ਪੰਨਾ:Alochana Magazine October, November and December 1979.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਅਜੋਕੀ ਸ਼ਤਾਬਦੀ ਵਿਚ ਇੰਨਾ ਵਾਧਾ ਹੋਇਆ ਹੈ, ਜਿੰਨਾ ਕਿ ਅਜੋਕੀ ਸ਼ਤਾਬਦੀ ਤੋਂ ਪਹਿਲਾਂ ਹਜ਼ਾਰਾਂ ਸਾਲ ਵਿਚ ਨਹੀਂ ਸੀ ਹੋਇਆ। ਸਿੱਟੇ ਵਜੋਂ ਕਈ ਲੋਕ ਤਾਂ ਇੰਨੇ ਬੌਦਲਾ ਗਏ ਹਨ ਕਿ ਉਹ ਸ਼੍ਰੋਮਾਨ ਸੰਸਾਰ ਤੋਂ ਮੂੰਹ ਮੋੜ ਕੇ ਅੰਤਰਮੁਖੀ ਹੋ ਗਏ ਹਨ ਅਤੇ ਇਸ ਵਿਗਿਆਨਕ ਯੁੱਗ ਵਿਚ ਵੀ ਟੂਣੇ ਟੋਟਕੇ ਅਤੇ ਧਾਰਮਕ ਧਰਮ ਕਰਮ ਦਾ ਆਸਰਾ ਲੈਂਦੇ ਹਨ | ਅੱਜ ਕਲ ਸੰਸਾਰ ਭਰ ਵਿਚ ਜਿਹੜਾ ਧਰਮ ਦਾ ਅਖੌਤੀ ਪੁਨਰ ਜਾਗ੍ਰਣ ਹੋ ਰਿਹਾ ਹੈ, ਉਹ ਵੀ ਇਕ ਢੰਗ ਨਾਲ ਅਜੋਕੇ ਯੁੱਗ ਦੀ ਤੱਥਾਤਮਕ ਅਵਸਥਾ ਤੋਂ ਪਲਾਇਣਵਾਦ ਹੀ ਹੈ । ਦੂਸਰੇ ਪਾਸੇ ਮਨੁੱਖ ਨੇ ਤਕਨਾਲੋਜੀ ਦੇ ਪਿੜ ਵਿਚ ਜਿਸ ਤੇਜ਼ ਰਫ਼ਤਾਰੀ ਨਾਲ ਪ੍ਰਤੀ ਕੀਤੀ ਹੈ, ਨੈਤਿਕਤਾ ਉਸ ਨਾਲ ਕਦਮ ਨਹੀਂ ਪੁੱਟ ਸਕੀ ਅਤੇ ਨੈਤਿਕਤਾ ਤੇ ਵਿਗਿਆਨ ਵਿਚਾਲੇ ਇਸ ਪਾੜੇ ਨੇ ਮਨੁੱਖੀ ਕਲਪਨਾ ਮੰਡਲ ਨੂੰ ਧੁੰਧਲਾ ਬਣਾ ਦਿਤਾ ਹੈ । ਇਸ ਤਰ੍ਹਾਂ ਸਾਹਿੱਤ ਦੇ ਸਿਰਜਣਹਾਰੇ ਪੁਰਾਣੀ ਪਰੰਪਰਾਗਤ ਪ੍ਰਮਾਣਕਤਾ ਨੂੰ ਤਿਆਗ ਕੇ ਵਿਸ਼ੇ ਚੋਣ ਅਤੇ ਰੂਪ ਵਿਧਾਨ ਦੇ ਨਵੇਂ ਤਜਰਬੇ ਕਰਨ ਲਈ ਮਜਬੂਰ ਹੋ ਗਏ ਹਨ ਅਤੇ ਪ੍ਰਮਾਣਕਤਾ ਦਾ ਕੋਈ ਨੁੱਕ ਕਾਇਮ ਨਹੀਂ ਰਿਹਾ । ਇਸ ਦਾ ਭਾਵ ਇਹ ਨਹੀਂ ਕਿ ਅਜਿਹੀ ਸਥਿਤੀ ਵਿਚ, ਅਰਾਜਕਤਾ ਦਾ ਬੋਲਬਾਲਾ ਹੋ ਜਾਂਦਾ ਹੈ । ਸਗੋਂ ਅਜਿਹੇ ਸਮੇਂ ਪੁਰਾਣੇ ਸਮੇਂ ਦੀ ਪਰੰਪਰਾ ਦਾ ਪੁਨਰਮਲਅੰਕਨ ਕੀਤਾ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਕਈ ਨਵੀਂ ਪਰੰਪਰਾ ਹੋਂਦ ਵਿਚ ਆਉਂਦੀ ਹੈ ਪਰ ਇਹ ਨਵੀਂ ਪਰੰਪਰਾ ਮੂਲੋਂ ਹੀ ਨਵੀਂ ਨਹੀਂ ਹੁੰਦੀ ਸਗੋਂ ਪੁਰਾਣੀ ਪਰੰਪਰਾ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ । ਜਦੋਂ ਤਕ ਸਮਾਜ ਵਿਚ ਸਾਹਿੱਤ ਦੇ ਸਨਾਤਨੀ ਰੂਪ ਪ੍ਰਧਾਨ ਰਹੇ ਨਵੀਂ ਪਰੰਪਰਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਚੀਨ ਕਾਲ ਤੋਂ ਚਲੇ ਆ ਰਹੇ ਸਨਾਤਨੀ ਰੂਪ ਉੱਤੇ ਵਧੇਰੇ ਜ਼ੋਰ ਦੇਂਦੀ ਰਹੀ, ਪਰੰਤੂ ਅਜੋਕ ਸ਼ਤਾਬਦੀ ਵਿਚ ਸਮਾਜ ਇੰਨਾ . ਪਰੀਵਰਤਨਸ਼ੀਲ ਰਿਹਾ ਹੈ ਕਿ ਪੁਰਾਣੇ ਮੁੱਲ ਸਭ ਝੂਠੇ ਪੈ ਗਏ ਹਨ ਅਤੇ ਸੰਕ੍ਰਾਂਤੀ ਕਾਲ ਇੰਨਾ ਲੰਬਾ ਹੋ ਗਿਆ ਹੈ ਕਿ ਨਵੇਂ ਸਾਹਿਤਕ ਮੁੱਲਾਂ ਦਾ ਹਾਲੇ ਨੁੱਕ ਨਹੀਂ ਬੱਝਾ । ਇਸੇ ਕਾਰਣ ਇਕੋ ਸਮੇਂ ਹੀ ਆਲੋਚਨਾਤਮਕ ਪ੍ਰਮਾਣਿਕਤਾਂ ਦੇ ਅਨੇਕ ਆਧਾਰ ਪ੍ਰਚਲਤ ਹੋ ਗਏ ਹਨ । ਇਹ ਆਖਿਆ ਜਾਂ ਸਕਦਾ ਹੈ ਕਿ ਆਧੁਨਿਕ ਯੁੱਗ ਵਿਚ ਸਨਾਤਨੀ ਸਮੇਂ ਵਾਲਾ ਕੋਈ ਸਰਵ ਪ੍ਰਮਾਣਿਤ ਟੁੱਕ ਨਹੀਂ ਰਿਹਾ ਪਰ ਕੋਈ ਵੀ ਸਾਹਿੱਤਕਾਰ ਹਿੱਕ ਥਾਪੜ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਵੀ ਰੀਤ · ਨੂੰ ਨਹੀਂ ਅਪਣਾਉਂਦਾ ਜਾਂ ਮੈਂ ਕਿਸੇ ਵੀ ਪਰੰਪਰਾ ਦਾ ਅਨੁਯਾਈ ਨਹੀਂ । ਹਰ ਇਕ ਸਾਹਿੱਤਕਾਰ ਨੂੰ ਕਿਸੇ ਨਾ ਕਿਸੇ ਧਾਰਾ ਨੂੰ ਜ਼ਰੂਰ ਅਪਣਾਉਣਾ ਪੈਂਦਾ ਹੈ ਪਰ ਉਸ ਦੀ ਸਿਰਜਣਾਤਮਕਤਾ ਦਾ ਨਰੋਇਆਪਨ ਤਦੇ ਕਇਮ ਰਹਿ ਸਕਦਾ ਹੈ ਜੇਕਰ ਉਹ ਕਿਸੇ ਵਿਸ਼ੇਸ਼ ਧਾਰਾ ਜਾਂ ਪਰੰਪਰਾ ਦੀ ਦਾਸਤਾ ਕਬੂਲ ਨਾ ਕਰੇ । ਉਸ ਦੀ ਚਿੰਤਨ ਸ਼ਕਤੀ ਨੂੰ ਸੁਤੰਤਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ । ਭਾਰਤ ਵਿਚ 1935 ਉਪਰੰਤ ਜਿਹੜੀ ਪ੍ਰਗਤੀਵਾਦੀ ਸਾਹਿੱਤ ਲਹਿਰ ਚੱਲੀ ਸੀ, ਉਸ ਦੇ ਬਹੁਤੇ ਅਨੁਯਾਈਆਂ ਨੇ ਆਪਣੇ ਆਪ ਨੂੰ ਖੱਬੇ ਪੱਖੀ ਰਾਜਸੀ ਪਾਰਟੀਆਂ ਨਾਲ ਜੋੜ ਲਿਆ ਸੀ । ਇਸ ਤਰ੍ਹਾਂ ਵਿਸ਼ੇਗਤ ਦ੍ਰਿਸ਼ਟੀ ਤੋਂ 25