀ ਜਿਹੜੀ ਮਹੱਤਤਾ ਹੈ, ਇਸ ਕਾਰਣ ਭਾਸ਼ਾ ਬਾਰੇ ਆਲੋਚਕ ਨੂੰ ਉਚੇਚਾ ਧਿਆਨ ਨਾਲ ਅਧਿਐਨ ਕਰਨਾ ਪਏਗਾ। ਪ੍ਰਾਚੀਨ ਭਾਰਤ ਵਿਚ ਭਾਸ਼ਾ ਦੇ ਸਾਰਿਆਂ ਤੋਂ ਛੋਟੇ ਸਮੂਹ ‘ਵਾਕ’ ਬਾਰੇ ਸੈਂਕੜੇ ਵਰਿਆਂ ਤਕ ਚਰਚਾ ਚਲਦੀ ਰਹੀ । ਜਦੋਂ ਕਵਿਤਾ ਦੇ ਸੰਬੰਧ ਵਿਚ ਇਸ ਦੀ ਚਰਚਾ ਵਿਆਕਰਣੀਆਂ ਦੁਆਰਾ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਦੇਖਿਆ ਕਿ ਕਵਿਤਾ ਵਿਚ ਵਾਕ ਆਪਣੇ ਪ੍ਰਥਮਕ ਸੁਭਾ ਅਰਥਾਤ ਭਾਵਪੂਰਨਤਾ ਨੂੰ ਤਿਆਗ ਕੇ ਪੰਕਤੀਬੱਧਤਾ ਦਾ ਧਾਰਨੀ ਹੋ ਜਾਂਦਾ ਹੈ । ਇਸ ਪੰਕਤੀਬੱਧਤਾ ਵਿਚ ਭਾਵ ਅਰਥ ਦੇ ਨਾਲ ਨਾਲ ਲੈਅ-ਬਧਤਾ ਅਤੇ ਅਲੰਕਾਰ ਰੂਪੀ ਦ੍ਰਿਸ਼ਟਾਂਤ ਦੀ ਮਹੱਤਤਾ ਵੀ ਵਧ ਜਾਂਦੀ ਹੈ ਅਤੇ ਸਮਾਂ ਪਾ ਕੇ ਕਵਿਤਾ ਦੇ ਭਾਵ ਅਰਥ ਅਤੇ ਗੁਹਜ ਨੂੰ ਕਈ ਕਸਬੀ ਕਵੀਆਂ ਨੇ ਅਲੰਕਾਰਾਂ ਅਤੇ ਲੈਅ-ਬੱਧਤਾ ਦੇ ਟਾਕਰੇ ਵਿਚ ਹੇਠਲੇ ਪੱਧਰ ਉਤੇ ਰਖ ਦਿਤਾ । ਸਾਹਿੱਤ ਵਿਚ ਗੱਦ ਦਾ ਵਿਕਾਸ ਲਿਖਤੀ ਰੂਪ ਵਿਚ ਬਹੁਤ ਦੇਰ ਨਾਲ ਹੋਇਆ ਅਤੇ ਉਸ ਤੋਂ ਪਹਿਲਾਂ ਵਾਕ ਦੇ ਭਾਸ਼ਨੀ ਰੂਪ ( Rhetoric) ਨੂੰ ਹੀ ਵਧੇਰੇ ਮਹੱਤਤਾ ਦਿਤੀ ਜਾਂਦੀ ਸੀ । ਵੈਦਾਂਤ ਬਾਰੇ ਜਿਹੜੀਆਂ ਕਾਵਿ ਰੂਪੀ ਟਿਪਣੀਆਂ ਮਿਲਦੀਆਂ ਹਨ, ਉਹਨਾਂ ਵਿਚਲੀ ਪੰਕਤੀਬੱਧ ਵਾਕ ਚਤੁਰਾਈ ਕੇਵਲ ਨਾਮ ਮਾਤ ਹੀ ਕਵਿਤਾ ਹੈ ਅਤੇ ਉਹ ਸਾਰਾ ਕਾਵਿ ਅਸਲ ਵਿਚ ਭਾਸ਼ਨੀ ਰੂਪ ਵਾਲੀ ਲੈਅ-ਬੱਧਤਾ ਹੀ ਹੈ ਜਿਹੜੀ ਕਿ ਮਨੁਖੀ ਅੰਤਹਕਰਨ ਨੂੰ ਟੁੰਬਣ ਲਈ ਇਕ ਚਤੁਰ ਵਿਉਂਤ ਤੋਂ ਵੱਧ ਕੁੱਝ ਹੋਰ ਨਹੀਂ ਸੀ । ਸੰਸਕ੍ਰਿਤ ਦੇ ਜਿਹੜੇ ਪ੍ਰਾਚੀਨ ਕਾਵਿਕ ਥਾਂ ਬਾਰੇ ਟਿਪਣੀਆਂ ‘ਭਾਸ਼ਯ' ਦੇ ਰੂਪ ਵਿਚ ਮਿਲਦੀਆਂ ਹਨ, ਉਹ ਵੀ ਕਵਿਤਾ ਵਿਚ ਹਨ । ਇਸ ਤੋਂ ਛੁੱਟ ਭਾਰਤ ਦੇ ਪ੍ਰਸਿੱਧ ਮਹਾਂ ਕਾਵਿ ਰਾਮਾਇਣ ਅਤੇ ਮਹਾਂ ਭਾਰਤ ਵਿਚ ਅਨੇਕ ਕਾਵਿ ਟੁਕ ਕੇਵਲ ਬਹੁ ਵਿਸਥਾਰ ਹੀ ਹਨ ਅਤੇ ਕਾਵਿ ਦੀ ਪੰਕਤੀਬੱਧਤਾ ਤੋਂ ਛੁੱਟ ਉਨ੍ਹਾਂ ਵਿਚ ਹੋਰ ਕੋਈ ਵੀ ਕਾਵਿਕ ਗੁਣ ਨਹੀਂ ਹੈ । ਆਧੁਨਿਕ ਕਾਲ ਦੀ ਗੱਦ ਵਿਚ ਲੈਅ-ਬੱਧਤਾ ਅਤੇ ਪੰਕਤੀ ਬਧਤਾ ਦਾ ਅਭਾਵ ਹੈ, ਜਿਥੇ ਇਕ ਪਾਸੇ ਆਧੁਨਿਕ ਗੱਦ ਤਰਕਸੰਗਤ ਚੇਤਨਾ ਦੀ ਉਪਜ ਹੈ ਉੱਥੇ ਦੂਸਰੇ ਪਾਸੇ ਇਹ ਪੁਰਾਣੇ ਭਾਸ਼ਨੀ ਕਾਵਿ ਦਾ uਤਿਕਰਮ ਵੀ ਹੈ । ਕਿਉਂਕਿ ਅਧੁਨਕ ਗੱਦ ਦੇ ਗੁਣ - ਸਰਲਤਾ ਤੇ ਸਪਸ਼ਟਤਾਪੁਰਾਣੀ ਪੰਕਤੀਬੱਧਤਾ ਨੂੰ ਤਿਆਗ ਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ । ਇਸ ਦਾ ਮਖ ਕਾਰਣ ਇਹ ਹੈ ਕਿ ਵਿਦਿਆ ਦੇ ਪ੍ਰਚਾਰ ਅਤੇ ਵਿਸਥਾਰ ਨਾਲ ਅੱਖਰਬੋਧ ਵਿਚ ਬੜਾ ਵਾਧਾ ਹੋਇਆ ਪਰ ਬਹੁਤ ਘੱਟ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕਿ ਅਸਲੀ ਰੂਪ ਵਿਚ ਗਿਆਨ ਦੇ ਗੁਣ ਗਾਹਕ ਆਖਿਆ ਜਾ ਸਕਦਾ ਹੈ । ਬਹੁਤ ਸਾਰੇ ਲੋਕ ਕੇਵਲ 23