ਪੰਨਾ:Alochana Magazine October, November and December 1979.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਨ੍ਹਾਂ ਦੀ ਚੋਣ ਬਹੁਤ ਸੌੜੀ ਹੋ ਗਈ ਸੀ । ਉਨ੍ਹਾਂ ਵਿਚੋਂ ਬਹੁਤ ਸਾਰੇ ਉੱਚਾ ਸਾਹਿੱਤ ਉਪਜਾਉਣ ਦੀ ਥਾਂ ਉੱਚੀ ਨਾਹਰੇਬਾਜ਼ੀ ਨੂੰ ਅਪਣਾਉਣ ਲਗ ਪਏ ਅਤੇ ਇਸ ਤਰ੍ਹਾਂ ਕਿਸੇ ਵਿਸ਼ੇਸ਼ ਰਾਜਸੀ ਪਾਰਟੀ ਦੇ ਬੁਲਾਰੇ ਬਣ ਕੇ ਰਹਿ ਗਏ । ਜਦੋਂ ਇਤਿਹਾਸਕ ਕਾਰਣਾਂ ਕਰਕੇ ਰਾਜਸੀ ਪਿੜ ਵਿਚ ਅਰਾਜਕਤਾ ਛਾਈ ਤਾਂ ਇਹ ਸਾਹਿਤਕਾਰ ਵੀ ਅਰਾਜਕਤਾ ਦਾ ਸ਼ਿਕਾਰ ਹੋ ਕੇ ਆਪਣਾ ਮੂਲ ਆਧਾਰ ਅਰਥਾਤ ਸਾਹਿੱਤਕ ਪ੍ਰਤਿਭਾ ਦਾ ਗੌਰਵ ਗੁਆ ਬੈਠੇ । ਕੁਝ ਇਕ ਨੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਰੂਪਗਤ ਨਿਪੁੰਨਤਾ ਨੂੰ ਅਪਣਾਉਂਦਿਆਂ ਬਿੰਬਾਵਲੀ ਅਤੇ ਪ੍ਰਤੀਕਵਾਦ ਦਾ ਆਸਰਾ ਲਿਆ ਅਤੇ ਵਿਸ਼ਗਤ ਦਿਸ਼ਟੀ ਤੋਂ ਪਲਾਇਣ ਦਾ ਰਾਹ ਫੜਿਆ । ਇਸ ਦੇ ਸਿੱਟੇ ਵਜੋਂ ਪ੍ਰਯੋਗਵਾਦ ਦਾ ਲਹਿਰ ਹੁਲਾਰਾ ਆਇਆ ਪਰ ਅਸ਼ਾ ਦੇ ਗਗਨ ਤੇ ਆਦਰਸ਼ ਦਾ ਚਿੰਨ ਨਾ ਹੋਣ ਕਾਰਣ ਇਹ ਲਹਿਰ ਹੁਲਾਰਾ ਸਮਤੱਲ ਸਪਾਟਪੁਣੇ ਵਿਚ ਵੱਟ ਗਿਆ । ਹੱਕੀ ਗੱਲ ਤਾਂ ਇਹ ਹੈ ਕਿ ਮਨੁੱਖ ਨੂੰ ਵਿਦਰੋਹ ਦੀ ਭਾਵਨਾ ਵਿਰਸੇ ਵਿਚ ਮਿਲੀ ਹੈ ਅਤੇ ਇਸ ਵਿਦਰੋਹ ਭਾਵਨਾ ਦੀ ਹੁਣ ਆਪਣੀ ਇਕ ਪਰੰਪਰਾ ਬਣ ਚੁੱਕੀ ਹੈ ਅਤੇ ਅਜੋਕੇ ਵਿਦਰੋਹੀ ਅਤੇ ਇਨਕਲਾਬੀ ਵੀ ਇਕ ਢੰਗ ਨਾਲ ਪਰੰਪਰਾਵਾਦੀ ਬਣ ਚੁੱਕੇ ਹਨ । ਉਨ੍ਹਾਂ ਦਾ ਪੰਥ ਨਿਰਾਲਾ ਤਾ ਜ਼ਰੂਰ ਹੈ ਪਰੰਤ ਸੰਸਥਾਵਾਦੀ ਅਤੇ ਰੀਤੀਬੱਧ ਪਰੰਪਰਾਵਾਂ, ਉਨ੍ਹਾਂ ਨੇ ਵੀ ਅਪਣਾ ਲਈਆਂ ਹਨ । ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਪਰੰਪਰਾ ਅਤੇ ਵਿਅਕਤੀ ਦੁਆਰਾ ਵਿਦਰੋਹ ਦੀ ਭਾਵਨਾ ਦੇ ਆਪਸੀ ਟਕਟਾਉ ਦਾ ਆਲੋਚਨਾਤਮਕ ਦ੍ਰਿਸ਼ਟੀ ਤੋਂ ਨਿਪਟਾਰਾ ਕਿਵੇਂ ਕੀਤਾ ਜਾਏ । ਇਸ ਦਾ ਉੱਤਰ ਕੇਵਲ ਇਹ ਹੈ ਕਿ ਸਾਹਿੱਤ ਦੇ ਪਿੜ ਵਿੱਚ ਕੇਵਲ ਉਹ ਹੀ ਵਿਅਕਤੀ ਪਰੰਪਰਾ ਨੂੰ ਤੋੜਨ ਦਾ ਹੱਕਦਾਰ ਹੈ ਜਿਹੜਾ ਕਿ · ਆਪਣੀ ਪ੍ਰਤਿਭਾ ਅਤੇ ਸਾਹਿੱਤ ਸਾਧਨਾ ਦਾ ਸਦਕਾ ਨਵੀਂ ਪਰੰਪਰਾ ਨੂੰ ਜਨਮ ਦੇ ਸਕਦਾ ਹੈ ਅਤੇ ਜਿਸ ਦੀਆਂ ਰਚਨਾਵਾਂ ਵਿਚ ਅਜਿਹੀ ਰੂਪਕ ਸੁੰਦਰਤਾ ਹੈ ਅਤੇ ਜਿਨ੍ਹਾਂ ਦਾ ਵਿਸ਼ਾ ਅਜਿਹਾ ਨਰੋਇਆ ਹੈ, ਕਿ ਪੁਰਾਣੀਆਂ ਰਚਨਾਵਾਂ ਦਾ ਤੇਜ ਮੱਠਾ ਪੈ ਜਾਂਦਾ ਹੈ ਪੁਰਾਣੀਆਂ ਰਚਨਾਵਾਂ ਦਾ ਅਨੁਕਰਨ ਕਰਨ ਦੀ ਥਾਂ, ਉਹ ਆਪਣੇ ਸਮਕਾਲੀ ਸਾਹਿਤਕਾਰਾ ਨੂੰ ਇਸ ਗੱਲ ਦੀ ਪ੍ਰੇਰਣਾ ਦੇ ਸਕਦਾ ਹੈ ਕਿ ਉਸ ਵਲੋਂ ਪਾਈਆਂ ਲੀਹਾਂ ਤੇ ਚੱਲਣ। | ਕੋਈ ਵੀ ਪਰੰਪਰਾ ਵਧੇਰੇ ਕਰ ਕੇ ਸਾਹਿੱਤ ਦੇ ਰੂਪਕ ਪਖ ਤੇ ਜ਼ੋਰ ਦੀ ਹੈ ਕਿ ਕਿ ਵਿਸ਼ੇਗਤ ਦ੍ਰਿਸ਼ਟੀ ਤੋਂ ਜਿਹੜੀ ਪਰੰਪਰਾ ਸਮਾਜ ਵਿਚ ਪਿਛਲੀ ਰੀਤੀ ਦਾ ਅਨੁਕਰ ਕਰਦੀ ਹੈ, ਉਸ ਦੀ ਸਾਰਥਕਤਾ ਬਦਲਦੀ ਸਮਾਜਕ ਪ੍ਰਸਥਿਤੀਆਂ ਨਾਲ ਬਦਲ ਜਾ ਹੈ । ਇਕ ਵੱਡੇ ਅਤੇ ਛੋਟੇ ਸਾਹਿਤਕਾਰ ਵਿਚ ਵੱਡਾ ਅੰਤਰ ਇਹ ਹੈ ਕਿ ਵੱਡਾ ਸਾਹਤਕ ਆਪਣੇ ਵਿਸ਼ੇ ਅਨੁਸਾਰ ਰੂਪ ਨੂੰ ਤਬਦੀਲ ਕਰਦਾ ਹੈ । ਵਿਸ਼ੇ ਵਿਸਥਾਰ ਨੂੰ 30 ਰੂਪਕ ਸਰੂਪ ਵਿਚ ਸੀਮਤ ਕਰਨ ਦੀ ਥਾਂ ਉਹ ਰੂਪ ਦੇ ਪਿੜ ਵਿਚ ਅਜਿਹੇ ਕਰਦਾ ਹੈ ਕਿ ਰੂਪਕ ਪੱਖ ਨਵੇਂ ਵਿਸ਼ੇ ਦਾ ਹਾਣੀ ਹੋ ਸਕਦਾ ਹੈ । ਬੇਨਜਨਸਨ ਸਨਾਤਨੀ ਰੂਪਕ ਪੱਖ ਦੀ ਦਾਸਤਾ ਕਬੂਲ ਕਰ ਕੇ ਆਪਣੇ ਵਿਸ਼ੇ ਨੂੰ ਸੀਮਤ 4 ਇਕ ਢੰਗ ਨਾਲ ਕਰੂਪ ਬਣਾ ਲਿਆ । ਇਸ ਦੇ ਟਾਕਰੇ ਵਿਚ ਸ਼ੈਕਸਪੀਅਰ ਨੂੰ ਪਰੰਪਰਾ ਰੂਪਕ ਪੱਖ ਦਾ ਅੰਨੇਵਾਹ ਅਨੁਕਰਨ ਕਰਨ ਤੋਂ ਨਾਂਹ ਕਰ ਦਿਤੀ ਅਤੇ ਨਾ ਨੇ ਨੇ