ਪੰਨਾ:Alochana Magazine October, November and December 1979.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਏਕਤਾ, ਸਥਾਨ ਦੀ ਏਕਤਾ ਅਤੇ ਕਾਰਜ ਦੀ ਏਕਤਾ) ਦੀ ਥਾਂ ਪ੍ਰਭਾਵ ਦੀ ਦੌਕਤਾ ਉਪਜਾਉਂਦਾ ਹੈ, ਇਸ ਕਾਰਣ ਉਹ ਰਾਸੀਨ ਅਤੇ ਕਾਰਨੀਲ ਵਾਂਗ ਪੁਰਾਣੇ ਬੰਦੇ ਨੂੰ ਤੋੜ ਕੇ ਕਲਪਨਾ ਮੰਡਲ ਵਿਚ ਖੁਲੀ ਉਡਾਰੀ ਲਾ ਸਕਦਾ ਹੈ ਅਤੇ ਆਪਣੀ ਪ੍ਰਤਿਭਾ ਨੂੰ ਕਾਠ ਨਹੀਂ ਮਾਰਦਾ | ਇਸ ਤੋਂ ਦੋ ਗੱਲਾਂ ਸਿੱਧ ਹੁੰਦੀਆਂ ਹਨ । ਪਹਿਲੀ ਇਹ ਕਿ ਰੀਤੀਬੱਧ ਪਰੰਪਰਾ ਦੇ ਅੰਨੇ ਅਨੁਕਰਣ ਨਾਲ ਸਾਹਿੱਤ ਦੀ ਸਿਰਜਣਾਤਮਕ ਪ੍ਰਕ੍ਰਿਆ ਵਿਚ ਗਰੋਧ ਦਾ ਆਉਣਾ ਜ਼ਰੂਰੀ ਹੋ ਜਾਂਦਾ ਹੈ । ਸਾਹਿੱਤ ਦੇ ਨਿਰੰਤਰ ਵਿਕਾਸ ਲਈ ਜ਼ਰੂਰੀ ਹੈ ਕਿ ਵਿਅਕਤੀ ਵਿਸ਼ੇਸ਼ ਨੂੰ ਸੱਚੋ ਸੱਚ ਨੂੰ ਆਖਣ ਦੀ ਪੂਰੀ ਖੁਲ ਹੋਣੀ ਚਾਹੀਦੀ ਹੈ । ਸੱਚ, ਸੁੰਦਰਤਾ ਅਤੇ ਸ਼ੁਭ ਭਾਵਨਾ ਦੇ ਨਾਲ ਨਾਲ ਸਾਹਿੱਤ ਸਿਰਜਣਾ ਲਈ ਇਕ ਅਨਾਦੀ ਮੁੱਲ (value) ਵਜੋਂ ਹੈ ਅਤੇ ਇਨ੍ਹਾਂ ਤਿੰਨਾਂ ਵਿਚ ਇਸ ਦਾ ਸਥਾਨ ਸਭ ਤੋਂ ਉੱਚਾ ਹੈ । | ਸਾਹਿੱਤਕਾਰ ਦਾ ਇਹ ਉੱਤਰਦਾਇਤਵ ਹੈ ਕਿ ਉਹ ਸੱਚੀ ਤੇ ਹੱਕੀ ਗੱਲ ਉਤੇ ਪਹਿਰਾ ਦੇਵੇ । ਇਸੇ ਧਾਰਨਾ ਕਾਰਨ ਉਹ ਪਰੰਪਰਾਗਤ ਅਤੇ ਸਮਕਾਲੀਨ ਕਦਰਾ ਕੀਮਤਾਂ ਨੂੰ ਵੰਗਾਰਦਾ ਹੈ । ਉਹ ਦੁੱਖ ਸੁੱਖ ਦਾ ਨਿਰਣਾ ਕਰਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਜੀਵਨ ਦੇ ਦੁੱਖ ਜਾਂ ਸੁੱਖ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ । ਉਸ ਲਈ ਜ਼ਰੂਰੀ ਨਹੀਂ ਕਿ ਉਹ ਪਾਠਕਾਂ ਦੀਆਂ ਮਨੋਰੰਜਕ ਬਿਰਤੀਆਂ ਨੂੰ ਮੁੱਖ ਰੱਖ ਕੇ ਕੇਵਲ ਸੁੱਖ ਦਾ ਹੀ ਗੁਣ ਗਾਇਣ ਕਰੇ ਅਤੇ ਪਿਆਰ ਬਾਰੇ ਲਿਖਦਾ ਹੋਇਆ ਅਪਸਾਰੀ ਸਾਂਹਤ ਉਪਜਾਏ । ਆਪਣੇ ਅਨੁਭਵ ਪ੍ਰਤੀ ਵਫ਼ਾਦਾਰੀ ਦੇ ਸੰਦਰਭ ਵਿਚ ਉਸ ਨੇ ਦੁਖ ਜਾ ਸੁੱਖ ਨੂੰ ਅਪਣਾਉਣਾ ਹੈ । ਇਸ ਤਰਾਂ ਸੱਚ ਇਕ ਕਸਵੱਟੀ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੀ ਸਹਾਇਤਾ ਨਾਲ ਚੰਗੇ ਤੇ ਮੰਦੇ ਸਾਹਿੱਤ ਦਾ ਨਿਖੇੜ ਕੀਤਾ ਜਾ ਸਕਦਾ ਹੈ । ਸੱਚ ਦੇ ਸੰਕਲਪ ਬਾਰੇ ਵਿਦਵਾਨਾਂ ਵਿਚ ਬੜੇ ਮਤਭੇਦ ਪਾਏ ਜਾਂਦੇ ਹਨ । ਜਦ ਲੋਕ ਸੱਚ ਦੇ ਅਧਿਆਤਮਕ ਸਰੂਪ ਦੇ ਅਨੁਯਾਈ ਹਨ, ਉਹ ਹਰ ਇਕ ਗੱਲ ਦੀ ਪਰਕ ਨਿਰਖ “ਆਦਿ ਸੱਚ' ਦੇ ਜਲੌਅ ਵਿਚ ਕਰਦੇ ਹਨ ਅਤੇ ਇਹ 'ਆਦਿ ਸੱਚ ਦਾ ਦੀ ਧਾਰਮਕ ਨਿਸ਼ਠਾ ਅਨੁਸਾਰ ਕਿਸੇ ਧਰਮ ਪੁਸਤਕ ਵਿਚ ਬੰਦ ਹੈ । ਕਿਉਂਕਿ ਦੁਨਾਲ ਵਿਚ ਅੱਡ ਅੱਡ ਧਰਮ ਪ੍ਰਚਲਤ ਹਨ ਇਸ ਕਾਰਣ ਧਾਰਮਕ ਆਦਿ ਸੱਚ' ਦਾ ਕੋਈ ?" ਨਹੀਂ । ਇਥੋਂ ਤਕ ਕਿ ਇਕ ਧਰਮ ਦੇ ਅਨੁਯਾਈਆਂ ਵਿਚ ਵੀ ਇਸ ਬਾਰੇ ਮਤ ਪਾਇਆ ਜਾਂਦਾ ਹੈ ਅਤੇ ਹਰ ਇਕ ਦਾਵੇਦਾਰ ਵੱਲੋਂ “ਆਦਿ ਸੱਚ ਦਾ ਸਰਪ ਪੇਸ਼ ਕਰਨ ਦਾ ਜਿਹੜਾ ਜਤਨ ਕੀਤਾ ਜਾਂਦਾ ਹੈ, ਉਹ ਬਹੁਤ ਹਾਲਤਾ ਕ0 ਵਿਵਾਦ ਗ੍ਰਸਤ ਹੋ ਕੇ ਹੋਰ ਵੀ ਉਲਝ ਜਾਂਦਾ ਹੈ । ਇਸ ਮੁਸ਼ਕਲ ਦਾ ਇਕ ਹਲ , ਹੈ ਕਿ 'ਆਦਿ ਸੱਚ' ਦੇ ਝਮੇਲੇ ਨੂੰ ਲਾਂਭੇ ਵਖ ਕੇ ਵਧਮਾਨ ਜਾਂ ਤੱਤਕਾ ਕੇ , ਦਾ ਨਿਰਣਾ ਵਿਗਿਆਨਕ ਦ੍ਰਿਸ਼ਟੀ ਤੋਂ ਕੀਤਾ ਜਾਏ । ਇਹ ਵਿਧਮਾਨ ਜਾਂ ਤੱਤਕਾ : ਸੱਚ ਕੋਈ ਅਜਿਹੀ ਵਸਤੂ ਨਹੀਂ ਜਿਹੜੀ ਕਿ ਇਕ ਦਮ ਹੀ ਆਪਣੇ ਆਪ ਵਿਚ ਆ ਜਾਂਦੀ ਹੈ । ਇਸ ਨੂੰ ਸਮਝਣ ਲਈ ਮਨੁੱਖੀ ਸਮਾਜ ਦੇ ਇਤਿਹਾਸ ਤੇ ਹੋਣਾ ਜ਼ਰੂਰੀ ਹੈ । ਮਨੁੱਖੀ ਸਭਿਅਤਾ ਦੇ ਵਿਕਾਸ ਦੀ ਜਾਣਕਾਰੀ ਜ਼ਰੂਰੀ ਹੈ ! " ਚ ਮਲਕ ਗੇ ਹੈ । ਮਨੁੱਖੀ 28