ਪੰਨਾ:Alochana Magazine October, November and December 1979.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀ ਮਾਰਕਸਵਾਦ ਤੇ ਪੰਜਾਬੀ ਸਾਹਿੱਤ ਔਕੜਾਂ ਤੇ ਉਲਝਣਾਂ ' ਉਨੀਵੀਂ ਸਦੀ ਵਿਚ ਮਾਰਕਸਵਾਦ ਦਾ ਨਿਕਾਸ ਕਿਤਾਬੀ ਫ਼ਲਸਫ਼ੇ ਦੇ ਰੂਪ ਵਿਚ ਹੋਇਆ । ਕਾਰਲ ਮਾਰਕਸ ਨੇ ਆਰਥਕ ਮੁੱਲ, ਰਾਜਸੀ ਕਾਰਜ ਤੇ ਦਵੰਦਾਤਮਕ ਚਿੰਤਨ ਵਿਚਕਾਰ ਮੌਲਿਕ ਸੰਜੋਗ ਸਥਾਪਤ ਕੀਤਾ ਜੋ ਪਰੰਪਰਾਗਤ ਆਦਰਸ਼ਵਾਦ ਤੇ ਪਦਾਰਥਵਾਦ ਨਾਲੋਂ ਵਧੇਰੇ ਸਮੱਗਰ ਸੀ । ਇਸ ਮੌਲਿਕਤਾ ਕਾਰਨ ਮਾਰਕਸਵਾਦ ਕਿਤਾਬ ਫਲਸਫੇ ਨਾਲੋਂ ਵਧੇਰੇ ਸਮਰਥਾ ਦਾ ਭਾਗੀ ਬਣ ਗਿਆ । ਇਹ ਅਜੇਹਾ ਜੀਵਨ-ਬਧ ਬਣ ਗਿਆ, ਅਨਉ ਮਸਕੀ ਦੇ ਸ਼ਬਦਾਂ ਵਿਚ ਚਿੰਤਨ ਦੇ ਕਾਰਜ ਦਾ ਸਿਰਜਨਾਤਮਕ ਸੰਜੋਗ ਹੀ ਜਿਸਦਾ ਆਧਾਰ ਹੈ । ਇਸਦੇ ਪਾਸਾਰ ਵਿਚ ਚਿੰਤਨ ਤੇ ਕਾਰਜ ਦੇ ਅਸੀਮ ਵਿਕਾਸ ਦੀ • ਸੰਭਾਵਨਾ ਵਿਆਪਕ ਹੈ । ਇਸ ਅਸੀਮ ਵਿਕਾਸ ਨੂੰ ਸਾਕਾਰ ਕਰਕੇ ਹੀ ਮਾਨਵ ਪ੍ਰਕਿਰਤਕ ਇਤਿਹਾਸਕ ਆਭਾ ਦਾ ਭਾਗੀ ਬਣ ਸਕਦਾ ਹੈ । ਕਾਰਲ ਮਾਰਕਸ ਦੇ ਵਿਚਾਰ ਵਿਚ ਕਰਕ-ਇਤਿਹਾਸਕ ਆਭਾ ਪ੍ਰਕਿਰਤੀ ਤੇ ਇਤਿਹਾਸ ਦੀਆਂ ਸਮੁੱਚੀਆਂ ਸੰਭਾਵਨਾਵਾਂ ਹੁੰਚਾਉਣ ਦੇ ਸਮਰਥ ਹੈ । ਜਦੋਂ ਮਾਨਵ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲੱਗ ਪੈਂਦਾ ਹੈ ਤਾਂ ਮਾਨਵ ਪ੍ਰਕਿਰਤੀ ਦੀ ਅਨੰਤਤਾ ਨੂੰ ਆਪਣੇ ਆਪ ਵਿਚ ਇਸ ਉਪਰ ਆਪਣਾ ਨੇਵ ਸਥਾਪਤ ਕਰ ਲੈਂਦਾ ਹੈ । ਇਸ ਹਾਲਤ ਵਿਚ ਮਾਨਵ ਦਾ ਅਦਭੁੱਤ ਰਚਾਕੇ ਮਾਨਵ ਬਣ ਜਾਣਾ ਸੁਭਾਵਕ ਲਗਦਾ ਹੈ ਜਿਸ ਵਿਚ ਅਨਤੋਨੀਓ ਲੈਬਰੀਊਲਾ ਦੇ ਅਨੁਮਾਨ ਅਨੁਸਾਰ ਵੱਡੇ ਤੋਂ ਵੱਡੇ ਗੁਣ ਸਾਧਾਰਣ ਲੱਛਣ ਬਣ ਸਕਦੇ ਹਨ ਅਤੇ ਇਤਿਹਾਸ ਅਧਿਆਤਮਵਾਦ ਦੇ ਧਰਮ ਰਾਹੀਂ ਜਿਸਦੇ ਬੋਧ ਵਿਚ ਕਿਸੇ ਕਿਸਮ ਦੇ ਵਿਚਲਣ ਤੇ ਵਿਗਾੜ ਦਾ ਪ੍ਰਵੇਸ਼ ਨਹੀਂ ਹੋ ਸਕਦਾ । ਇਸ ਪਰਿਪੇਖ ਤੋਂ ਸਤਾਲਿਨ ਤੇ ਮਾਉ-ਜ਼ੇ-ਤੁੰਗ ਦਾ ਇਹ ਵਿਚਾਰ ਕਿ ਚਿੰਤਨ ਕਾਰਜ ਦਾ ਹੀ ਵਿਸਥਾਰ ਹੈ ਓਨਾ ਹੀ ਉਲਾਰੂ ਹੈ ਜਿੰਨਾ ਟਰਾਟਸਕੀ ਤੇ ਰੋਜ਼ਾ ਲਕਸਮਬਰਗ ਦਾ ਇਹ ਵਿਚਾਰ ਕਿ ਚਿੰਤਨ ਕਾਰਜ ਦੀਆਂ ਸੀਮਾਵਾਂ ਦੇ ਅੰਤਰਗਤ ਹੀ ਪ੍ਰਫੁਲਤ ਹੁੰਦਾ ਹੈ । ਚਿੰਤਨ ਤੇ ਕਾਰਜ ਦਾ ਪੱਖ ਪੂਰ ਕੇ, ਜੀਵਨ-ਬੋਧ ਵਜੋਂ ਮਾਰਕਸਵਾਦ ਮਾਨਵੀ ਜੀਵਨ ਨੂੰ ਉਸ ਸੀਮਾਂ ਤੋਂ ਪਾਰ ਲੈ ਜਾਣ ਦੇ ਸਮਰਥ ਹੈ ਜਿਸਦੇ ਉਰਵਾਰ ਧਰਮ ਚਿੰਤਨ ਤੇ ਕਾਰਜ ਨੂੰ ਸਕਾਰ ਕੇ, ਮਾਨਵ ਜੀਵਨ ਨੂੰ ਆਤਮ ਵਿਰੋਧ ਦੇ ਵਸ ਕਰ ਦਿੰਦਾ ਹੈ । ਧਰਮ ਉਸ ਹੱਦ ਤਕ ਹੀ ਚਿੰਤਨ ਤੇ ਕਾਰਜ ਦਾ ਪੱਖ ਪੂਰਦਾ ਹੈ ਜਿਸ ਹੱਦ ਤੱਕ ਇਹ ਆਤਮਾ ਪ੍ਰਮਾਤਮਾ ਦੇ ਮੇਲ ਵਿਚ ਸਹਾਈ ਹੋ ਸਕਦੇ ਹਨ । ਕਿਉਂਕਿ ਪ੍ਰਮਾਤਮਾ ਪ੍ਰਕਿਰਤੀ