ਪੰਨਾ:Alochana Magazine October, November and December 1979.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਲੇਰੀ ਨਾਲ ਅਜਿਹੇ ਪ੍ਰਯੋਗ ਕੀਤੇ ਜਿਨ੍ਹਾਂ ਦਾ ਸਦਕਾ ਉਸ ਦੀ ਵਿਸ਼ਾਗਤ ਦ੍ਰਿਸ਼ਟੀ ਨਿਖਰੇ ਹੋਏ ਆਕਾਸ਼ ਵਾਂਗ ਬਲੌਰੀ ਭਾਹ ਮਾਰਦੀ ਹੈ । ਏਸੇ ਤਰ੍ਹਾਂ ਵਰਡਜ਼ਵਰਥ ਨੇ ਰੂਪਕ ਪੱਖ ਨੂੰ ਪਹਿਲ ਦੇਣ ਵਾਲੀ ਰੀਤ ਨੂੰ ਭੰਗ ਕੀਤਾ ਅਤੇ ਕਾਵਿ ਸ਼ੈਲੀ ਬਾਰੇ ਖੁਲ ਕੇ ਇਹ ਗੱਲ ਦੱਸੀ ਕਿ ਕਾਵਿ ਸ਼ੈਲੀ ਨੂੰ ਉਪਰਲੀਆਂ ਸ਼ਰੇਣੀਆਂ ਤੋਂ ਬੇਮੁੱਖ ਹੋ ਕੇ ਆਮ ਲੋਕਾਂ ਦੀ ਬੋਲੀ ਵਿਚ ਵਿਦਮਾਨ ਤੇਜ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ । ਜਿਹੜੇ ਲੋਕ ਸਾਹਿੱਤ ਦੇ ਪਿੜ ਵਿਚ ਪਰੰਪਰਾਵਾਦ ਦੀ ਗੱਲ ਕਰਦੇ ਹਨ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਪਰੰਪਰਾਵਾਦ ਨੂੰ ਸਮੁੱਚੇ ਸਮਾਜ ਨਾਲ ਜੋੜਨਾ ਗਲਤ ਹੈ । ਭਾਵੇਂ ਪਰੰਪਰਾ ਅਨੁਸਰ ਸਮਾਜ ਨੂੰ ਵਿਅਕਤੀ ਨਾਲੋਂ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ਪਰ ਸਮਾਜ ਦੀ ਸ਼ਰੇਣੀ ਵੰਡ ਦੇ ਕਾਰਣ ਪਰੰਪਰਾ ਹਰ ਇਕ ਲਈ ਹੇਤੁ ਸਿੱਧ ਨਹੀਂ ਹੁੰਦੀ । ਭੂਮੀ ਦੇ ਸਵਾਮੀ ਹੀ ਇਸ ਪਰੰਪਰਾ ਦੇ ਦਾਅਵੇਦਾਰ ਹੁੰਦੇ ਸਨ ਅਤੇ ਉਨਾਂ ਵਲੋਂ ਹੀ ਪਰੰਪਰਾ ਦੀ ਦੁਹਾਈ ਦਿਤੀ ਜਾਂਦੀ ਸੀ । ਪਿੱਛੇ ਜਿਹੇ ਸਾਮਵਾਦੀ ਚਿੰਤਕਾਂ ਵਲੋਂ ਪਰੰਪਰਾ ਦੀ ਨਵੀਂ ਖੋਜ ਪੜਤਾਲ ਕੀਤੀ ਗਈ ਹੈ, ਉਸ ਦੁਆਰਾ ਇਹ fਧ ਕੀਤਾ ਗਿਆ ਹੈ ਕਿ ਪਰੰਪਰਾ ਤੋਂ ਭਾਵ ਕੇਵਲ ਅਖੌਤੀ ਭੂਮੀਪਤੀਆਂ ਦੀ ਅਪਣਾਈ ਗਈ ਹੈ ਪਰੰਪਰਾ ਨਹੀਂ। ਇਸ ਸੰਬੰਧ ਵਿਚ ਸ਼੍ਰੀ ਦੇਵੀ ਪ੍ਰਸ਼ਾਦ ਚਟੋਪਾਧਿਆਏ ਵਲੋਂ ਕੀਤੀ ਖੋਜ ਬੜੀ ਮਹੱਤਤਾਂ ਰਖਦੀ ਹੈ । ਉਨਾਂ ਨੇ ਅਜੋਕੇ ਭਾਰਤ ਦੀਆਂ ਸਭਿਆਚਾਰਕ ਲੋੜਾਂ ਨੂੰ ਮੁੱਖ ਰੱਖ ਕੇ ਭਾਰਤ ਵਿਚ ਪ੍ਰਚਲਤ ਪਰੰਪਰਾਵਾਂ ਦੀ ਪੁੱਛ ਪੜਤਾਲ ਕੀਤੀ ਹੈ । ਅਜਿਹਾ ਕਰਦਿਆਂ ਉਨਾਂ ਨੇ ਨਵੇਂ ਅਫ਼ਿਰਕੂ ਸਮਾਜ ਦੀਆਂ ਲੋੜਾਂ, ਤਰਕਸੰਗਤ ਉਦੇਸ਼ਾਂ ਅਤੇ ਵਿਗਿਆਨ ਦੁਆਰਾ ਲਿਆਂਦੀਆਂ ਬਰਤੀਆਂ ਨੂੰ ਮੁਖ ਰਖਿਆ ਹੈ । ਆਲੋਚਨਾਤਮਕ ਪ੍ਰਮਾਣਕਤਾ ਨੂੰ ਕੇਵਲ ਇਸ ਢੰਗ ਨਾਲ ਹੀ ਪਰੰਪਰਾ ਦੇ ਸੰਦਰਭ ਵਿਚ ਅਸਥਾਪਤ ਕੀਤਾ ਜਾ ਸਕਦਾ ਹੈ ਜਿਹੜੀ ਅਗਵਾਈ ਅਤੇ ਆਚਾਰ ਨੀਤੀ ਪਰੰਪਰਾ ਤੋਂ ਵਿਰਸੇ ਵਿਚ ਮਿਲਦੀ ਹੈ, ਉਸਨੂੰ ਕੇਵਲ ਇਸ ਢੰਗ ਨਾਲ ਹੀ ਅਪਣਾਇਆ ਜਾ ਸਕਦਾ ਹੈ । ਸ਼੍ਰੀ ਦੇਵੀ ਪ੍ਰਸ਼ਾਦ ਚਟੋਪਾਧਿਆਏ ਦੀ ਪੁਸਤਕ ਭਾਰਤੀ ਦਰਸ਼ਨ ਦੇ ਮੁਰਦਾ ਤੇ ਜਿਉਂਦੇ ਪੱਖ (What is dead and what is living in lodian Philosophy) fea fagi faa ਸਫਲ ਜਤਨ ਹੈ । ਇਸ ਤਰਾਂ ਅਸੀਂ ਦੇਖਦੇ ਹਾਂ ਕਿ ਆਲੋਚਨਾਤਮਕ ਪ੍ਰਮਾਣਕਤਾ ਨੂੰ ਅਸਥਾਪਤ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਪਰੰਪਰਾ ਦੀ ਅੰਨ੍ਹੇ ਹੋ ਕੇ ਪੈਰਵੀ ਕੀਤੀ ਜਾਏ ॥ ਸਗੋਂ ਇਸ ਦਾ ਸੁਚੱਜਾ ਢੰਗ ਇਹ ਹੈ ਕਿ ਪਰੰਪਰਾਗਤ ਪ੍ਰਮਾਣਕਤਾ ਦੀ ਜਗ ਬੋਧ ਦੇ ਸੰਦਰਭ ਵਿਚ ਬਾਰ ਬਾਰ ਪੁਣ ਛਾਣ ਹੋਣੀ ਚਾਹੀਦੀ ਹੈ । ਅੰਗਰੇਜ਼ੀ ਸਾਹਿੱਤ ਦੇ ਸਿਧ ਆਲੋਚਕਾਂ ਡਾਈਡਨ, `ਪ ਅਤੇ ਜਾਨਸਨ ਨੇ ਪਰੰਪਰਾਗਤ ਪ੍ਰਮਾਣਕਤਾ ਨੂੰ ਕਬੂਲਿਆ ਪਰ ਜਦੋਂ ਉਨ੍ਹਾਂ ਨੇ ਸ਼ੈਕਸਪੀਅਰ ਅਤੇ ਫਰਾਂਸੀਸੀ ਨਾਟਕਕਾਰ ਰੇਸੀਨ ਅਤੇ ਕਾਰਨੀਲ ਦਾ ਤੁਲਨਾਤਮਕ ਅਧਿਐਨ ਕੀਤਾ ਤਾਂ ਉਨਾਂ ਨੇ ਪਰੰਪਰਾਗਤ ਪ੍ਰਮਾਣਕਤਾ ਦੇ ਆਧਾਰ ਉਤੇ ਨਵੀਂ ਮੁੱਲਅੰਕਨ ਵਿਧੀ ਨੂੰ ਅਪਣਾਇਆ । ਸ਼ੈਕਸਪੀਕਰ ਪਰੰਪਰਾਗਤ ਨਾਟਕੀ ਤੂੰ ਗੱਠ (Unities of Time, Place and Action ਸਮੇਂ ਦੀ 27