ਪੰਨਾ:Alochana Magazine October, November and December 1979.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅੱਖਰਬੋਧ ਦੇ ਆਸਰੇ ਹੀ ਦਿਲ ਪ੍ਰਚਾਵੇ ਲਈ ਕਿਤਾਬਾਂ ਪੜਦੇ ਹਨ । ਉਨ੍ਹਾਂ ਨੂੰ ਇਸ ਗੱਲ ਦੀ ਕੋਈ ਲਾਲਸਾ ਨਹੀਂ ਹੁੰਦੀ ਕਿ ਉਨਾਂ ਦੀ ਦ੍ਰਿਸ਼ਟੀ ਵਿਸ਼ਾਲ ਹੋਵੇ ਜਾਂ ਉਨ੍ਹਾਂ ਦੇ । ਗੁਆਨ ਵਿਚ ਨਗਰ ਵਾਧਾ ਹੋਵੇ। ਉਹ ਤਾਂ ਕੇਵਲ ਵਕਤ ਕਟੀ ਲਈ ਪੁਸਤਕਾਂ ਪੜ੍ਹਦੇ ਹਨ । ਇਨ੍ਹਾਂ ਲੋਕਾਂ ਲਈ ਸਾਹਿੱਤ ਦੇ ਬਿਉਪਾਰੀ ਮੈਦਾਨ ਵਿਚ ਆ ਜਾਂਦੇ ਹਨ ਅਤੇ ਉਹ ਵਿਉਪਾਰਕ ਦ੍ਰਿਸ਼ਟੀ ਤੋਂ ਕਿਤਾਬਾਂ ਲਿਖਵਾਉਂਦੇ ਹਨ ਤੇ ਉਹ ਝਟਪਟ ਛਪ ਵੀ ਜਾਂਦੀਆਂ ਹਨ । ਗੰਭੀਰ ਸਾਹਿੱਤ ਦੇ ਗੁਣ ਗਾਹਕਾਂ ਦੀ ਗਿਣਤੀ ਘੱਟ ਜਾਂਦੀ ਹੈ ਅਤੇ ਚੰਗੇ ਸਾਹਿੱਤ ਦੇ ਆਲੋਚਕ ਨੂੰ ਲੋਕਪ੍ਰਿਯਤਾ ਨੂੰ ਲਾਂਭੇ ਰੱਖ ਕੇ ਸਾਹਿੱਤ ਮੁੱਲਅੰਕਣ ਦੇ ਉਚੇਰ ਅਸੂਲ ਮਿਥਣੇ ਪੈਂਦੇ ਹਨ । | ਭਾਵੇਂ ਅਜੋਕੇ ਯੁੱਗ ਵਿਚ ਸਨਅਤਾਂ ਦੇ ਪਸਾਰ ਕਾਰਨ ਜਾਂ ਛਪਾਈ ਦੇ ਵਿਆਪਕ ਮਸ਼ੀਨੀ ਸਾਧਨ ਉਪਲ ਤੱਤ ਹੋਣ ਕਾਰਨ, ਅਤੇ ਅੱਪਰਬੋਧ ਦੇ ਆਮ ਹੋ ਜਾਣ ਕਾਰਨ ਇਕ ਅਜਿਹੀ ਵਿਸ਼ਾਲ ਸ਼੍ਰੇਣੀ ਹੋਂਦ ਵਿਚ ਆ ਗਈ ਹੈ ਜਿਹੜੀ ਕਿ ਕੇਵਲ ਦਿਲ ਪ੍ਰਚਾਵ ਲਈ ਹੀ ਸਾਹਿੱਤ ਅਧਿਐਨ ਕਰਦੀ ਹੈ ਜਾਂ ਰੰਗ ਤਮਾਸ਼ੇ ਦੇ ਭਾਵ ਨਾਲ ਹੀ ਰੰਗਸ਼ਾਲਾਵਾਂ ਵਿਚ ਜਾਂਦੀ ਹੈ, ਹਾਲੇ ਵੀ ਕੁਝ ਅਜਿਹੇ ਪਾਠਕ ਹਨ ਜਿਹੜੇ ਇਹ ਚਾਹੁੰਦੇ ਹਨ ਕਿ ਸਨਾਤਨੀ ਰੂਪ ਵਾਲਾ ਸੁਨੱਖਾ ਸਾਹਿਤ ਮਾਣਿਆ ਜਾਏ । ਇਸ ਸੰਬੰਧ ਵਿਚ ਯਾਦ ਰਖਣੇ ਵਾਲੀ ਗੱਲ ਇਹ ਹੈ ਕਿ ਕਿਸੇ ਸਾਹਿਤਕ ਕ੍ਰਿਤ ਨੂੰ ਕੇਵਲ ਇਸ ਲਈ ਹੀ ਉਤਕ੍ਰਿਸ਼ਟ ਨਹੀਂ ਮੰਨਿਆ ਜਾ ਸਕਦਾ ਕਿ ਉਹ ਰੂਪਕ ਪੱਖ ਤੋਂ ਅਲੰਕ੍ਰਿਤ ਜਾ ਸੁੰਦਰ ਹੈ, ਸਰ ਉਸ ਦੀ ਉਤਕ੍ਰਿਸ਼ਟਤਾ ਬਾਰੇ ਨਿਰਣਾ ਕਰਨ ਲੱਗਿਆਂ ਉਸ ਦੇ ਵਿਸ਼ਾ . ਵਸਤ ਨੂੰ ਵੀ ਦਿਸ਼ਟੀਗੋਚਰੇ ਰਖਣਾ ਬੜਾ ਜ਼ਰੂਰੀ ਹੈ । ਮੇਰੀ ਰਾਏ ਇਹ ਹੈ ਕਿ ਮਹਾਨ ਤੇ ਗੰਭੀਰ ਵਿਸ਼ਾ ਸਾਹਿੱਤਕ ਕ੍ਰਿਤ ਦੇ ਰੂਪਕ ਪੱਖ ਨੂੰ ਆਪਣੇ ਆਪ ਹੀ ਸੁੰਦਰ ਹਾਰ ਦੇ ਸਕਦਾ ਹੈ । ਸ਼ਬਦਾਂ ਦੀ ਚੋਣ, ਅਲੰਕਾਰਾਂ ਦਾ ਭੇਦ, ਲੈਅ-ਬਧਤਾ ਵਿਚਲੀ ਮਰਾ ਅਤੇ ਬਿੰਬਾਵਲੀ ਦੀ ਜਾਦੂਗਰੀ ਕੇਵਲ ਇਸ ਗੱਲ ਨਾਲ ਪਾਪਤੀ ਹੁੰਦੀ ਹੈ ਕਿ ਕੀ ਕੋਈ ਸਾਹਿੱਤਕਾਰ ਆਪਣੇ ਵਿਸ਼ੇ ਪ੍ਰਤੀ ਪੂਰਨ ਰੂਪ ਵਿਚ ਜਾਗਰੂਕ ਹੈ ਜਾਂ ਨਹੀਂ ! ਅਜੋਕੇ ਯੁੱਗ ਵਿਚ ਜਦੋਂ ਬਹੁਤੇ ਸਾਹਿੱਤਕਾਰ ਕੇਵਲ ਬਿਉਪਾਰਕ ਸਫਲਤਾ ਨੂੰ ਮੁਖ ਰਖ ਕੇ ਆਪਣੀਆਂ ਰਚਨਾਵਾਂ ਲਿਖ ਰਹੇ ਹਨ ਤਾਂ ਉਨ੍ਹਾਂ ਦਾ ਘਟੀਆ ਵਿਸ਼ੇ ਨੂੰ ਚੁਣਨ ਕੋਈ ਹੈਰਾਨੀ ਵਾਲੀ ਗੱਲ ਨਹੀਂ ਸਗੋਂ ਰੂਪਕ ਪੱਖ ਤੋਂ ਵੀ ਉਹ ਮਸ਼ੀਨੀ ਢੰਗ ਨਾਲ ਰੂਪ ਵਿਧਾਨ ਦੀ ਦਾਸਤਾ ਕਬੂਲ ਕਰ ਕੇ ਕੇਵਲ ਕਿਸੇ ਵਿਸ਼ੇਸ਼ ਰੂਪ ਵਿਧਾਨ ਦੇ ਠੱਪੇਦਾਰ ਬਣ ਜਾਂਦੇ ਹਨ । ਇਸ ਦੇ ਸ਼ਿਲਪੀ ਜਾਂ ਜਣਹਾਰੇ ਨਹੀਂ। ਇਸ ਤੋਂ ਛੁੱਟ ਆਧੁਨਿਕ ਕਾਲ ਵਿਚ ਮਨੁਖੀ ਗਿਆਨ ਵਿਚ ਜਿਹੜਾ ਅਪਾਰ ਵਾਧਾ ਹੋਇਆ ਹੈ, ਉਸ ਦਾ ਸਦਕਾ ਬਹੁਤ ਸਾਰੇ ਪਰੰਪਰਾਗਤ ਵਿਚਾਰ , ਤਿਆਗ ਦਿਤੇ ਗਏ ਹਨ । ਕਾਲੀ ਰੂਪ ਵਿਧਾਨ ਉਨ੍ਹਾਂ ਸਮਿਆਂ ਦੇ ਵਿਸ਼ੇ ਅਨੁਕੂਲ ਸਨ । ਹਰ ਇਕ ਗੱਲ ਚੁੱਕ ਚੀਨ ਅਤੇ ਮਧਯਢੰਗ ਨਾਲ ਸੁਨੱਖੇ ਰੂਪ ਵਿਚ ਪੇਸ਼ ਕੀਤੀ ਜਾ ਸਕਦੀ ਸੀ ਕਿਉਂਕਿ ਬਹੁਤੇ ਵਿਚਾਰ ਤਾਂ ਰੀਤੀ ਅਤੇ ਰਿਵਾਜ ਦਾ ਸਦਕਾ ਕਿੰਤੂ ਮੁਕਤ ਕਰਾਰ ਦਿੱਤੇ ਗਏ ਸਨ । ਆਧੁਨਿਕ ਕਾਲ ਵਿਚ ਗਿਆਨ ਤੇ ਵਿਗਿਆਨ ਨੇ ਅੱਦਭੁਤ ਪ੍ਰਤੀ ਕੀਤੀ ਹੈ ਅਤੇ ਮਨੁੱਖ ਦੇ ਗਿਆਨ 24